40 ਸਾਲ ਪਹਿਲਾਂ ਅੰਮ੍ਰਿਤਸਰ ’ਚ 170 ਦੇ ਕਰੀਬ ਚਲਦੇ ਸਨ ਰਵਾਇਤੀ ਡੋਰ ਦੇ ਅੱਡੇ, ਹੁਣ 12 ’ਤੇ ਸਿਮਟਿਆ ਕਾਰੋਬਾਰ
Tuesday, Jan 06, 2026 - 01:57 PM (IST)
ਅੰਮ੍ਰਿਤਸਰ (ਸਰਬਜੀਤ)- ਲੋਹੜੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਨਜ਼ਦੀਕ ਆਉਂਦਿਆਂ ਹੀ ਜਿੱਥੇ ਬਾਜ਼ਾਰਾਂ ਵਿਚ ਤਿਆਰੀਆਂ ਜ਼ੋਰਾਂ ’ਤੇ ਹਨ, ਉੱਥੇ ਹੀ ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਰਵਾਇਤੀ ਸੂਤੀ ਡੋਰ ਤਿਆਰ ਕਰਨ ਵਾਲੇ ਕਾਰੀਗਰ ਵੀ ਬਾਗੋ-ਬਾਗ ਨਜ਼ਰ ਆ ਰਹੇ ਹਨ। ‘ਜਗ ਬਾਣੀ’ ਦੀ ਟੀਮ ਵੱਲੋਂ ਸ਼ਹਿਰ ਦੇ ਦੌਰੇ ਦੌਰਾਨ ਦੇਖਿਆ ਗਿਆ ਕਿ ਰਵਾਇਤੀ ਧਾਗੇ ਵਾਲੀ ਡੋਰ ਤਿਆਰ ਕਰਨ ਵਾਲੇ ਅੱਡਿਆਂ ’ਤੇ ਦਿਨ-ਰਾਤ ਕੰਮ ਚੱਲ ਰਿਹਾ ਹੈ। ਲਾਹੌਰੀ ਗੇਟ ਨੇੜੇ ਸਥਿਤ ਉਸਤਾਦ ਕਿਸ਼ਨ ਚੰਦ ਦੇ ਅੱਡੇ ’ਤੇ ਕੰਮ ਕਰ ਰਹੀ ਤੀਜੀ ਪੀੜ੍ਹੀ ਦੇ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਅੱਡਾ 70 ਸਾਲ ਪੁਰਾਣਾ ਹੈ। ਅੱਜ ਵੀ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ, ਲੁਧਿਆਣਾ ਅਤੇ ਜੰਮੂ-ਕਸ਼ਮੀਰ ਤੋਂ ਲੋਕ ਖ਼ਾਸ ਤੌਰ ’ਤੇ ਰਵਾਇਤੀ ਸੂਤੀ ਡੋਰ ਅਤੇ ਚਰਖੜੀਆਂ ਖਰੀਦਣ ਲਈ ਇੱਥੇ ਆਉਂਦੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੂਨੀ ਚਾਈਨਾ ਡੋਰ ਤਿਆਗ ਕੇ ਸੂਤੀ ਡੋਰ ਨਾਲ ਤਿਉਹਾਰਾਂ ਦਾ ਆਨੰਦ ਮਾਨਣ।
ਇਹ ਵੀ ਪੜ੍ਹੋ- ਪੰਜਾਬ 'ਚ ਹੋਰ ਡਿੱਗੇਗਾ ਪਾਰਾ, 3 ਦਿਨ ਲਈ Cold Day ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ...
ਘਟਦੀ ਜਾ ਰਹੀ ਹੈ ਅੱਡਿਆਂ ਦੀ ਗਿਣਤੀ
ਜਗਦੀਸ਼ ਕੁਮਾਰ ਨੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਕਰੀਬ 40 ਸਾਲ ਪਹਿਲਾਂ ਅੰਮ੍ਰਿਤਸਰ ਵਿਚ ਅਜਿਹੇ 170 ਦੇ ਕਰੀਬ ਰਵਾਇਤੀ ਅੱਡੇ ਹੁੰਦੇ ਸਨ। ਪਰ ਨਵੀਂ ਪੀੜ੍ਹੀ ਦੀ ਇਸ ਕੰਮ ਵਿਚ ਘੱਟਦੀ ਰੁਚੀ ਕਾਰਨ ਇਹ ਕਾਰੋਬਾਰ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਅੱਜ ਪੂਰੇ ਸ਼ਹਿਰ ਵਿਚ ਸਿਰਫ਼ 10 ਤੋਂ 12 ਅੱਡੇ ਹੀ ਰਹਿ ਗਏ ਹਨ, ਜੋ ਜ਼ਿਆਦਾਤਰ ਮਜੀਠਾ ਰੋਡ, ਸੁਲਤਾਨਵਿੰਡ ਨਹਿਰ ਅਤੇ ਪਿੰਡ ਦਬੁਰਜੀ ਦੇ ਸਾਹਮਣੇ ਚੱਲ ਰਹੇ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਠਾਨਕੋਟ 'ਚ ISI ਦਾ 15 ਸਾਲਾ ਜਾਸੂਸ ਗ੍ਰਿਫ਼ਤਾਰ
‘ਖ਼ੂਨੀ ਡੋਰ’ ’ਤੇ ਸ਼ਿਕੰਜਾ ਕੱਸੇ ਪ੍ਰਸ਼ਾਸਨ
ਕਾਰੀਗਰ ਜਗਦੀਸ਼ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਚਾਈਨਾ ਡੋਰ ਵੇਚਣ ਅਤੇ ਉਡਾਉਣ ਵਾਲਿਆਂ ’ਤੇ ਸਖ਼ਤੀ ਨਾਲ ਸ਼ਿਕੰਜਾ ਕੱਸੇ, ਤਾਂ ਰਵਾਇਤੀ ਸੂਤੀ ਡੋਰ ਦੀ ਵਿਕਰੀ ਮੁੜ ਸੁਰਜੀਤ ਹੋ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਸਿਰਫ਼ ਅਖ਼ਬਾਰੀ ਸੁਰਖੀਆਂ ਬਣਾਉਣ ਲਈ ਵੱਡੇ-ਵੱਡੇ ਦਾਅਵੇ ਕਰਦਾ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਲੋਹੜੀ ਵਿਚ ਸਿਰਫ਼ 8 ਦਿਨ ਰਹਿ ਗਏ ਹਨ, ਪਰ ਚਾਈਨਾ ਡੋਰ ਦੀ ਵਿਕਰੀ ਬੇਰੋਕ ਜਾਰੀ ਹੈ। ਇਸ ਤੋਂ ਇਲਾਵਾ, ਧੁੱਪ ਨਾ ਨਿਕਲਣ ਕਾਰਨ ਧਾਗੇ ਵਾਲੀ ਡੋਰ ਨੂੰ ਸੁਕਾਉਣ ਵਿਚ ਵੀ ਕਾਰੀਗਰਾਂ ਨੂੰ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ ਵਾਲੇ ਮੁੰਡੇ ਮਾਰ ਗਏ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
