ਕੇਂਦਰੀ ਜੇਲ੍ਹ ’ਚ 14 ਹਵਾਲਾਤੀਆਂ ਕੋਲੋਂ 16 ਮੋਬਾਈਲ ਬਰਾਮਦ
Sunday, Mar 02, 2025 - 02:27 PM (IST)

ਅੰਮ੍ਰਿਤਸਰ(ਸੰਜੀਵ)- ਅੰਮ੍ਰਿਤਸਰ ਸਥਿਤ ਫਤਾਹਪੁਰ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਕੋਲੋਂ ਮੋਬਾਈਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਮੋਬਾਈਲ, ਨਸ਼ੀਲੇ ਪਦਾਰਥ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਨੂੰ ਰੋਕਣ ਵਿਚ ਲਗਾਤਾਰ ਨਾਕਾਮ ਹੋ ਰਿਹਾ ਹੈ। ਇਸ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਵਾਰ-ਵਾਰ ਚਿਤਾਵਨੀ ਦੇ ਬਾਜਵੂਦ ਹਵਾਲਾਤੀਆਂ ਕੋਲੋਂ ਭਾਰੀ ਮਾਤਰਾ ਵਿਚ ਫਿਰ ਮੋਬਾਈਲਾਂ ਦੀ ਬਰਾਮਦਗੀ ਸਮਾਜ ਲਈ ਵੱਡਾ ਖਤਰਾ ਪੈਂਦਾ ਕਰ ਸਕਦੀ ਹੈ। ਇਕ ਪਾਸੇ ਪੰਜਾਬ ਸਰਕਾਰ ਜ਼ੀਰੋ ਟਾਲਰੈਂਸ ਦਾ ਦਾਅਵਾ ਕਰ ਰਹੀ ਹੈ ਤਾਂ ਦੂਜੇ ਪਾਸੇ ਹਵਾਲਾਤੀਆਂ ਕੋਲੋਂ ਮੋਬਾਈਲਾਂ ਦੀ ਹੋ ਰਹੀ ਬਰਾਮਦਗੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਬੀਤੇ ਦਿਨ ਅਚਨਚੇਤ ਨਿਰੀਖਣ ਦੌਰਾਨ 14 ਹਵਾਲਾਤੀਆਂ ਕੋਲੋਂ 16 ਮੋਬਾਈਲ ਬਰਾਮਦ ਕੀਤੇ ਗਏ ਹਨ। ਹਵਾਲਾਤੀਆਂ ਦੀ ਪਛਾਣ ਮਨਦੀਪ ਕੁਮਾਰ, ਰਾਜਬੀਰ ਸਿੰਘ ਉਰਫ ਰਾਜੂ, ਜਸਵਿੰਦਰ ਸਿੰਘ ਉਰਫ ਹੈਪੀ, ਰਾਹੁਲ, ਕਸ਼ਮੀਰ ਸਿੰਘ, ਅੰਮ੍ਰਿਤਪਾਲ ਸਿੰਘ ਉਰਫ ਪਾਲਾ, ਹਰਪ੍ਰੀਤ ਸਿੰਘ ਉਰਫ ਹੈਪੀ, ਕਰਨਬੀਰ ਸਿੰਘ ਉਰਫ ਕੰਨੂ ਉਰਫ ਪਟਵਾਰੀ, ਇਸ਼ਾਂਤ ਕੁਮਾਰ ਉਰਫ ਇਸ਼ੂ, ਸ਼ਮਸ਼ੇਰ ਸਿੰਘ ਉਰਫ ਸ਼ੇਰਾ, ਹਰਮਨਜੀਤ ਸਿੰਘ, ਤਾਨਿਸ਼ ਸੇਠੀਆਂ ਉਰਫ ਜਸ਼ਨ, ਸਚਿਨ ਸਿੰਘ, ਪ੍ਰਨਾਮ ਸਿੰਘ ਵਜੋਂ ਹੋਈ ਹੈ। ਜੇਲ ਸਹਾਇਕ ਸੁਪਰਡੈਂਟ ਸਾਹਿਬ ਸਿੰਘ ਅਤੇ ਅਮਰਬੀਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਵਿਖੇ ਕੇਸ ਦਰਜ ਕਰ ਕੇ ਇਨ੍ਹਾਂ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕਰ ਕੇ ਘਰ ਆ ਰਹੇ ਬਜ਼ੁਰਗ ਜੋੜੇ 'ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8