ਭੱਠੀ ਸਮੇਤ 150 ਲੀਟਰ ਲਾਹਣ ਅਤੇ 100 ਬੋਤਲਾਂ ਦੇਸੀ ਸ਼ਰਾਬ ਬਰਾਮਦ

Friday, Sep 13, 2024 - 01:46 PM (IST)

ਬਟਾਲਾ/ਨੌਸ਼ਹਿਰਾ ਮੱਝਾ ਸਿੰਘ/ਘੁਮਾਣ (ਗੋਰਾਇਆ) : ਐਕਸਾਈਜ਼ ਵਿਭਾਗ, ਆਰ. ਕੇ. ਇੰਟਰਪ੍ਰਾਈਜ਼ਿਜ਼ ਅਤੇ ਪੁਲਸ ਦੀ ਸਾਂਝੀ ਰੇਡ ਟੀਮ ਨੇ ਸ਼ਰਾਬ ਦੀ ਭੱਠੀ ਸਮੇਤ 150 ਲੀਟਰ ਲਾਹਣ ਅਤੇ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਅਤੇ ਐਕਸਾਈਜ਼ ਇੰਸਪੈਕਟਰ ਪੰਕਜ ਸ਼ਰਮਾ ਨੇ ਦੱਸਿਆ ਕਿ ਐਕਸਾਈਜ਼ ਈ. ਟੀ. ਓ. ਹੇਮੰਤ ਸ਼ਰਮਾ, ਐਕਸਾਈਜ਼ ਇੰਸਪੈਕਟਰ ਪੰਕਜ ਸ਼ਰਮਾ, ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਐਕਸਾਈਜ਼ ਇੰਸਪੈਕਟਰ ਵਿਜੇ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਸਰਕਲ ਇੰਚਾਰਜ ਸਾਬੀ ’ਤੇ ਆਧਾਰਿਤ ਰੇਡ ਪਾਰਟੀ ਨੇ ਪਿੰਡ ਕਠਾਣਾ ਨੇੜੇ ਦਰਿਆ ਕੰਢੇ ਤੋਂ ਤਲਾਸ਼ੀ ਦੌਰਾਨ ਸ਼ਰਾਬ ਦੀ ਭੱਠੀ, ਇਕ ਪਲਾਸਟਿਕ ਡਰੰਮੀ, ਇਕ ਪਲਾਸਟਿਕ ਬਾਲਟੀ ’ਚੋਂ 150 ਲੀਟਰ ਲਾਹਣ ਤੇ 2 ਸਿਲਵਰ ਕੰਟੇਨਰ ’ਚੋਂ 100 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ- ਮਾਂ ਨੇ ਪਹਿਲਾਂ ਦੋ ਧੀਆਂ ਨੂੰ ਪਾਣੀ ਦੀ ਟੈਂਕੀ 'ਚ ਦਿੱਤਾ ਧੱਕਾ, ਫਿਰ ਆਪ ਵੀ ਕਰ ਲਈ ਖ਼ੁਦਕੁਸ਼ੀ

ਇਸ ਦੌਰਾ ਨਫੜੀ ਗਈ ਲਾਹਣ ਅਤੇ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਬਲਜੀਤ, ਮਾਸਟਰ, ਅਜੇ ਸਿੰਘ, ਅਮਰਜੀਤ ਖੰਡੋ, ਮੇਵਾ, ਅਮਰ, ਰਾਜਬੀਰ, ਗੋਲਡੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 4 ਜਣਿਆ ਨੇ ਨੌਜਵਾਨ 'ਤੇ ਵਰ੍ਹਾਈਆਂ ਗੋਲ਼ੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News