ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਬਾਬਾ ਬਕਾਲਾ ਸਾਹਿਬ ਅਦਾਲਤ ’ਚ ਹੋਈ ਪੇਸ਼ੀ
Thursday, Apr 06, 2023 - 01:28 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ)- ਅੰਮ੍ਰਿਤਪਾਲ ਸਿੰਘ ਦੇ ਗ੍ਰਿਫ਼ਤਾਰ ਕੀਤੇ ਗਏ 11 ਸਾਥੀ, ਜੋ ਕਿ ਮਾਣਯੋਗ ਅਦਾਲਤ ਵੱਲੋਂ 23 ਮਾਰਚ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਗਏ ਸਨ, ਦੀ ਬੀਤੇ ਦਿਨ ਦੁਬਾਰਾ ਜੇ. ਐੱਮ. ਆਈ. ਸੀ. ਬਿਕਰਮਜੀਤ ਸਿੰਘ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਕਰਵਾਈ ਗਈ।
ਇਹ ਵੀ ਪੜ੍ਹੋ- ਦੀਨਾਨਗਰ 'ਚ ਸ਼ੱਕੀ ਹਾਲਤ 'ਚ ਕਾਰ 'ਚੋਂ ਮਿਲੀ ਵਿਅਕਤੀ ਦੀ ਲਾਸ਼, ਫ਼ੈਲੀ ਸਨਸਨੀ
ਇਸ ਸਬੰਧੀ ਐਡਵੋਕੇਟ ਬਿਕਰਮਜੀਤ ਸਿੰਘ ਬਾਠ ਨੇ ਦੱਸਿਆ ਕਿ 23 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੇ 11 ਸਾਥੀ, ਜਿਨ੍ਹਾਂ ਵਿਚ ਭਾਈ ਹਰਮਿੰਦਰ ਸਿੰਘ ਵਾਸੀ ਰਾਜਾਤਾਲ, ਭਾਈ ਅਜੈਪਾਲ ਸਿੰਘ ਵਾਸੀ ਸਿੰਘੇ ਵਾਲਾ, ਗੁਰਬੀਰ ਸਿੰਘ ਵਾਸੀ ਮੋਹਰੂਵਾਲ, ਬਲਜਿੰਦਰ ਸਿੰਘ ਵਾਸੀ ਜੱਗਅਸ਼ਾਣਾ, ਸਵਰੀਤ ਸਿੰਘ ਖੇੜੀ ਕਲਾਂ, ਗੁਰਪਾਲ ਸਿੰਘ ਵਾਸੀ ਰਾਮਗੜ੍ਹ , ਅਮਨਦੀਪ ਸਿੰਘ ਵਾਸੀ ਡੱਬਵਾਲੀ, ਗੁਰਪ੍ਰੀਤ ਸਿੰਘ ਵਾਸੀ ਗੰਡਵਾਂ, ਭੁਪਿੰਦਰ ਸਿੰਘ ਵਾਸੀ ਅੰਮ੍ਰਿਤਸਰ, ਸੁਖਮਨਜੀਤ ਸਿੰਘ ਕੋਟ ਬਖਤਾ, ਹਾਲ ਨਾਥ ਦੀ ਖੂਹੀ, ਹਰਪ੍ਰੀਤ ਸਿੰਘ ਵਾਸੀ ਮੱਦੇਕੇ ਦੇ ਖ਼ਿਲਾਫ਼ ਥਾਣਾ ਖਿਲਚੀਆਂ ਅਤੇ ਥਾਣਾ ਅਜਨਾਲਾ ਵਿਖੇ ਕੇਸ ਦਰਜ ਸਨ, ਨੂੰ ਮਾਣਯੋਗ ਜੇ.ਐੱਮ.ਆਈ.ਸੀ. ਬਿਕਰਮਜੀਤ ਸਿੰਘ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਭਰ ਸਕੋਗੇ ਇਟਲੀ-ਕੈਨੇਡਾ ਲਈ ਉਡਾਣ
ਬੀਤੇ ਦਿਨ ਉਕਤ 11 ਸਾਥੀਆਂ ਦੀ ਮਾਣਯੋਗ ਜੇ. ਐੱਮ. ਆਈ. ਸੀ. ਬਿਕਰਮਜੀਤ ਸਿੰਘ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਕਰਵਾਈ ਗਈ ਹੈ, ਜਿਨ੍ਹਾਂ ਦੀ ਅਗਲੀ ਪੇਸ਼ੀ 19 ਅਪ੍ਰੈਲ ਨੂੰ ਹੋਵੇਗੀ।
ਇਹ ਵੀ ਪੜ੍ਹੋ- ਦਿੱਲੀ ਫ਼ਤਿਹ ਦਿਵਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਿਆ ਅਲੌਕਿਕ ਨਗਰ ਕੀਰਤਨ, ਵੇਖੋ ਤਸਵੀਰਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।