ਪੌਣੇ 6 ਫੁੱਟ ਲੰਬੀ ਅਤੇ 104 ਕਿਲੋ ਵਜ਼ਨੀ ਮੱਛੀ ਬਣੀ ਖਿੱਚ ਦਾ ਕੇਂਦਰ
Monday, Jan 26, 2026 - 12:18 PM (IST)
ਹਰੀਕੇ ਪੱਤਣ (ਸਾਹਿਬ)- ‘ਫਿਸ਼ ਸਿਟੀ’ ਹਰੀਕੇ ਵਿਖੇ ਪੌਣੇ 6 ਫੁੱਟ ਲੰਬੀ ਅਤੇ 1 ਕੁਇੰਟਲ ਤੋਂ ਭਾਰੀ ਮੱਛੀ ਖਿੱਚ ਦਾ ਕੇਂਦਰ ਬਣੀ ਰਹੀ ਹਾਲਾਂਕਿ ਫਿਰੋਜ਼ਪੁਰ ਨਹਿਰ ਤੋਂ ਇਸ ਦਾ ਸ਼ਿਕਾਰ ਕਰਨ ਮੌਕੇ ਇਕ ਸ਼ਿਕਾਰੀ ਜ਼ਖਮੀ ਹੋ ਗਿਆ ਅਤੇ 3 ਤੋਂ 4 ਵਿਅਕਤੀਆਂ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਇਸ ਨੂੰ ਪਾਣੀ ’ਚੋਂ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, ਪੜ੍ਹੋ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਮਾਹਿਰਾਂ ਦੀ ਮੰਨੀਏ ਤਾਂ ਗੂੰਚ ਕੈਟ ਫਿਸ਼ ਦੇ ਨਾਮ ਨਾਲ ਜਾਣੀ ਜਾਂਦੀ ਇਸ ਮੱਛੀ ਦਾ ਵਿਗਿਆਨਕ ਨਾਂ ਬਾਗਰੀਅਸ ਯਾਰੇਲੀ ਹੈ, ਜਿਸ ਨੂੰ ਭਾਰਤ ਵਿਚ ਬਘਾਰ ਅਤੇ ਗੌਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ ਜਾਨਲੇਵਾ ਪ੍ਰਜਾਤੀ ਵਜੋਂ ਮਸ਼ਹੂਰ ਹੈ।
ਇਹ ਵੀ ਪੜ੍ਹੋ- ਹਵਾਲਾਤ ’ਚ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵਾਲਿਆਂ ਪੈ ਗਈਆਂ ਭਾਜੜਾਂ
ਇਸ ਸਬੰਧੀ ਠੇਕੇਦਾਰ ਬੋਹੜ ਸਿੰਘ ਅਤੇ ਠੇਕੇਦਾਰ ਗੁਰਮੇਜ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਮੱਛੀ ਦਾ ਸ਼ਿਕਾਰ ਪਹਿਲੀ ਵਾਰ ਨਹੀਂ ਹੋਇਆ, ਸਗੋਂ ਪਾਣੀ ਦੀ ਬੰਦੀ ਮਗਰੋਂ ਇਸ ਪ੍ਰਜਾਤੀ ਦੀਆਂ ਮੱਛੀਆਂ ਆਮ ਪਾਈਆਂ ਜਾਂਦੀਆਂ ਹਨ ਪਰ ਜ਼ਿਆਦਾ ਲੰਬਾਈ ਅਤੇ 1 ਕੁਇੰਟਲ 4 ਕਿਲੋ ਵਜ਼ਨ ਹੋਣ ਕਰਕੇ ਇਸ ਨੂੰ ਵੇਖਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
