ਹਵਾਲਾਤੀਆਂ ਕੋਲੋਂ 10 ਮੋਬਾਈਲ ਤੇ 8 ਸਿਮ ਕਾਰਡ ਬਰਾਮਦ
Monday, Nov 03, 2025 - 04:14 PM (IST)
            
            ਅੰਮ੍ਰਿਤਸਰ (ਸੰਜੀਵ)-ਕੇਂਦਰੀ ਜੇਲ੍ਹ ’ਚ ਅਚਾਨਕ ਜਾਂਚ ਦੌਰਾਨ ਜੇਲ੍ਹ ਅਧਿਕਾਰੀਆਂ ਨੇ 8 ਹਵਾਲਾਤੀਆਂ ਕੋਲੋਂ 10 ਮੋਬਾਈਲ ਅਤੇ 8 ਸਿਮ ਕਾਰਡ ਬਰਾਮਦ ਕੀਤੇ ਹਨ, ਜਿਨ੍ਹਾਂ ’ਚ ਹਵਾਲਾਤੀ ਕਰਨ ਸਿੰਘ, ਹਵਾਲਾਤੀ ਲਵਦੀਪ ਸਿੰਘ, ਹਵਾਲਾਤੀ ਅਰਸ਼ਦੀਪ ਸਿੰਘ, ਹਵਾਲਾਤੀ ਅਭੀ ਮਸੀਹ, ਹਵਾਲਾਤੀ ਲਵਪ੍ਰੀਤ ਸਿੰਘ, ਹਵਾਲਾਤੀ ਹਸੀਨ ਉਰਫ ਅਸਮ ਦੀਨ, ਹਵਾਲਾਤੀ ਪਰਵਿੰਦਰ ਸਿੰਘ ਅਤੇ ਹਵਾਲਾਤੀ ਅਕਾਸ਼ ਪ੍ਰੀਤ ਸਿੰਘ ਸ਼ਾਮਲ ਹਨ। ਐਡੀਸ਼ਨਲ ਜੇਲ੍ਹ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਕੇ ਸਾਰੇ ਹਵਾਲਾਤੀਆਂ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
