ਕਈ ਸਾਲਾਂ ਤੋਂ ਇੱਕ ਖੰਬੇ ''ਤੇ ਖੜਾ ਹੈ ਇਹ ਮੰਦਰ

Saturday, Dec 31, 2016 - 10:00 AM (IST)

ਮੁੰਬਈ— ਦੁਨਿਆ ਭਰ ''ਚ ਕਈ ਅਜਿਹੇ ਮੰਦਰ ਹਨ ਜੋ ਆਪਣੀ ਮਾਨਤਾ ਦੇ ਕਾਰਨ ਪ੍ਰਸਿੱਧ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੰਦਰ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਆਪਣੀ ਬਣਾਵਟ ਦੇ ਲਈ ਜਾਣਿਆ ਜਾਂਦਾ ਹੈ। ਦੁਨਿਆ ਭਰ ''ਚ ਵੱਡੀ ਸੰਖਿਆ ''ਚ ਲੋਕ ਇਸ ਮੰਦਰ ਦੇ ਦਰਸ਼ਨ ਕਰਨ ਲਈ ਪਹੁੰਚ ਦੇ ਹਨ। ਗੰਲੂ ਮੰਦਰ ਦੁਨਿਆ ਦਾ ਅਜਿਹਾ ਮੰਦਰ ਹੈ  ਜੋ ਸਿਰਫ ਇੱਕ ਖੰਬੇ ਦੇ ਸਹਾਰੇ ਖੜਾ ਹੈ।
ਇਹ ਮੰਦਰ ਸੰਨ 1146 ਤੋਂ ਇੱਕ ਲਕੜੀ ਦੇ ਖੰਬੇ ''ਤੇ ਖੜਾ ਹੈ । ਚੀਨ ਦੇ ਦੱਖਣ ਪੱਛਮ ਦੇ ਪਹਾੜੀ ਹਿੱਸੇ ''ਚ ਬਣਿਆ ਇਹ ਮੰਦਰ ਜਮੀਨ ਤੋਂ 260 ਫੁੱਟ ਉੱਪਰ ਬਣਿਆ ਹੈ । ਕਹਿੰਦੇ ਹਨ ਜਿਨ੍ਹਾਂ ਦੇ ਸੰਤਾਨ ਨਹੀਂ ਹੁੰਦੀ  ਉਹ ਇੱਥੇ ਭਗਵਾਨ ਬੁੱਧ ਦੀ ਪੂਜਾ ਅਰਚਨਾ ਕਰਨ ਆਉਦੇ ਹਨ। ਇਸ ਮੰਦਰ ਦੀ ਮਾਨਤਾ ਇਹ ਹੈ  ਕਿ ਇੱਥੇ ਭਗਵਾਨ ਬੁੱਧ ਦੀ ਪੂਜਾ ਕਰਨ ਨਾਲ ਸੰਤਾਨ ਦਾ ਸੁੱਖ ਪ੍ਰਾਪਤ ਹੁੰਦਾ ਹੈ। ਵੈਸੇ ਲੋਕ ਇੱਥੇ ਭਗਵਾਨ ਬੁੱਧ ਦੇ ਦਰਸ਼ਨ ਕਰਨ ਤੋਂ ਜ਼ਿਆਦਾ ਇਸ ਖੰਬੇ ਨੂੰ ਦੇਖਣ ਆਉਦੇ ਹਨ। ਤੁਹਾਨੂੰ ਦੱਸ ਦਈਏ ਕਿ ਕਈ ਸਾਲ ਪੁਰਾਣੇ ਇਸ ਮੰਦਰ ਨੂੰ ਜੇ ਜੂਕਿਆ ਨਾਮਕ ਵਿਅਕਤੀ ਨੇ ਆਪਣੀ ਮਾਂ ਦੀ ਯਾਦ ''ਚ ਬਣਾਇਆ ਸੀ । ਹੈਰਾਨੀ ਵਾਲੀ ਗੱਲ ਇਹ ਹੈ ਇਹ ਅੱਜ ਵੀ ਇੱਕ ਲਕੜੀ ਦੇ ਖੰਬੇ ''ਤੇ ਟਿੱਕਿਆ ਹੋਇਆ ਹੈ।


Related News