ਸੋਸ਼ਲ ਮੀਡੀਆ ਬਣਿਆ ਨਾਜਾਇਜ਼ ਹਥਿਆਰਾਂ ਦੀ ਮੰਡੀ, ਹੋਮ ਡਿਲਿਵਰੀ ਦਾ ਦਾਅਵਾ, 2 ਹਜ਼ਾਰ ਤੋਂ ਸ਼ੁਰੂ

Thursday, Jul 20, 2023 - 02:40 PM (IST)

ਸੋਸ਼ਲ ਮੀਡੀਆ ਬਣਿਆ ਨਾਜਾਇਜ਼ ਹਥਿਆਰਾਂ ਦੀ ਮੰਡੀ, ਹੋਮ ਡਿਲਿਵਰੀ ਦਾ ਦਾਅਵਾ, 2 ਹਜ਼ਾਰ ਤੋਂ ਸ਼ੁਰੂ

ਲੁਧਿਆਣਾ (ਰਾਜ) : ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜਿੱਥੇ ਲੋਕ ਆਪਣੇ ਵਪਾਰ ਨੂੰ ਵਧਾ ਰਹੇ ਹਨ, ਨਾਲ ਹੀ ਅਪਰਾਧੀਆਂ ਨੇ ਹੁਣ ਆਪਣਾ ਨੈੱਟਵਰਕ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਹੁਣ ਨਾਜਾਇਜ਼ ਹਥਿਆਰਾਂ ਦਾ ਨਵਾਂ ਬਾਜ਼ਾਰ ਸਜਣ ਲੱਗਾ ਹੈ। ਅਪਰਾਧੀਆਂ ਨੇ ਇੱਥੇ ਇਕ-ਦੋ ਨਹੀਂ ਸਗੋਂ ਵੱਡੀ ਗਿਣਤੀ ’ਚ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਅਕਾਊਂਟਸ ਬਣਾਏ ਹਨ, ਜਿੱਥੇ ਖੁੱਲ੍ਹੇਆਮ ਹਥਿਆਰ ਵੇਚੇ ਜਾ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ
 
ਦੇਸੀ ਕੱਟਾ, ਰਿਵਾਲਵਰ ਸਮੇਤ ਕਈ ਵਿਦੇਸ਼ੀ ਆਟੋਮੈਟਿਕ ਪਿਸਤੌਲ ਦੀ ਫੋਟੋ ਅਪਲੋਡ ਕਰ ਕੇ ਵੇਚੇ ਜਾ ਰਹੇ ਹਨ। ਇੰਨਾ ਹੀ ਨਹੀਂ, ਇਹ ਲੋਕ ਸ਼ਰੇਆਮ ਵ੍ਹਟਸਐਪ ਨੰਬਰ ਪਾ ਰਹੇ ਹਨ ਅਤੇ ਲਿਖ ਰਹੇ ਹਨ ਕਿ ਜੇਕਰ ਕਿਸੇ ਭਰਾ ਨੂੰ ਹਥਿਆਰ ਚਾਹੀਦਾ ਹੈ ਤਾਂ ਪੇਜ ’ਤੇ ਦਿੱਤੇ ਉਸ ਦੇ ਨੰਬਰ ’ਤੇ ਸੰਪਰਕ ਕਰ ਕੇ ਹਥਿਆਰ ਬੁਕ ਕਰਵਾ ਸਕਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਲੋਕ ਆਲ ਇੰਡੀਆ ਹੋਮ ਡਿਲਿਵਰੀ ਤੱਕ ਦੇਣ ਦਾ ਦਾਅਵਾ ਕਰ ਰਹੇ ਹਨ।

ਇਹ ਵੀ ਪੜ੍ਹੋ : ਬੁਢਲਾਡਾ ਵਿਖੇ ਵੱਡੀ ਵਾਰਦਾਤ, ਸਿਰ 'ਚ ਬਾਲਟੀ ਮਾਰ ਕੇ ਗੁਆਂਢਣ ਦਾ ਕੀਤਾ ਕਤਲ

ਅਸਲ ’ਚ, ਅੱਜ ਦੇ ਨੌਜਵਾਨਾਂ ’ਚ ਹਥਿਆਰਾਂ ਦਾ ਸ਼ੌਂਕ ਤੇਜ਼ੀ ਨਾਲ ਵਧ ਰਿਹਾ ਹੈ। ਨੌਜਵਾਨਾਂ ਵਿਚ ਹਥਿਆਰ ਲੈਣ ਦੀ ਹੋੜ ਜਿਹੀ ਲੱਗ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਦੀ ਸਖ਼ਤੀ ਕਾਰਨ ਆਰਮ ਲਾਇਸੈਂਸ ਨਹੀਂ ਬਣ ਪਾ ਰਹੇ। ਇਸ ਲਈ ਜਦੋਂ ਨੌਜਵਾਨ ਲਾਇਸੈਂਸੀ ਹਥਿਆਰ ਨਹੀਂ ਲੈ ਪਾ ਰਹੇ ਸਨ, ਕੁਝ ਨਾਜਾਇਜ਼ ਹਥਿਆਰਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ। ਅਜਿਹੇ ਵਿਚ ਅਪਰਾਧੀ ਇਸ ਗੱਲ ਦਾ ਫ਼ਾਇਦਾ ਉਠਾਉਂਦੇ ਹਨ। ਉਨ੍ਹਾਂ ਨੇ ਸੋਸ਼ਲ ਪਲੇਟਫਾਰਮ ਨੂੰ ਹੀ ਆਪਣੀ ਸੇਲ ਮੰਡੀ ਬਣਾ ਲਿਆ ਹੈ, ਜਿੱਥੇ ਉਹ ਇਕ ਤੋਂ ਇਕ ਬਿਹਤਰ ਅਤੇ ਵਿਦੇਸ਼ੀ ਹਥਿਆਰਾਂ ਦੀਆਂ ਫੋਟੋਆਂ ਅਪਲੋਡ ਕਰ ਕੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦੇ ਹਨ।

ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ’ਚ ਪਏ ਵੈਣ, ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਲਾੜੀ ਦੀਆਂ ਉੱਜੜੀਆਂ ਖ਼ੁਸ਼ੀਆਂ

ਐਕਟਿਵ ਅਪਰਾਧੀਆਂ ਦੇ ਫੇਸਬੁੱਕ ਪੇਜ ਨਾਲ ਕਨੈਕਟ ਹਨ ਅਕਾਊਂਟ

ਫੇਸਬੁਕ ’ਤੇ ਕਈ ਅਜਿਹੇ ਅਕਾਊਂਟ ਹਨ, ਜੋ ਅਪਰਾਧੀਆਂ ਦੇ ਨਾਂ ’ਤੇ ਚੱਲ ਰਹੇ ਫੇਸਬੁੱਕ ਪੇਜ ਦੇ ਨਾਲ ਕਨੈਕਟ ਹਨ। ਇਨ੍ਹਾਂ ਫੇਸਬੁੱਕ ਅਕਾਊਂਟ ’ਤੇ ਨਵੇਂ-ਨਵੇਂ ਅਧਿਆਰਾਂ ਦੀਆਂ ਤਸਵੀਰਾਂ ਅਪਲੋਡ ਹਨ। ਅਕਾਊਂਟ ਅਪਰੇਟ ਕਰਨ ਵਾਲਿਆਂ ਨੇ ਬਾਕਾਇਦਾ ਸੰਪਰਕ ਕਰਨ ਲਈ ਵ੍ਹਟਸਐਪ ਅਤੇ ਮੋਬਾਇਲ ਨੰਬਰ ਦਿੱਤੇ ਹੋਏ ਹਨ। ਨਾਲ ਹੀ ਇਸ ਤਰ੍ਹਾਂ ਦੇ ਇਸ਼ਤਿਹਾਰ ਵਿਚ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਪੂਰੀ ਈਮਾਨਦਾਰੀ ਨਾਲ ਕੰਮ ਹੋਵੇਗਾ। ਫ੍ਰਾਡ ਤੋਂ ਸਾਵਧਾਨ ਰਹੋ। ਕਿਸੇ ਭਰਾ ਦੇ ਨਾਲ ਕੋਈ ਧੋਖਾਦੇਹੀ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬੁਲੇਟ ਚਾਲਕ ਹੋ ਜਾਣ ਸਾਵਧਾਨ, 10 ਹਜ਼ਾਰ 'ਚ ਪਵੇਗੀ ਇਹ ਗ਼ਲਤੀ ਤੇ ਇੰਪਾਊਂਡ ਹੋਵੇਗਾ ਮੋਟਰਸਾਈਕਲ

ਵੱਖ-ਵੱਖ ਸੂਬਿਆਂ ਤੋਂ ਆਪ੍ਰੇਟ ਹੋ ਰਹੇ ਹਨ ਪੇਜ

ਪੁਲਸ ਅਧਿਕਾਰੀਆਂ ਮੁਤਾਬਕ ਕੁਝ ਫੇਸਬੁੱਕ ਅਕਾਊਂਟਸ ਦੀ ਡਿਟੇਲ ਚੈੱਕ ਕੀਤੀ ਜਾਂਦੀ ਹੈ ਤਾਂ ਆਈ. ਪੀ. ਐਡਰੈੱਸ ਹੋਰਨਾਂ ਸੂਬਿਆਂ ਦੇ ਮਿਲਦੇ ਹਨ। ਜੇਕਰ ਕਿਸੇ ਅਕਾਊਂਟ ਦਾ ਲੋਕਲ ਕੁਨੈਕਸ਼ਨ ਸਾਹਮਣੇ ਆਉਂਦਾ ਹੈ ਤਾਂ ਉਸ ’ਤੇ ਨਿਗਰਾਨੀ ਰੱਖ ਲਈ ਜਾਂਦੀ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸ਼ਹਿਰ ’ਚ ਅਜਿਹਾ ਕੋਈ ਗਿਰੋਹ ਸਰਗਰਮ ਨਹੀਂ ਹੈ ਅਤੇ ਇਹ ਸਾਰੇ ਬਾਹਰੀ ਸੂਬਿਆਂ ’ਚ ਬੈਠੇ ਲੋਕ ਅਕਾਊਂਟ ਚਲਾ ਰਹੇ ਹਨ।

ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ

ਆਲ ਇੰਡੀਆ ਸਪਲਾਈ ਦੇਣ ਦਾ ਕੀਤਾ ਜਾਂਦਾ ਹੈ ਦਾਅਵਾ

ਸੋਸ਼ਲ ਮੀਡੀਆ ਗੈਂਗ ’ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਕਈ ਪੇਜ ਤਿਆਰ ਕੀਤੇ ਹੋਏ ਹਨ। ਵੱਖ-ਵੱਖ ਬਣਾਏ ਹੋਏ ਪੇਜਾਂ ’ਤੇ ਮੁਲਜ਼ਮਾਂ ਵਲੋਂ ਦੇਸੀ ਕੱਟਾ, ਰਿਵਾਲਵਰ, ਆਟੋਮੈਟਿਕ ਪਿਸਤੌਲ ਦੀ ਆਲ ਇੰਡੀਆ ਡਿਲਿਵਰੀ ਦੇਣ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਹ ਮੁਲਜ਼ਮ ਜ਼ਿਆਦਾਤਰ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਦੇ ਹਨ, ਤਾਂ ਕਿ ਪੁਲਸ ਦੀ ਨਜ਼ਰ ’ਚ ਨਾ ਆਉਣ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ’ਚ ਪੁਲਸ ਨੇ ਕਈ ਅਪਰਾਧੀ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਵੀ ਕੀਤੇ ਹਨ।

ਇਹ ਵੀ ਪੜ੍ਹੋ :  ਸਲਾਮ ! ਪੁਲਸ ਮੁਲਾਜ਼ਮ ਨੇ ਪੱਗ ਨਾਲ ਬਚਾਈ ਭਾਖੜਾ ਨਹਿਰ 'ਚ ਰੁੜ੍ਹੇ ਜਾਂਦੇ ਨੌਜਵਾਨ ਦੀ ਜਾਨ

ਸਸਤੇ ਤੇ ਮਹਿੰਗੇ ਦੋਵੇਂ ਰੇਟਾਂ ’ਚ ਮੁਹੱਈਆ ਹਨ ਹਥਿਆਰ

ਪੇਜ ’ਤੇ ਦਿੱਤੇ ਗਏ ਨੰਬਰਾਂ ’ਤੇ ਜਦੋਂ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਕਈ ਨੰਬਰ ਚਲਦੇ ਮਿਲੇ ਤੇ ਕਈ ਬੰਦ ਪਏ ਸਨ। ਉਨ੍ਹਾਂ ’ਤੇ ਸਿਰਫ਼ ਵ੍ਹਟਸਐਪ ਹੀ ਚੱਲ ਰਿਹਾ ਸੀ। ਇਕ ਵਿਅਕਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਹਜ਼ਾਰ ਤੋਂ ਹਥਿਆਰ ਸ਼ੁਰੂ ਹੋ ਜਾਂਦਾ ਹੈ, ਜੋ ਕਿ 2 ਲੱਖ ਤੱਕ ਚਲਾ ਜਾਂਦਾ ਹੈ। ਮੁਲਜ਼ਮ ਪਹਿਲਾਂ ਪੈਸੇ ਮੰਗਦੇ ਹਨ, ਫਿਰ ਡਿਲਿਵਰੀ ਦੀ ਗੱਲ ਕਰਦੇ ਹਨ, ਨਾਲ ਹੀ ਕਹਿੰਦੇ ਹਨ ਕਿ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਧੋਖਾਦੇਹੀ ਨਹੀਂ ਹੋਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News