ਪੁੱਲ ’ਤੇ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਦੇਖ ਸਹਿਮੇ ਲੋਕ
Friday, Dec 08, 2023 - 06:31 PM (IST)

ਦੋਰਾਹਾ (ਸੁਖਵੀਰ ਸਿੰਘ) : ਗੁਰਥਲੀ ਪੁੱਲ ’ਤੇ ਦਰੱਖਤ (ਬਰੋਟੇ) ਨਾਲ ਲਟਕ ਕੇ ਇਕ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਮਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਰਾਹਗੀਰਾਂ ਨੇ ਤੜਕਸਾਰ ਦੇਖਿਆ ਤਾਂ ਗੁਰਥਲੀ ਪੁੱਲ ’ਤੇ ਖੜ੍ਹੇ ਬਰੋਟੇ ਉਪਰ ਇਕ ਵਿਅਕਤੀ ਵੱਲੋਂ ਫਾਹਾ ਲਿਆ ਹੋਇਆ ਸੀ। ਇਸ ਘਟਨਾ ਦੀ ਖ਼ਬਰ ਅੱਗ ਵਾਂਗ ਫੈਲ ਗਈ ਅਤੇ ਉਥੇ ਲੋਕਾਂ ਦਾ ਜਮਾਵੜਾ ਲੱਗ ਗਿਆ ਪਰ ਕਿਸੇ ਵੱਲੋਂ ਵੀ ਉਸਦੀ ਪਛਾਣ ਨਹੀਂ ਹੋ ਸਕੀ।
ਇਸ ਸੰਬੰਧੀ ਜਦੋਂ ਪੁਲਸ ਥਾਣਾ ਦੋਰਾਹਾ ਦੇ ਸਹਾਇਕ ਥਾਣੇਦਾਰ ਸਕਿੰਦਰ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਅਜੇ ਤੱਕ ਕੋਈ ਸ਼ਨਾਖਤ ਨਹੀਂ ਹੋ ਸਕੀ ਹੈ ਅਤੇ ਉਸਦੇ ਕੱਪੜਿਆਂ ਵਿਚੋਂ ਕੋਈ ਕਾਗਜ਼ਾਤ ਨਹੀ ਮਿਲਿਆ ਜਿਸ ਨਾਲ ਉਕਤ ਬਾਰੇ ਪਤਾ ਲੱਗ ਸਕੇ। ਉਨ੍ਹਾਂ ਦੱਸਿਆ ਕਿ ਦੇਖਣ ਵਿਚ ਇਸ ਵਿਅਕਤੀ ਦੀ ਉਮਰ ਕਰੀਬ 33-40 ਸਾਲ ਦੇ ਲਗਭਗ ਲੱਗਦੀ ਹੈ ਅਤੇ ਪੁਲਸ ਵੱਲੋਂ ਉਸਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਪਾਇਲ ਵਿਖੇ ਰਖਵਾਇਆ ਗਿਆ ਹੈ।