ਓਮ ਸੇਵਾ ਸਮਿਤੀ ਨੇ ਕਰਵਾਇਆ 146ਵਾਂ ਰਾਸ਼ਨ ਵੰਡ ਸਮਾਰੋਹ
Monday, Dec 03, 2018 - 11:07 AM (IST)

ਲੁਧਿਆਣਾ (ਰਿੰਕੂ)- ਓਮ ਸੇਵਾ ਸਮਿਤੀ ਵਲੋਂ 146ਵਾਂ ਰਾਸ਼ਨ ਵੰਡ ਸਮਾਰੋਹ ਰਵਿੰਦਰ ਕੁਮਾਰ ਗੁਪਤਾ ਦੀ ਪ੍ਰਧਾਨਗੀ ’ਚ ਹਰਗੋਬਿੰਦ ਮਾਰਗ ਸਥਿਤ ਸ੍ਰੀ ਸ਼ਿਵ ਸ਼ਕਤੀ ਮੰਦਿਰ ’ਚ ਕਰਵਾਇਆ ਗਿਆ। ਜਿਸ ’ਚ ਸਮਿਤੀ ਮੈਂਬਰਾਂ ਵਲੋਂ 31 ਲੋਡ਼ਵੰਦਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਪ੍ਰਿਥਵੀ ਰਾਜ ਗੰਭੀਰ, ਅਰਵਿੰਦ ਕੱਕਡ਼, ਬਲਦੇਵ ਅਰੋਡ਼ਾ, ਸ਼ਿਵ ਕੁਮਾਰ ਸਚਦੇਵਾ, ਰਮੇਸ਼ ਰਾਣੀ ਸਚਦੇਵਾ, ਰਮੇਸ਼ ਮਲਹੋਤਰਾ, ਹਰਬੰਸ ਸਿੰਘ, ਸੀਮਾ ਸਿੰਗਲਾ, ਵਿਨੇ ਵਰਮਾ, ਵਿਜੇ ਮਦਾਨ, ਨਰੇਸ਼ ਕੁਮਾਰ ਆਦਿ ਮੌਜੂਦ ਰਹੇ।