ਆਰ. ਟੀ. ਏ. ਵਲੋਂ ਚੈਕਿੰਗ, ਗੈਰ-ਹਾਜ਼ਰ ਮਿਲਿਆ ਨਿੱਜੀ ਮੁਲਾਜ਼ਮ, ਕਾਰਨ ਦੱਸੋ ਨੋਟਿਸ ਜਾਰੀ

Thursday, Dec 27, 2018 - 10:34 AM (IST)

ਆਰ. ਟੀ. ਏ. ਵਲੋਂ ਚੈਕਿੰਗ, ਗੈਰ-ਹਾਜ਼ਰ ਮਿਲਿਆ ਨਿੱਜੀ ਮੁਲਾਜ਼ਮ, ਕਾਰਨ ਦੱਸੋ ਨੋਟਿਸ ਜਾਰੀ

ਲੁਧਿਆਣਾ (ਸੰਨੀ)-ਆਮ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਸਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਸੈਕਟਰੀ ਆਰ. ਟੀ. ਏ. ਲਵਜੀਤ ਕਲਸੀ ਨੇ ਅੱਜ ਸਵੇਰੇ 9 ਵਜੇ ਰੋਜ਼ ਗਾਰਡਨ ਕੋਲ ਬਣਾਏ ਗਏ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਦੀ ਅਚਾਨਕ ਚੈਕਿੰਗ ਕੀਤੀ, ਜਿਸ ਵਿਚ ਪ੍ਰਾਈਵੇਟ ਕੰਪਨੀ ਸਮਾਰਟਚਿਪ ਦਾ ਇਕ ਮੁਲਾਜ਼ਮ ਗੈਰ-ਹਾਜ਼ਰ ਪਾਇਆ ਗਿਆ। ਗੈਰਹਾਜ਼ਰ ਮੁਲਾਜ਼ਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਾਲ ਹੀ ਪ੍ਰਾਈਵੇਟ ਕੰਪਨੀ ਦੇ ਅਧਿਕਾਰੀਆਂ ਨੂੰ ਉਸ ਦੇ ਖਿਲਾਫ ਕਾਰਵਾਈ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਨੇ ਸੈਂਟਰ ਵਿਚ ਤਾਇਨਾਤ ਸਮਾਰਟਚਿਪ ਕੰਪਨੀ ਦੇ ਮੁਲਾਜ਼ਮਾਂ ਅਤੇ ਪੰਜਾਬ ਸਟੇਟ ਟਰਾਂਸਪੋਰਟ ਸੋਸਾਇਟੀ ਦੇ ਸਟਾਫ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੀਆਂ ਸੀਟਾਂ ’ਤੇ ਸਮੇਂ ’ਤੇ ਆ ਕੇ ਕੰਮ ਸ਼ੁਰੂ ਕਰ ਦੇਣ ਅਤੇ ਆਮ ਜਨਤਾ ਦੇ ਡਰਾਈਵਿੰਗ ਲਾਇਸੈਂਸ ਸਬੰਧੀ ਟੈਸਟ ਫੋਟੋ, ਰੀਨਿਊਅਲ ਅਤੇ ਪ੍ਰਿੰਟ ਆਦਿ ਦੇ ਕੰਮ ਨੂੰ ਬਿਨਾਂ ਕਿਸੇ ਦੇਰ ਦੇ ਪੂਰੀ ਈਮਾਨਦਾਰੀ ਅਤੇ ਪੂਰੀ ਮਿਹਨਤ ਨਾਲ ਕੀਤਾ ਜਾਵੇ। ਇਸ ਦੌਰਾਨ ਕਲਸੀ ਨੇ ਸੈਂਟਰ ਵਿਚ ਲਾਇਸੈਂਸ ਸਬੰਧੀ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾîਣਿਆਂ ਅਤੇ ਕਈਆਂ ਦਾ ਉਸੇ ਸਮੇਂ ਮੌਕੇ ’ਤੇ ਹੱਲ ਵੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਲੋਕਾਂ ਨੂੰ ਵਧੀਆ ਦਰਜੇ ਦੀਆਂ ਸੇਵਾਵਾਂ ਦੇਣ ਲਈ ਏ. ਟੀ. ਓ. ਅਮਰੀਕ ਸਿੰਘ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਨੇ ਸਟਾਫ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਅਚਾਨਕ ਚੈਕਿੰਗ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।


Related News