ਲਲਿਤਾ ਅਰੋੜਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਇਸ ਦਿਨ ਸੰਭਾਲਣਗੇ ਕਾਰਜਭਾਰ

Saturday, Jul 27, 2024 - 03:24 PM (IST)

ਲੁਧਿਆਣਾ : ਲੁਧਿਆਣਾ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਪ੍ਰਿੰਸੀਪਲ ਲਲਿਤਾ ਅਰੋੜਾ ਦਾ ਤਬਾਦਲਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲਲਿਤਾ ਅਰੋੜਾ ਦਾ ਤਬਾਦਲਾ ਹੁਣ ਹੁਸ਼ਿਆਰਪੁਰ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਉਹ ਡੀ. ਈ. ਓ. ਦਾ ਕਾਰਜਭਾਰ ਸੰਭਾਲਣਗੇ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਪ੍ਰਿੰਸੀਪਲ ਲਲਿਤਾ ਅਰੋੜਾ ਹੁਣ ਹੁਸ਼ਿਆਰਪੁਰ ਵਿਚ ਤਬਦੀਲ ਹੋ ਕੇ ਅੱਜ (ਸ਼ਨੀਵਾਰ) ਡੀ. ਈ. ਓ. (ਸੈਕੰਡਰੀ) ਦਾ ਕਾਰਜਭਾਰ ਸੰਭਾਲਣਗੇ। 


Gurminder Singh

Content Editor

Related News