ਸ਼ਾਂਤੀ ਤਾਰਾ ਕਾਲਜ ਦਾ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਸਮਾਪਤ

Saturday, Jan 12, 2019 - 12:13 PM (IST)

ਸ਼ਾਂਤੀ ਤਾਰਾ ਕਾਲਜ ਦਾ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਸਮਾਪਤ

ਖੰਨਾ (ਇਰਫਾਨ)-ਸ਼ਾਂਤੀ ਤਾਰਾ ਗਰਲਜ਼ ਕਾਲਜ ਅਹਿਮਦਗਡ਼੍ਹ ਦੇ ਚਾਰ ਯੂਨਿਟਾਂ ਦੇ ਐੱਨ. ਐੱਸ. ਐੱਸ. ਵਾਲੰਟੀਅਰਾਂ ਵੱਲੋਂ ਮੰਡੀ ਅਹਿਮਦਗਡ਼੍ਹ ਦੇ ਗੁਰਦੁਆਰਾ ਸਿੰਘ ਸਭਾ ਅਤੇ ਕਾਲਜ ਕੈਂਪਸ ਵਿਖੇ ਲਾਇਆ ਗਿਆ ਸੱਤ ਰੋਜ਼ਾ ਐੱਨ. ਐੱਸ. ਐੱਸ. ਕੈਂਪ ਸਮਾਪਤ ਹੋ ਗਿਆ। ਡਾਇਰੈਕਟਰ ਸੁਰਿੰਦਰ ਦੂਆ ਅਤੇ ਕੈਂਪ ਦੇ ਪ੍ਰੋਗਰਾਮ ਅਫਸਰ ਪ੍ਰੋ. ਹਰਤੇਜ ਕੌਰ, ਪ੍ਰੋ. ਰਾਜਦੀਪ ਕੌਰ, ਪ੍ਰੋ. ਮਨਜੋਤ ਕੌਰ ਅਤੇ ਪ੍ਰੋ. ਕਿਰਨ ਸ਼ਰਮਾ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥਣਾਂ ਵਲੋਂ ਕਾਲਜ ਵਿਚ ਸਫਾਈ, ਗੁਰਦੁਆਰਾ ਸਾਹਿਬ ਦੀ ਸਫਾਈ ਸਮੇਤ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ, ਨਸ਼ਿਆਂ ਦੀ ਰੋਕਥਾਮ, ਸਵੱਛ ਭਾਰਤ ਦੇ ਮਿਸ਼ਨ, ਅੰਧ-ਵਿਸ਼ਵਾਸਾਂ ਤੋਂ ਛੁਟਕਾਰਾਂ, ਵੋਟ ਦੀ ਤਾਕਤ ਆਦਿ ਵਿਸ਼ਿਆਂ ’ਤੇ ਸੈਮੀਨਾਰ ਅਤੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਸਰਕਾਰੀ ਸਹੂਲਤਾਂ ਬਾਰੇ ਜਾਗਰੂਕ ਕਰਵਾਇਆ। ਇਸ ਮੌਕੇ ਐੱਸ. ਡੀ. ਐੱਮ. ਅਹਿਮਦਗਡ਼੍ਹ ਡਾ. ਪੂਨਮਪ੍ਰੀਤ ਕੌਰ ਨੇ ਸ਼ਿਰਕਤ ਕੀਤੀ ਤੇ ਵਾਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਹੋਰ ਉਤਸ਼ਾਹਿਤ ਕੀਤਾ। ਪ੍ਰਬੰਧਕੀ ਕਮੇਟੀ ਵਲੋਂ ਜਨਰਲ ਸਕੱਤਰ ਪ੍ਰੋ. ਅਰਵਿੰਦ ਮਲਹੋਤਰਾ, ਡਾਇਰੈਕਟਰ ਸੁਰਿੰਦਰ ਦੂਆ ਆਦਿ ਨੇ ਐੱਸ. ਡੀ. ਐੱਮ. ਡਾ. ਪੂਨਮਪ੍ਰੀਤ ਕੌਰ ਅਤੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਦਾ ‘ਸ਼ਾਂਤੀ ਦੇਵੀ ਤਾਰਾ ਚੰਦ’ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਰੁਪਿੰਦਰ ਸਿੰਘ, ਬਿੱਕਰ ਸਿੰਘ ਟਿੰਬਰਵਾਲ, ਮਨਜੀਤ ਸਿੰਘ, ਕ੍ਰਿਸ਼ਨ ਸਿੰਘ ਰਾਜਡ਼, ਏ. ਐੱਸ. ਆਈ. ਕੇਸਰ ਸਿੰਘ ਤੇ ਬਲਵਿੰਦਰ ਸਿੰਘ ਤੋਂ ਇਲਾਵਾ ਪ੍ਰੋ. ਨਰਿੰਦਰ ਕੌਰ ਬਡ਼ੂੰਦੀ, ਪ੍ਰੋ. ਮਨਪ੍ਰੀਤ ਕੌਰ ਲਸੋਈ, ਪ੍ਰਧਾਨ ਜਸਵੀਰ ਸਿੰਘ ਦੂਆ, ਮੇਵਾ ਸਿੰਘ ਸੋਹੀ, ਡਾ. ਮੁਹੰਮਦ ਆਜ਼ਾਦ, ਹਰਜਿੰਦਰ ਸਿੰਘ ਗਰਚਾ, ਭਗਵਾਨ ਸਿੰਘ ਝਨੇਰ, ਪ੍ਰੋ. ਸੰਦੀਪ ਕੌਰ ਅਹਿਮਦਗਡ਼੍ਹ, ਪ੍ਰੋ. ਮਨੀਸ਼ਾ, ਹੈਪੀ ਗੋਸਲਾ ਅਤੇ ਪ੍ਰੋ. ਨੂਰ ਗਲੌਰੀ ਆਦਿ ਹਾਜ਼ਰ ਸਨ।


Related News