ਹੈਰੋਇਨ ਦੇ ਨਾਲ ਇਕ ਮੁਲਜ਼ਮ ਕਾਬੂ

Monday, Jun 16, 2025 - 06:04 PM (IST)

ਹੈਰੋਇਨ ਦੇ ਨਾਲ ਇਕ ਮੁਲਜ਼ਮ ਕਾਬੂ

ਲੁਧਿਆਣਾ (ਰਾਜ) : ਨਸ਼ਾ ਵੇਚਣ ਦੇ ਦੋਸ਼ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਫੜਿਆ ਗਿਆ ਮੁਲਜ਼ਮ ਬੀ.ਆਰ.ਐੱਸ ਨਗਰ ਦਾ ਰਹਿਣ ਵਾਲਾ ਸਚਕਿਰਤ ਸਿੰਘ ਉਰਫ਼ ਹਰਸ਼ ਹੈ। ਉਸਦੇ ਕੋਲੋਂ ਪੁਲਸ ਨੂੰ ਹੈਰੋਇਨ ਮਿਲੀ ਹੈ। ਏ.ਐੱਸ.ਆਈ ਹਰਦੀਪ ਸਿੰਘ ਦੇ ਮੁਤਾਬਕ ਉਹ ਪੁਲਸ ਪਾਰਟੀ ਦੇ ਨਾਲ ਗਸ਼ਤ 'ਤੇ ਸਨ। ਇਸ ਦੌਰਾਨ ਫਿਰੌਜ਼ਪੁਰ ਰੋਡ ਸਥਿਤ ਸਪਾਈਸ ਹੱਟ ਦੇ ਨੇੜੇ ਨੌਜਵਾਨ ਖੜਾ ਹੋਇਆ ਸੀ। ਜੋ ਕਿ ਪੁਲਸ ਨੂੰ ਦੇਖਕੇ ਡਰ ਗਿਆ। 

ਪੁਲਸ ਨੂੰ ਵੀ ਉਸ 'ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਪੁਲਸ ਨੇ ਸ਼ੱਕ ਹੋਣ 'ਤੇ ਉਸਨੂੰ ਫੜ ਲਿਆ ਅਤੇ ਉਸਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸਦੀ ਜੇਬ 'ਚੋਂ 11 ਗ੍ਰਾਮ ਹੈਰੋਇਨ ਮਿਲੀ। ਪੁਲਸ ਨੇ ਮੁਲਜ਼ਮ ਨੂੰ ਤੁਰੰਤ ਫੜ ਲਿਆ ਅਤੇ ਉਸਦੇ ਖਿਲਾਫ ਕੇਸ ਦਰਜ ਕਰ ਲਿਆ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਤੇ ਲਿਅ ਹੈ ਅਤੇ ਉਸ ਨਾਲ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


author

Gurminder Singh

Content Editor

Related News