ਸਕੂਟੀ ’ਤੇ ਲਿਜਾ ਰਿਹਾ ਸੀ ਚੂਰਾ ਪੋਸਤ, ਨਸ਼ਾ ਸਮੱਗਲਰ ਕਾਬੂ
Tuesday, Nov 11, 2025 - 12:38 PM (IST)
ਲੁਧਿਆਣਾ (ਰਾਮ)- ਥਾਣਾ ਮੋਤੀ ਨਗਰ ਦੀ ਪੁਲਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ 2 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਸਕੂਟੀ ’ਤੇ ਨਸ਼ੇ ਦੀ ਖੇਪ ਲੈ ਕੇ ਜਾ ਰਿਹਾ ਸੀ। ਪੁਲਸ ਨੇ ਉਸ ਖਿਲਾਫ ਐੱਨ. ਡੀ. ਪੀ .ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਪੁਲਸ ਟੀਮ ਐਵਰੈਸਟ ਸਕੂਲ ਕੱਟ, ਮੋਤੀ ਨਗਰ ਕੋਲ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਵਿਅਕਤੀ ਸਕੂਟੀ ਨੰਬਰ ਪੀ. ਬੀ. 91 ਐੱਸ. 2209 ’ਤੇ ਨਸ਼ੇ ਦੀ ਸਪਲਾਈ ਲਈ ਜਾ ਰਿਹਾ ਹੈ। ਪੁਲਸ ਨੇ ਚੌਕਸੀ ਦਿਖਾਉਂਦੇ ਹੋਏ ਨਾਕਾਬੰਦੀ ਕੀਤੀ ਅਤੇ ਸ਼ੱਕੀ ਸਕੂਟੀ ਨੂੰ ਰੋਕ ਕੇ ਜਾਂਚ ਕੀਤੀ। ਜਾਂਚ ਵਿਚ ਮੁਲਜ਼ਮ ਕੋਲੋਂ ਲਗਭਗ 2 ਕਿਲੋ ਚੂਰਾ ਪੋਸਤ ਬਰਾਮਦ ਹੋਇਆ।
ਮੁਲਜ਼ਮ ਦੀ ਪਛਾਣ ਹੀਰਾ ਲਾਲ ਨਿਵਾਸੀ ਨੇੜੇ ਹਰਿ ਕ੍ਰਿਸ਼ਨਾ ਕਾਲੋਨੀ, ਟ੍ਰਾਂਸਪੋਰਟ ਨਗਰ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਦੀ ਪੁਲਸ ਨੇ ਮੁਲਜ਼ਮ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਪੁਲਸ ਇਹ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਮੁਲਜ਼ਮ ਇਹ ਨਸ਼ਾ ਕਿਥੋਂ ਲਿਆਉਂਦਾ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਸੀ।
