ਲੁਧਿਆਣਾ ''ਚ ਨੌਜਵਾਨ ਨੇ 3 ਸਾਲਾ ਮਾਸੂਮ ਬੱਚੇ ਨਾਲ ਕੀਤੀ ਬਦਫੈਲੀ
Sunday, Jan 01, 2023 - 01:03 PM (IST)

ਲੁਧਿਆਣਾ (ਅਨਿਲ) : ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਬੀਤੀ ਰਾਤ ਇਕ 3 ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਕਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਮੁਖ ਸਿੰਘ ਦਿਓਲ ਨੇ ਦੱਸਿਆ ਕਿ ਪੁਲਸ ਨੂੰ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 25 ਦਸੰਬਰ ਨੂੰ ਉਸ ਦਾ 3 ਸਾਲ ਦਾ ਮੁੰਡਾ ਘਰ ਦੇ ਬਾਹਰ ਗਲੀ ’ਚ ਖੇਡ ਰਿਹਾ ਸੀ ਅਤੇ ਉਸੇ ਦੌਰਾਨ ਉਸ ਨੂੰ ਆਪਣੇ ਮੁੰਡੇ ਦੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਹ ਆਪਣੇ ਮੁੰਡੇ ਦੀਆਂ ਚੀਕਾਂ ਸੁਣ ਕੇ ਬਾਹਰ ਆਈ ਤਾਂ ਦੇਖਿਆ ਕਿ ਬਾਹਰ ਲਵਿਸ਼ ਨਾਮ ਦੇ ਨੌਜਵਾਨ ਨੇ ਉਸ ਦੇ ਬੇਟੇ ਨੂੰ ਫੜਿਆ ਹੋਇਆ ਸੀ।
ਇਹ ਵੀ ਪੜ੍ਹੋ- ਵਿਦਿਆਰਥੀਆਂ ਲਈ ਬੇਹੱਦ ਖ਼ਾਸ ਹੋ ਸਕਦਾ ਹੈ 2023, ਹੋਵੇਗਾ ‘ਲੱਕੀ’
ਇਸ ਦੌਰਾਨ ਜਦੋਂ ਉਹ ਉਸ ਵੱਲ ਜਾਣ ਲੱਗੀ ਤਾਂ ਉਕਤ ਨੌਜਵਾਨ ਉਸ ਦੇ ਮੁੰਡੇ ਨੂੰ ਛੱਡ ਕੇ ਕੰਧ ਟੱਪ ਕੇ ਭੱਜ ਗਿਆ ਅਤੇ ਉਸ ਵੇਲੇ ਮੁੰਡੇ ਦੀ ਹਾਲਾਤ ਬੇਹੱਦ ਖ਼ਰਾਬ ਸੀ। ਉਕਤ ਨੌਜਵਾਨ ਨੇ ਉਸ ਦੇ ਮੁੰਡੇ ਨਾਲ ਬਦਫੈਲੀ ਕੀਤੀ, ਜਿਸ ਤੋਂ ਬਾਅਦ ਉਸ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮਾਮਲੇ ’ਤੇ ਕਾਰਵਾਈ ਕਰਦਿਆਂ ਬੱਚੇ ਦੀ ਡਾਕਟਰੀ ਜਾਂਚ ਕਰਵਾਈ ਅਤੇ ਰਿਪੋਰਟ ਆਉਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਲਵਿਸ਼ ਖ਼ਿਲਾਫ਼ ਬਦਫੈਲੀ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ ’ਚ ਜ਼ਬਰਦਸਤ ਗੈਂਗਵਾਰ, ਗੈਂਗਸਟਰਾਂ ਵਿਚਾਲੇ ਹੋਈ ਖ਼ੂਨੀ ਝੜਪ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।