ਸਕਿਨ ਦੀ ਰੰਗਤ ਦੇ ਹਿਸਾਬ ਨਾਲ ਹੋਵੇ ਤੁਹਾਡਾ ‘ਬਲੱਸ਼’

Thursday, Jul 18, 2024 - 04:53 PM (IST)

ਸਕਿਨ ਦੀ ਰੰਗਤ ਦੇ ਹਿਸਾਬ ਨਾਲ ਹੋਵੇ ਤੁਹਾਡਾ ‘ਬਲੱਸ਼’

ਮੁੰਬਈ- ਇਕ ਪਰਫੈਕਟ ਬਲੱਸ਼ ਤੁਹਾਡੀ ਮੇਕਅਪ ਲੁੱਕ ਨੂੰ ਇਕ ਨਵਾਂ ਰੂਪ ਦੇ ਸਕਦਾ ਹੈ। ਹਾਲਾਂਕਿ ਹਰ ਰੰਗ ਹਰ ਕਿਸੇ ਨੂੰ ਸੂਟ ਨਹੀਂ ਕਰਦਾ। ਸਕਿਨ ਟੋਨ ਨਾਲ ਚੰਗੀ ਤਰ੍ਹਾਂ ਨਾਲ ਮੇਲ ਖਾਣ ਵਾਲਾ ਸਹੀ ਬਲੱਸ਼ ਲੱਭਣਾ ਇਕ ਮੁਸ਼ਕਲ ਕੰਮ ਹੁੰਦਾ ਹੈ। ਤੁਹਾਡੀ ਸਕਿਨ ਦੀ ਅੰਡਰਟੋਨ ਤੁਹਾਡੀਆਂ ਗੱਲ੍ਹਾਂ ਲਈ ਸਹੀ ਨੈਚੁਰਲ ਬਲੱਸ਼ ਲੱਭਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਰੈੱਡ, ਬੇਰੀਜ, ਓਰੇਂਜ ਅਤੇ ਪਿੰਕ ਕਲਰ ਦੇ ਬਲੱਸ਼ ਬਾਜ਼ਾਰ ’ਚ ਆਮ ਤੌਰ ’ਤੇ ਮਿਲ ਹੀ ਜਾਂਦੇ ਹਨ ਪਰ ਉਨ੍ਹਾਂ ’ਚੋਂ ਇਕ ਸਹੀ ਸ਼ੇਡ ਚੁਣਨਾ ਮੁਸ਼ਕਲ ਹੋ ਜਾਂਦਾ ਹੈ। ਬਲੱਸ਼ ਖਰੀਦਣ ਸਮੇਂ ਇਸ ਗੱਲ ਦਾ ਪੂਰਾ ਧਿਆਨ ਰੱਖੋ ਕਿ ਉਸ ਦਾ ਸ਼ੇਡ ਤੁਹਾਡੀ ਸਕਿਨ ਟੋਨ ਨਾਲ  ਕਲੈਸ਼ ਨਾ ਹੋਵੇ। ਤੁਹਾਡੇ ਬੁੱਲ੍ਹਾਂ ਦੇ ਕੁਦਰਤੀ ਰੰਗ ਦੇ ਆਲੇ-ਦੁਆਲੇ ਦਾ ਬਲੱਸ਼ ਤੁਹਾਡੇ ਲਈ ਇਕਦਮ ਸਹੀ ਸ਼ੇਡ ਹੋ ਸਕਦਾ ਹੈ।
ਲਾਈਟ ਸਕਿਨ ਟੋਨ
ਰੰਗ : ਲਾਈਟ ਪੀਚ, ਪਿੰਕ
ਪੀਚ ਅਤੇ ਪਿੰਕ ਸ਼ੇਡ ਦੇ ਢੁਕਵੇਂ ਸ਼ੇਡਸ ਲਾਈਟ ਸਕਿਨ ਟੋਨ ’ਤੇ ਅਨੋਖੇ ਢੰਗ ਨਾਲ ਕੰਮ ਕਰਦੇ ਹਨ। ਮੇਕਅਪ ਕਿੱਟ ’ਚ ਇਕ ਲਾਈਟ ਨੈਚੁਰਲ ਬਲੱਸ਼ ਦਾ ਹੋਣਾ ਤੁਹਾਨੂੰ ਚੰਗੇ ਨਤੀਜੇ ਦਿੰਦਾ ਹੈ ਅਤੇ ਨਾਲ ਹੀ ਤੁਹਾਡੀ ਚੀਕ-ਬੋਨਸ ’ਤੇ ਡੈਪਥ ਲਿਆਉਣ ਦਾ ਵੀ ਕੰਮ ਕਰਦਾ  ਹੈ।
ਜੇਕਰ ਤੁਹਾਡੀ ਅੰਡਰਟੋਨ ਯੈਲੋ ਹੈ, ਤਾਂ ਲਾਈਟ ਪੀਚ ਤੁਹਾਡੀ ਸਕਿਨ ਟੋਨ ਨੂੰ ਨਿਖਾਰਨ ’ਚ ਮਦਦ ਕਰੇਗਾ। ਇਹ ਚਿਹਰੇ ਨੂੰ ਖੁਸ਼ਨੁਮਾ ਚਮਕ ਨਾਲ ਭਰ ਦਿੰਦਾ ਹੈ। ਜੇਕਰ ਤੁਹਾਡੇ ਕੋਲ ਕੂਲਰ ਅੰਡਰਟੋਨ ਹੈ ਤਾਂ ਲਾਈਟ ਪਿੰਕ ਬਲੱਸ਼ ਰੋਜ਼ਾਨਾ ਦੀ ਲੁੱਕ ਲਈ ਇਕਦਮ ਨੈਚੁਰਲ ਬਲੱਸ਼ ਸਿੱਧ ਹੋ ਸਕਦਾ ਹੈ।
ਮੀਡੀਅਮ ਸਕਿਨ ਟੋਨ
ਕਲਰ : ਵਾਰਮ ਕੋਰਲ, ਪਿੰਕ 
ਸਕਿਨ ਦੀ ਵਾਰਮ ਟੋਨ ਨਾਲ ਮੈਚ ਕਰਾਉਣ ਲਈ ਤੁਹਾਨੂੰ ਕੋਰਲ ਅਤੇ ਪਿੰਕ ਵਰਗੇ ਸ਼ੋਖ ਰੰਗਾਂ ’ਚ ਹੀ ਬਲੱਸ਼ ਲੱਭਣਾ ਚਾਹੀਦਾ ਹੈ। ਮੀਡੀਅਮ ਸਕਿਨ ਟੋਨ ਨਾਲ ਥੋੜ੍ਹਾ ਗੋਲਡਨ ਟੋਨ ਆਪਣੇ ਆਪ ਹੀ ਆ ਜਾਂਦਾ ਹੈ, ਜਿਸ ਨੂੰ ਸ਼ੋਖ ਰੰਗਾਂ ਨਾਲ ਹੀ ਕੰਪਲੀਮੈਂਟ ਕੀਤਾ ਜਾ ਸਕਦਾ ਹੈ।
ਜੇਕਰ ਤੁਹਾਡੇ ਕੋਲ ਕੂਲਰ ਅੰਡਰਟੋਨ ਹੈ ਤਾਂ ਰਿਚ ਪਿੰਕ ਬਲੱਸ਼ ਟ੍ਰਾਈ ਕਰੋ।  ਇਹ ਤੁਹਾਡੀਆਂ ਗੱਲ੍ਹਾਂ ਨੂੰ ਇਕ ਉਭਾਰ ਦੇਵੇਗਾ ਅਤੇ ਨਾਲ ਹੀ ਇਕ ਨੈਚੁਰਲ ਬਲੱਸ਼ ਕਰੇਗਾ। ਵਾਰਮਰ ਅੰਡਰਟੋਨ ਲਈ ਕੋਰਲ ਅਤੇ ਪੀਚ ਦੇ ਬ੍ਰਾਈਟਰ ਸ਼ੇਡਸ ਬਿਹਤਰੀਨ ਸਾਬਿਤ ਹੁੰਦੇ ਹਨ।
ਆਲਿਵ ਸਕਿਨ ਟੋਨ
ਕਲਰ : ਬੇਰੀਜ, ਪਿੰਕ
ਆਲਿਵ ਸਕਿਨ ਟੋਨ ਵਾਲਿਆਂ ਕੋਲ ਇਕ ਬਹੁਤ ਹੀ ਖੂਬਸੂਰਤ ਗੋਲਡਨ ਅੰਡਰਟੋਨ ਹੁੰਦੀ ਹੈ। ਬੇਰੀਜ ਅਤੇ ਪਿੰਕ ਵਰਗੇ ਸ਼ੇਡਸ ਆਲਿਵ ਸਕਿਨ ਟੋਨ ਲਈ ਸੰਤੁਲਿਤ ਰੂਪ ਨਾਲ ਕੰਮ ਕਰਦੇ ਹਨ। ਗੋਲਡਨ ਸ਼ਿਮਰ ਦਾ ਹਿੰਟ ਗਰਮਾਹਟ ਲਿਆਉਣ ’ਚ ਮਦਦ ਕਰਨ ਦੇ ਨਾਲ ਹੀ ਤੁਹਾਡੀ ਚੀਕ-ਬੋਨਸ ਨੂੰ ਵੀ ਚਮਕਾ ਸਕਦਾ ਹੈ। ਕੂਲਰ ਅੰਡਰਟੋਨ ਵਾਲਿਆਂ ਨੂੰ ਬੇਰੀ ਬਲੱਸ਼ ਵੱਲ ਆਪਣੇ ਕਦਮ ਵਧਾਉਣੇ ਚਾਹੀਦੇ ਹਨ, ਜਦਕਿ ਵਾਰਮਰ ਅੰਡਰਟੋਨ ਪਿੰਕ ਸ਼ੇਡ ਅਜ਼ਮਾ ਸਕਦੇ ਹਨ।
ਡਾਰਕ ਸਕਿਨ ਟੋਨ
ਕਲਰ : ਬ੍ਰਿਕਸ ਰੈੱਡ, ਓਰੇਂਜ, ਪਲੱਮ, ਬੇਰੀ
ਇਕ ਪਰਫੈਕਟ ਨੈਚੁਰਲੀ ਬਲੱਸ਼ਡ ਲੁੱਕ ਲਈ ਬ੍ਰਾਈਟ ਸ਼ੀਰ ਬਲੱਸ਼ ਜ਼ਰੂਰੀ ਹੁੰਦਾ ਹੈ। ਤੁਸੀਂ ਅਜਿਹਾ ਸ਼ੀਰ ਬਲੱਸ਼ ਚੁਣੋ, ਜਿਸ ਨੂੰ ਆਪਣੀ ਪਸੰਦ ਦੇ ਅਨੁਸਾਰ ਲੇਅਰ ਕਰ ਸਕੇ। ਬ੍ਰਿਕਸ ਰੈੱਡ ਅਤੇ ਓਰੇਂਜ ਵਾਰਮ ਸਟਿਨ ਟੋਨ ਲਈ ਕੰਪਲੀਮੈਂਟ ਦਾ ਕੰਮ ਕਰਦੇ ਹਨ, ਜਦਕਿ ਪਲਮ ਅਤੇ ਬੇਰੀ ਸ਼ੇਡਸ ਕੂਲਰ ਅੰਡਰਟੋਨ ਲਈ ਬਿਹਤਰੀਨ ਹੁੰਦੇ ਹਨ।


author

Aarti dhillon

Content Editor

Related News