ਇਨ੍ਹਾਂ ਦੋ ਅੱਖਰਾਂ ਦੇ ਨਾਂ ਵਾਲੀਆਂ ਲੜਕੀਆਂ ਨਾਲ ਕਰੋਗੇ ਵਿਆਹ ਤਾਂ ਕਦੇ ਨਹੀਂ ਹੋਵੋਗੇ ਬੋਰ

Monday, Jul 23, 2018 - 04:24 PM (IST)

ਇਨ੍ਹਾਂ ਦੋ ਅੱਖਰਾਂ ਦੇ ਨਾਂ ਵਾਲੀਆਂ ਲੜਕੀਆਂ ਨਾਲ ਕਰੋਗੇ ਵਿਆਹ ਤਾਂ ਕਦੇ ਨਹੀਂ ਹੋਵੋਗੇ ਬੋਰ

ਨਵੀਂ ਦਿੱਲੀ— ਹਰ ਕੋਈ ਆਪਣੇ ਪਾਰਟਨਰ ਨੂੰ ਲੈ ਕੇ ਕਈ ਉਮੀਦਾਂ ਅਤੇ ਇੱਛਾਵਾਂ ਰੱਖਦਾ ਹੈ। ਸਾਰੇ ਚਾਹੁੰਦੇ ਹਨ ਕਿ ਜਿਸ ਨਾਲ ਉਨ੍ਹਾਂ ਦਾ ਵਿਆਹ ਹੋਵੇ ਉਹ ਹਮੇਸ਼ਾ ਉਨ੍ਹਾਂ ਨੂੰ ਪਿਆਰ ਅਤੇ ਸਨਮਾਨ ਦੇਵੇ ਤਾਂ ਕਿ ਵਿਆਹੁਤਾ ਜੀਵਨ ਆਸਾਨੀ ਨਾਲ ਬਿਤਾਇਆ ਜਾ ਸਕੇ। ਇਸੇ ਲਈ ਅਕਸਰ ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਦੀ ਕੁੰਡਲੀ ਵੀ ਮਿਲਾਈ ਜਾਂਦੀ ਹੈ, ਜੇ ਉਨ੍ਹਾਂ ਦੀ ਕੁੰਡਲੀ 'ਚ ਕੁਝ ਗੁਣ ਵੀ ਮਿਲ ਜਾਣ ਤਾਂ ਇਸ ਰਿਸ਼ਤੇ ਨੂੰ ਚੰਗਾ ਮੰਨਿਆ ਜਾਂਦਾ ਹੈ ਅਤੇ ਉਦੋਂ ਵਿਆਹ ਦੀ ਗੱਲ ਅੱਗੇ ਵਧਾਈ ਜਾਂਦੀ ਹੈ। ਉਂਝ ਹੀ ਨਾਮ ਦਾ ਪਹਿਲਾ ਅੱਖਰ ਵੀ ਲੜਕੇ ਅਤੇ ਲੜਕੀ ਦੀ ਜ਼ਿੰਦਗੀ ਬਾਰੇ ਕਾਫੀ ਕੁਝ ਦੱਸ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਦੋ ਅੱਖਰਾਂ ਦੇ ਨਾਂ ਵਾਲੀਆਂ ਲੜਕੀਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੇ ਪਤੀ ਨੂੰ ਲਾਈਫ 'ਚ ਕਾਫੀ ਖੁਸ਼ ਰੱਖਦੀਆਂ ਹਨ।
— 'ਏ' ਨਾਂ ਵਾਲੀਆਂ ਲੜਕੀਆਂ
'ਏ' ਨਾਂ ਜਿਨ੍ਹਾਂ ਲੜਕੀਆਂ ਦਾ ਨਾਂ ਇਸ ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਹਿੰਮਤੀ ਅਤੇ ਦਿਮਾਗ ਤੋਂ ਕੰਮ ਲੈਣ ਵਾਲੀਆਂ ਹੁੰਦੀਆਂ ਹਨ। ਧਾਰਮਿਕ ਹੋਣ ਦੇ ਨਾਲ ਧਰਮ ਦਾ ਵੀ ਚੰਗੀ ਤਰ੍ਹਾਂ ਨਾਲ ਪਾਲਨ ਕਰਦੀਆਂ ਹਨ। ਜੇ ਗੱਲ ਵਿਆਹੁਤਾ ਰਿਸ਼ਤੇ ਦੀ ਕਰੀਏ ਤਾਂ ਇਹ ਹਮੇਸ਼ਾ ਪਰਿਵਾਰ ਨੂੰ ਨਾਲ ਲੈ ਕੇ ਚਲਦੀਆਂ ਹਨ ਅਤੇ ਆਪਣੇ ਪਾਰਟਨਰ ਨੂੰ ਖੂਬ ਪਿਆਰ ਕਰਦੀਆਂ ਹਨ।
— 'ਐੱਸ' ਨਾਂ ਵਾਲੀਆਂ ਲੜਕੀਆਂ
ਐੱਸ ਮਤਲਬ ਜਿਨ੍ਹਾਂ ਲੜਕੀਆਂ ਦਾ ਨਾਂ ਦਾ ਪਹਿਲਾਂ ਅੱਖਰ ਐੱਸ ਹੁੰਦਾ ਹੈ ਉਹ ਪਿਆਰ ਦੇ ਮਾਮਲੇ 'ਚ ਕਾਫੀ ਸੀਰੀਅਸ ਹੁੰਦੀਆਂ ਹਨ। ਉਹ ਆਪਣੇ ਰਿਸ਼ਤੇ ਨੂੰ ਪੂਰੀ ਈਮਾਨਦਾਰੀ ਅਤੇ ਦਿਲ ਨਾਲ ਨਿਭਾਉਂਦੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਪਾਰਟਨਰ ਨਾਲ ਘੁੰਮਣਾ-ਫਿਰਨਾ ਬਹੁਤ ਪਸੰਦ ਹੁੰਦਾ ਹੈ।


Related News