ਦੁਨੀਆ ਦੀਆਂ ਸਭ ਤੋਂ ਖਤਰਨਾਕ ਲਿਫਟਾਂ

02/07/2017 5:34:55 PM

ਮੁੰਬਈ— ਦੁਨੀਆ ''ਚ ਮੌਜੂਦ ਹਰ ਇਮਾਰਤ, ਦਫਤਰ ਅਤੇ ਸ਼ਾਪਿੰਗ ਮਾਲ ''ਚ ਲਿਫਟ ਦੀ ਸੁਵਿਧਾ ਹੈ, ਇਸ ਦੇ ਸਹਾਰੇ ਹੀ ਅਸੀਂ ਜ਼ਿਆਦਾ ਘੁੰਮ-ਫਿਰ ਲੈਂਦੇ ਹਾਂ, ਪਰ ਤੁਹਾਨੂੰ ਦੱਸ ਦਈਏ ਕਿ ਦੁਨੀਆ ''ਚ ਕਈ ਇਸ ਤਰ੍ਹਾਂ ਦੀਆਂ ਲਿਫਟਾਂ ਵੀ ਹਨ, ਜੋ ਕਾਫੀ ਖਤਰਨਾਕ ਹੁੰਦੀਆਂ ਹਨ। ਇਸੇ ਕਾਰਨ ਇਨ੍ਹਾਂ ''ਤੇ ਕੋਈ-ਕੋਈ ਹੀ ਚੜਦਾ ਹੈ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੀਆਂ ਲਿਫਟਾਂ ਦੇ ਬਾਰੇ, ਜਿਨ੍ਹਾਂ ਨੂੰ ਦੁਨੀਆ ਦੀਆਂ ਸਭ ਤੋਂ ਖਤਰਨਾਕ ਲਿਫਟਾਂ ''ਚ ਸ਼ਾਮਿਲ ਕੀਤਾ ਗਿਆ ਹੈ।
1. ਬੇਲਾਨਗ ਐਲੀਵੇਟਰ ਲਿਫਟ 
ਚੀਨ ਨੇ ਇਸ ਲਿਫਟ ਨੂੰ ਬਣਾਉਣ ''ਚ 125 ਕਰੋੜ ਰੁਪਏ ਖਰਚ ਕੀਤੇ। ਇਹ ਲਿਫਟ ਬਹੁਤ ਖਤਰਨਾਕ ਹੈ। ਇਸ ਨੂੰ ਪਹਾੜਾਂ ''ਤੇ ਬਣਾਇਆ ਗਿਆ ਹੈ, ਇਸ ਨੂੰ ਏਲਿਵੇਟਰ ਨੂੰ ਹੰਡਰੇਡ ਡਰੈਗਨਸ ਸਕਾਈ ਲਿਫਟ ਵੀ ਕਿਹਾ ਜਾਂਦਾ ਹੈ। ਇਹ ਲਿਫਟ 1070 ਫੁੱਟ ਦੀ ਉਚਾਈ 2 ਮਿੰਟ ''ਚ ਤੈਅ ਕਰਦੀ ਹੈ।
2. ਹੈਮੇਚਵੈਂਡ ਏਲਿਵੇਟਰ, ਸਵਿਟਜਰਲੈਡ
ਉੱਚਾਈ ਦੇ ਮਾਮਲੇ ''ਚ ਇਹ ਲਿਫਟ ਵਿਸ਼ਵ ਦੇ ਦੂਸਰੇ ਸਥਾਨ ''ਤੇ ਹੈ, ਇਹ ਕਾਫੀ ਖਤਰਨਾਕ ਹੈ।
3. ਸੇਂਟ ਲੂਯਿਸ ਗੇਟਵੇ ਆਰਕ, ਅਮਰੀਕਾ 
ਇਹ ਲਿਫਟ ਆਕਰਸ਼ਿਤ ਇਸ ਲਈ ਹੈ ਕਿਉਂਕਿ ਇਹ ਲਿਫਟ ਇਕ ਆਕਾਰ ਦੇ ਅੰਦਰ ਬਣੀ ਹੋਈ ਹੈ। ਇਸ ਲਿਫਟ ਦੀ 
ਲੰਬਾਈ ਕਰੀਬ 530 ਫੁੱਟ ਹੈ, ਜਿਸ ''ਤੇ ਚੜਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
4. ਸਕਾਈਵਯੂ ਏਲਿਵੇਟਰ, ਸਵੀਡਨ
ਇਹ ਲਿਫਟ ਇਮਾਰਤ ਦੇ ਬਾਹਰੀ ਹਿੱਸੇ ''ਤੇ ਬਣੀ ਹੋਈ ਹੈ ਅਤੇ ਇਸ ਦੀ ਉੱਚਾਈ ਕਰੀਬ 430 ਫੁੱਟ ਹੈ, ਜੋ ਦੇਖਣ ''ਚ ਕਾਫੀ ਖਤਰਨਾਕ ਲੱਗਦੀ ਹੈ। 
5. ਏਕਵਾਡੋਮ, ਜਰਮਨੀ
ਇਹ ਲਿਫਟ ਬਰਲਿਨ ''ਚ ਹੈ ਜੋ ਇਕ 82 ਫੁੱਟ ਉੱਚੇ ਗਿਲਾਸ ''ਚ ਬਣੀ ਹੋਈ ਹੈ, ਇਸੇ ਕਾਰਨ ਇਹ ਯਾਤਰੀਆਂ ਦੇ ਆਕਰਸ਼ਨ ਦੀ ਕੇਂਦਰ ਬਣੀ ਹੋਈ ਹੈ।


Related News