ਔਰਤਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਬਲਾਊਜ਼ ’ਤੇ ਵਨ ਸਾਈਡ ਮੋਟਿਫ

Friday, Nov 29, 2024 - 11:01 AM (IST)

ਔਰਤਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਬਲਾਊਜ਼ ’ਤੇ ਵਨ ਸਾਈਡ ਮੋਟਿਫ

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਵਿਚ ਸਾੜ੍ਹੀਆਂ ਦਾ ਕ੍ਰੇਜ਼ ਹਮੇਸ਼ਾ ਰਿਹਾ ਹੈ ਅਤੇ ਅੱਗੇ ਵੀ ਰਹੇਗਾ, ਪਰ ਉਨ੍ਹਾਂ ਦੀ ਰਚਨਾਤਮਕਤਾ ਹਮੇਸ਼ਾ ਉਨ੍ਹਾਂ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਕੰਮ ਕਰਦੀ ਹੈ, ਜਿਸ ਵਿਚ ਔਰਤਾਂ ਬਲਾਊਜ਼ ’ਤੇ ਵਨ ਸਾਈਡ ਮੋਟਿਫ ਨੂੰ ਕਾਫੀ ਪਸੰਦ ਕਰਦੀਆਂ ਹਨ। ਸਾੜੀ ਔਰਤਾਂ ਲਈ ਸਭ ਤੋਂ ਖੂਬਸੂਰਤ ਪਹਿਰਾਵਾ ਹੈ, ਉਹ ਇਸ ਵਿਚ ਕੁਝ ਨਵਾਂ ਜੋੜ ਕੇ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਕਦੇ ਜਿਊਲਰੀ, ਕਦੇ ਐਕਸੈਸਰੀਜ਼ ਅਤੇ ਅੱਜ ਕੱਲ੍ਹ ਸਾੜ੍ਹੀ ਦੇ ਨਾਲ-ਨਾਲ ਬਲਾਊਜ਼ ’ਤੇ ਵਨ ਸਾਈਡ ਮੋਟਿਫ ਦਾ ਬਹੁਤ ਰੁਝਾਨ ਹੈ, ਜੋ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਹ ਕਿਸੇ ਤਰ੍ਹਾਂ ਸਾੜ੍ਹੀ ਦੀ ਖੂਬਸੂਰਤੀ ਨੂੰ ਦੁੱਗਣਾ ਕਰ ਦਿੰਦਾ ਹੈ ਅਤੇ ਹਰ ਕਿਸੇ ਦੇ ਧਿਆਨ ਨੂੰ ਕੇਂਦਰਿਤ ਕਰਦਾ ਹੈ।
ਔਰਤਾਂ ਜ਼ਿਆਦਾਤਰ ਆਰਗਨਜ਼ਾ ਵਲੋਂ ਤਿਆਰ ਕੀਤੇ ਗਏ ਫਲਾਵਰਸ ਜਾਂ ਫਿਰ ਕਢਾਈ ਕੀਤੇ ਹੋਏ ਪ੍ਰੈਚੇਜ ਦੀ ਵਰਤੋਂ ਕਰ ਰਹੀਆਂ ਹਨ, ਜੋ ਉਨ੍ਹਾਂ ਦੀਆਂ ਸਾੜੀਆਂ ਨੂੰ ਬਹੁਤ ਸੁੰਦਰ ਅਤੇ ਸ਼ਾਹੀ ਦਿੱਖ ਦੇ ਰਹੀਆਂ ਹਨ। ਇਹ ਸਾੜ੍ਹੀ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਅਤੇ ਸਾੜ੍ਹੀ ਨੂੰ ਵੀ ਕਾਫ਼ੀ ਵੱਖਰਾ ਬਣਾਉਂਦੇ ਹਨ, ਜੋ ਆਮ ਸਾਧਾਰਨ ਸਾੜ੍ਹੀ ਨੂੰ ਕਾਫੀ ਜ਼ਿਆਦਾ ਅਪਲਿਫਟ ਕਰ ਦਿੰਦੀ ਹੈ। ਅੱਜ-ਕੱਲ੍ਹ ਔਰਤਾਂ ਅਜਿਹੇ ਖੂਬਸੂਰਤ ਬਲਾਊਜ਼ਾਂ ਦੀਆਂ ਬਹੁਤ ਸ਼ੌਕੀਨ ਹਨ, ਜਿਨ੍ਹਾਂ ਨੂੰ ਪਹਿਨ ਕੇ ਔਰਤਾਂ ਵੱਖ-ਵੱਖ ਈਵੈਂਟਸ ਵਿਚ ਪਹੁੰਚ ਰਹੀਆਂ ਹਨ ਅਤੇ ਅਜਿਹੇ ਲੁੱਕ ਨੂੰ ਫਲੋ ਕਰਦੀਆਂ ਨਜ਼ਰ ਆ ਰਹੀਆਂ ਹਨ।
 


author

Aarti dhillon

Content Editor

Related News