ਬਿਨਾਂ ਪੈਸਿਆਂ ਤੋਂ ਕਰੋ ਇਸ ਤਰ੍ਹਾਂ ਆਪਣੇ ਦੋਸਤਾਂ ਨਾਲ ਮਸਤੀ

03/26/2017 3:45:25 PM

ਨਵੀਂ ਦਿੱਲੀ— ਹਰ ਇਕ ਦੀ ਜ਼ਿੰਦਗੀ ''ਚ ਦੋਸਤਾਂ ਦੀ ਇਕ ਖਾਸ ਜਗ੍ਹਾ ਹੁੰਦੀ ਹੈ। ਦੋਸਤਾਂ ਨਾਲ ਮਸਤੀ ਕਰਨਾ ਹਰ ਇਕ ਨੂੰ ਪਸੰਦ ਹੁੰਦਾ ਹੈ। ਉੱਥੇ ਹੀ ਕੁੱਝ ਲੋਕ ਸੋਚਦੇ ਹਨ ਕਿ ਸਿਰਫ ਪੈਸਿਆਂ ਨਾਲ ਹੀ ਮਸਤੀ ਕੀਤੀ ਜਾਂਦੀ ਹੈ। ਤੁਸੀਂ ਬਿਨਾਂ ਪੈਸਿਆਂ ਤੋਂ ਵੀ ਆਪਣੇ ਦੋਸਤਾਂ ਨਾਲ ਮਸਤੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਬਿਨ੍ਹਾਂ ਪੈਸਿਆਂ ਤੋਂ ਆਪਣੇ ਦੋਸਤਾਂ ਨਾਲ ਮਸਤੀ ਕਿਵੇਂ ਕਰ ਸਕਦੇ ਹੋ
1. ਘਰ ''ਚ ਹੀ ਫਿਲਮ ਦੇਖਣਾ। 
ਆਪਣੇ ਦੋਸਤਾਂ ਨੂੰ ਘਰ ''ਚ ਹੀ ਬੁਲਾਓ ਅਤੇ ਲੈਪਟਾਪ ''ਤੇ ਆਪਣੀ ਮੰਨਪਸੰਦੀ ਫਿਲਮ ਦੇਖੋ। ਘਰ ''ਚ ਬੈਠ ਕੇ ਹੀ ਤੁਸੀਂ ਕੁੱਝ ਸਸਤੇ ਸਨੈਕਸ ਦੇ ਨਾਲ ਫਿਲਮ ਦਾ ਆਨੰਦ ਲੈ ਸਕਦੇ ਹੋ। 
2. ਗੇਮ ਖੇਡੋ
ਘਰ ''ਚ ਆਪਣੇ ਦੋਸਤਾਂ ਨੂੰ ਬੁਲਾ ਕੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰੋ। ਤੁਸੀਂ ਆਪਣੇ ਦੋਸਤਾਂ ਨਾਲ ਗੇਮ ਖੇਡ ਕੇ ਮਸਤੀ ਕਰ ਸਕਦੇ ਹੋ। 
3. ਕੁੱਝ ਨਵਾਂ ਬਣਾਉਣ ਦੀ ਕੋਸ਼ਿਸ਼
ਇੰਟਰਨੈੱਟ ਦੀ ਮਦਦ ਨਾਲ ਨਵੀਆਂ ਰੈਸਿਪੀਆਂ ਬਣਾਓ। ਇਸ ਡਿਸ਼ ਨੂੰ ਆਪਣੇ ਦੋਸਤਾਂ ਨੂੰ ਟਰਾਈ ਕਰਵਾਓ। 
4. ਮੇਕਅੱਪ
ਇੰਟਰਨੈੱਟ ''ਤੇ ਕਈ ਮੇਕਅੱਪ ਅਤੇ ਹੇਅਰ ਸਟਾਈਲਾਂ ਦੀਆਂ ਵੀਡੀਓ ਹੁੰਦੀਆਂ ਹਨ। ਇਨ੍ਹਾਂ ਨੂੰ ਦੇਖ ਕੇ ਇਕ-ਦੂਜੇ ਦਾ ਮੇਕਅੱਪ ਕਰੋ।  


Related News