ਇਨ੍ਹਾਂ ਘਰੇਲੂ ਚੀਜ਼ਾਂ ਨਾਲ ਕਰੋ ਬਲੀਚ!
Wednesday, Jan 25, 2017 - 11:01 AM (IST)

ਜਲੰਧਰ— ਲੜਕੀਆਂ ਆਪਣੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਉਤਪਾਦਕ ਇਸਤੇਮਾਲ ਕਰਦੀਆਂ ਹਨ ਜਿਸ ਤਰ੍ਹਾਂ ਕਿ ਬਲੀਚ। ਬਲੀਚ ਕਰਨ ਨਾਲ ਕਈ ਵਾਰ ਚਮੜੀ ''ਤੇ ਦਾਗ ਪੈ ਜਾਂਦੇ ਹਨ। ਇਨ੍ਹਾਂ ਹੀ ਨਹੀਂ, ਕਈ ਵਾਰ ਖਾਰਸ਼ ਵੀ ਹੋਣ ਲੱਗ ਜਾਂਦੀ ਹੈ। ਇਸ ਲਈ ਚੰਗਾ ਇਹ ਹੀ ਹੋਵੇਗਾ ਕਿ ਤੁਸੀਂ ਘਰੇਲੂ ਚੀਜ਼ਾਂ ਦੀ ਵਰਤੋਂ ਨਾਲ ਹੀ ਆਪਣੇ ਚਿਹਰੇ ਦੀ ਸੁੰਦਰਤਾ ਬਣਾਈ ਰੱਖੋ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੀਆਂ ਕੁਦਰਤੀ ਚੀਜ਼ਾਂ ਦੇ ਬਾਰੇ ਜਿਸ ਨਾਲ ਤੁਸੀਂ ਆਪ ਬਲੀਚ ਤਿਆਰ ਕਰ ਸਕਦੇ ਹੋ।
1. ਸੰਤਰਾ
ਸੰਤਰੇ ''ਚ ਮੌਜੂਦ ਤੱਤ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ''ਚ ਮੌਜੂਦ ਸਿਟਰਿਕ ਐਸਿਡ ਬਲੀਚ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਲਈ ਸੰਤਰੇ ਦੇ ਰਸ ਨੂੰ ਹਲਦੀ ''ਚ ਮਿਲਾ ਕੇ ਪੈਕ ਤਿਆਰ ਕਰ ਲਓ। ਇਸ ਪੈਕ ਨੂੰ ਆਪਣੇ ਚਿਹਰੇ ''ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਇਸਨੂੰ ਧੋ ਲਓ। ਇਸ ਪੈਕ ਦੀ ਵਰਤੋਂ ਰੋਜ਼ਾਨਾ ਕਰੋ।
2. ਖੀਰਾ
ਖੀਰਾ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। ਨਿੰਬੂ ਦੇ ਰਸ ਅਤੇ ਖੀਰੇ ਦੇ ਰਸ ਨੂੰ ਮਿਲਾ ਕੇ ਪੈਕ ਤਿਆਰ ਕਰ ਲਓ। ਇਸਨੂੰ ਚਿਹਰੇ ''ਤੇ ਲਗਾਓ। ਇਸ ਨਾਲ ਤੁਹਾਡੇ ਚਿਹਰੇ ''ਤੇ ਚਮਕ ਆ ਜਾਵੇਗੀ।
3. ਦਹੀਂ
ਦਹੀਂ ''ਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ, ਜੋ ਕਿ ਬਲੀਚ ਦਾ ਕੰਮ ਕਰਦਾ ਹੈ। ਦਹੀਂ ਨੂੰ ਚਿਹਰੇ ''ਤੇ ਰਗੜੋ ਅਤੇ ਥੋੜ੍ਹੀ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ।
4. ਪਪੀਤਾ
ਕੱਚੇ ਪਪੀਤੇ ਨੂੰ ਨਿੰਬੂ ਦੇ ਨਾਲ ਮਿਲਾ ਕੇ ਆਪਣੇ ਚਿਹਰੇ ''ਤੇ ਲਗਾਓ। ਫਿਰ ਹੌਲੀ-ਹੌਲੀ ਮਸਾਜ਼ ਕਰੋ। ਬਾਅਦ ''ਚ ਪਾਣੀ ਨਾਲ ਧੋ ਲਓ। ਇਸ ਦੀ ਵਰਤੋਂ ਹਫਤੇ ''ਚ ਇਕ ਵਾਰ ਕਰੋ।
5. ਹਲਦੀ
ਹਲਦੀ ਲਗਾਉਣ ਨਾਲ ਚਿਹਰੇ ''ਤੇ ਚਮਕ ਆਉਂਦੀ ਹੈ। ਹਲਦੀ ਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਚਿਹਰੇ ''ਤੇ ਲਗਾਓ। ਸੁੱਕਣ ''ਤੇ ਚਿਹਰਾ ਧੋ ਲਓ। ਇਸ ਨਾਲ ਚਿਹਰੇ ''ਤੇ ਚਮਕ ਆ ਜਾਵੇਗੀ।