ਆਲੀਆ ਦਾ ''ਵਿੰਟਰ ਲੁੱਕ''
Thursday, Dec 29, 2016 - 09:51 AM (IST)

ਮੁੰਬਈ— ਬਾਲੀਵੁੱਡ ਦੀ ਕਿਊਟ ਅਦਾਕਾਰਾ ਆਲੀਆ ਭੱਟ ਆਪਣੀ ਸਟਾਈਲਿਸ਼ ਨਾਲ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਆਲੀਆ ਨੂੰ ਸਿਧਾਰਥ ਮਲਹੋਤਰਾ ਨਾਲ ਮੁੰਬਈ ਦੇ ਹਵਾਈ ਅੱਡੇ ''ਤੇ ਦੇਖਿਆ ਗਿਆ ਸੀ।
ਹਵਾਈ ਅੱਡੇ ''ਤੇ ਆਲੀਆ ਵਿੰਟਰ ਲੁੱਕ ''ਚ ਦਿਖਾਈ ਦਿੱਤੀ। ਉਸ ਨੇ ਟਾਪ ਦੇ ਨਾਲ ਨੀਲੇ ਰੰਗ ਦੀ ਜੀਨਸ ਪਾਈ ਹੋਈ ਸੀ। ਮੇਕਅੱਪ ਦੀ ਗੱਲ ਕਰੀਏ ਤਾਂ ਆਲੀਆ ਨੇ ਹਲਕਾ ਮੇਕਅੱਪ ਕੀਤਾ ਹੋਇਆ ਸੀ।
ਵਾਲਾਂ ਦੀ ਗੱਲ ਕਰੀਏ ਤਾਂ ਆਲੀਆ ਨੇ ਸਾਦਾ ਜੂੜਾ ਕੀਤਾ ਸੀ, ਜੋ ਉਸਦੇ ਪਹਿਰਾਵੇ ਦੇ ਨਾਲ ਜਚ ਰਿਹਾ ਸੀ।
ਸਿਧਾਰਥ ਮਲਹੋਤਰਾ ਨੇ ਚਿੱਟੀ ਕਮੀਜ਼ ਦੇ ਨਾਲ ਫਿੱਕੇ ਰੰਗ ਦੀ ਜੈਕਟ ਪਾਈ ਹੋਈ ਸੀ। ਆਲ ਓਵਰ ਆਲੀਆ ਦਾ ਲੁੱਕ ਸਧਾਰਨ ਅਤੇ ਸਟਾਈਲਿਸ਼ ਸੀ। ਤੁਸੀਂ ਵੀ ਚਾਹੋ ਤਾਂ ਆਲੀਆ ਦੇ ਇਸ ਵਿੰਟਰ ਲੁਕ ਨੂੰ ਕਾਪੀ ਕਰਕੇ ਆਪਣਾ ਸਟਾਈਲ ਦਿਖਾ ਸਕਦੇ ਹੋ।