Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

Wednesday, Dec 02, 2020 - 06:01 PM (IST)

Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਜਲੰਧਰ (ਬਿਊਰੋ) - ਸਰਦੀਆਂ ਆਉਂਦੇ ਹੀ ਚਮੜੀ 'ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਦਿੱਸਣ ਲੱਗੀਆਂ ਹਨ। ਸਰੀਰ ਦੀ ਚਮੜੀ ਖੁਸ਼ਕ ਹੋਣ ਲੱਗਦੀ ਹੈ ਅਤੇ ਬੁੱਲ੍ਹ ਫੱਟਣੇ ਸ਼ੁਰੂ ਹੋ ਜਾਂਦੇ ਹਨ। ਫਟੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਲਿਪ ਬਾਮ ਜਾਂ ਕਈ ਤਰ੍ਹਾਂ ਦੀਆਂ ਕ੍ਰੀਮਾਂ ਲਗਾਉਂਦੀਆਂ ਹਨ ਪਰ ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਤੁਹਾਨੂੰ ਵੀ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਸੀਂ ਅੱਜ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਫਟੇ ਬੁੱਲ੍ਹਾਂ ਦੀ ਸਮੱਸਿਆ ਤੋਂ ਬਚ ਸਕਦੇ ਹਨ।

ਜਾਣੋਂ ਸਰਦੀਆਂ 'ਚ ਵਾਰ-ਵਾਰ ਕਿਉਂ ਫਟਦੇ ਹਨ ਬੁੱਲ੍ਹ
ਸਰਦੀ ਦੀਆਂ ਸਰਦ ਹਵਾਵਾਂ ਕਾਰਨ ਚਮੜੀ ਅਤੇ ਬੁੱਲ੍ਹਾਂ 'ਚ ਨਮੀ ਦੀ ਘਾਟ ਆ ਜਾਂਦੀ ਹੈ, ਜਿਸ ਕਾਰਨ ਉਹ ਸੁੱਕ ਜਾਂਦੇ ਹਨ। ਸੁੱਕੇ ਹੋਣ ਕਾਰਨ ਬੁੱਲ੍ਹ ਫਟਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਬੁੱਲ੍ਹ ਫਟਣ ਨਾਲ ਤਾਂ ਖ਼ੂਨ ਨਿਕਲਣ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ।

ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ 

ਸ਼ਹਿਦ
ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਆਪਣੇ ਬੁੱਲ੍ਹਾਂ 'ਤੇ ਸ਼ਹਿਦ ਅਤੇ ਗਲੈਸਰੀਨ ਮਿਕਸ ਕਰ ਕੇ ਲਗਾਓ। ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ।

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਮਲਾਈ
ਮਲਾਈ ਨੂੰ 10 ਮਿੰਟ ਤੱਕ ਬੁੱਲ੍ਹਾਂ 'ਤੇ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਜਾਂ ਰੂੰ ਨਾਲ ਸਾਫ਼ ਕਰੋ। ਦਿਨ 'ਚ 2 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਖ਼ੁਦ ਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ।

ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਅਤੇ ਵੈਸਲੀਨ ਨੂੰ ਮਿਲਾ ਕੇ ਬੁੱਲ੍ਹਾਂ ਦੀ ਮਸਾਜ ਕਰੋ। ਇਨ੍ਹਾਂ ਨਾਲ ਬੁੱਲ੍ਹਾਂ 'ਚ ਨਮੀ ਬਣੀ ਰਹੇਗੀ ਅਤੇ ਤੁਹਾਨੂੰ ਵਾਰ-ਵਾਰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਪੜ੍ਹੋ ਇਹ ਵੀ ਖ਼ਬਰ -Beauty Tips : ਖ਼ੂਬਸੂਰਤੀ ਨਾਲ ਜੁੜੀ ਹਰੇਕ ਸਮੱਸਿਆ ਨੂੰ ਦੂਰ ਕਰਦੀ ਹੈ ਇਹ ‘ਲਿਪ ਬਾਮ’

ਸਰ੍ਹੋਂ ਦਾ ਤੇਲ
ਰਾਤ ਨੂੰ ਸੌਂਣ ਤੋਂ ਪਹਿਲਾਂ ਧੁੰਨੀ 'ਚ ਸਰ੍ਹੋਂ ਦਾ ਤੇਲ ਪਾਓ। ਰੋਜ਼ਾਨਾ ਅਜਿਹੇ ਕਰਨ ਨਾਲ ਵੀ ਬੁੱਲ੍ਹਾਂ ਦੀ ਖੁਸ਼ਕੀ ਦੂਰ ਹੋਵੇਗੀ।

ਐਲੋਵੇਰਾ ਜੈੱਲ
ਬੁੱਲ੍ਹਾਂ ਨੂੰ ਮੁਲਾਇਮ ਬਣਾਉਣ ਲਈ ਐਲੋਵੇਰਾ ਜੈੱਲ ਨਾਲ ਮਸਾਜ ਕਰੋ। ਅਜਿਹਾ ਕਰਨ ਨਾਲ ਬੁੱਲ੍ਹਾਂ ਦੀ ਖੁਸ਼ਕੀ ਦੇ ਨਾਲ-ਨਾਲ ਕਾਲਾਪਨ ਵੀ ਖ਼ਤਮ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ -ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਗੁਲਾਬ ਦੀਆਂ ਪੱਤੀਆਂ
ਪੱਤੀਆਂ ਨੂੰ ਸਾਫ਼ ਪਾਣੀ 'ਚ ਕੁਝ ਦੇਰ ਲਈ ਡੁਬੋ ਦਿਓ। ਹੁਣ ਇਸ ਦਾ ਪੇਸਟ ਬਣਾ ਕੇ 15 ਮਿੰਟਾਂ ਤੱਕ ਬੁੱਲ੍ਹਾਂ 'ਤੇ ਲਗਾਓ। ਇਸ ਨਾਲ ਫਟੇ ਬੁੱਲ੍ਹ ਮੁਲਾਇਮ ਹੋਣਗੇ, ਨਾਲ ਹੀ ਇਨ੍ਹਾਂ ਦਾ ਕਾਲਾਪਨ ਵੀ ਦੂਰ ਹੋਵੇਗਾ।

ਘਰ 'ਚ ਬਣੀ ਲਿਪ ਬਾਮ ਦੀ ਕਰੋ ਵਰਤੋਂ
1 ਚਮਚ ਪੈਟ੍ਰੋਲੀਅਮ ਜੈੱਲੀ, 5-6 ਬੂੰਦਾਂ ਨਾਰੀਅਲ ਤੇਲ ਅਤੇ 2-3 ਬੂੰਦਾਂ ਰੋਜ ਏਸੇਂਸ਼ੀਅਲ ਆਇਲ ਨੂੰ ਮਿਕਸ ਕਰ ਕੇ ਕੰਟੇਨਰ 'ਚ ਸਟੋਰ ਕਰੋ। ਕੁਝ ਸਮੇਂ ਲਈ ਸੈੱਟ ਹੋਣ ਦਿਓ ਅਤੇ ਫਿਰ ਇਸ ਨੂੰ ਲਿਪ ਬਾਮ ਦੀ ਤਰ੍ਹਾਂ ਵਰਤੋਂ। ਇਸ ਨਾਲ ਬੁੱਲ੍ਹ ਮੁਲਾਇਮ ਅਤੇ ਗੁਲਾਬੀ ਹੋਣਗੇ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਕੁਝ ਵਿੰਟਰ ਕੇਅਰ ਟਿਪਸ, ਜੋ ਬੁੱਲ੍ਹਾਂ ਨੂੰ ਡਰਾਈ ਹੋਣ ਤੋਂ ਬਚਾਉਣਗੇ
1. ਦਿਨ ਭਰ 'ਚ ਜਦੋਂ ਵੀ ਬੁੱਲ੍ਹ ਡਰਾਈ ਹੋਣ ਲਿਪ ਬਾਮ ਲਗਾਓ।
2. ਤੁਸੀਂ ਦੇਸੀ ਘਿਓ ਜਾਂ ਬਦਾਮ ਦਾ ਤੇਲ ਵੀ ਲਿਪ ਬਾਮ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।
3. ਸਰਦੀਆਂ 'ਚ ਕੋਸਾ ਪਾਣੀ ਪੀਓ ਅਤੇ ਦਿਨ ਭਰ 'ਚ 8-9 ਗਿਲਾਸ ਪਾਣੀ ਜ਼ਰੂਰ ਪੀਓ।
4. ਮੌਸਮੀ ਫਲ, ਖੱਟੇ ਫਲ, ਪਪੀਤਾ, ਟਮਾਟਰ, ਹਰੀ ਸਬਜ਼ੀਆਂ, ਗਾਜ਼ਰ ਅਤੇ ਦੁੱਧ ਆਦਿ ਦਾ ਸੇਵਨ ਕਰੋ।
5. ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਸਕਰੱਬ ਜ਼ਰੂਰ ਕਰੋ। ਇਸ ਨਾਲ ਖਰਾਬ ਚਮੜੀ ਨਿਕਲ ਜਾਵੇਗੀ।
6. ਰਾਤ ਨੂੰ ਸੌਂਣ ਤੋਂ ਪਹਿਲਾਂ ਬੁੱਲ੍ਹ 'ਤੇ ਕੋਈ ਕ੍ਰੀਮ ਜ਼ਰੂਰ ਲਗਾਓ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!


author

rajwinder kaur

Content Editor

Related News