ਵਿਆਹ ਤੋਂ ਪਹਿਲੀ ਰਾਤ ਲੜਕੀਆਂ ਨੂੰ ਸਤਾਉਂਦੇ ਹਨ ਇਹ ਸਵਾਲ

05/05/2019 6:23:49 PM

ਨਵੀਂ ਦਿੱਲੀ— ਵਿਆਹ ਦਾ ਫੈਸਲਾ ਹਰ ਲੜਕੀ ਦੀ ਜ਼ਿੰਦਗੀ ਦਾ ਅਹਿਮ ਫੈਸਲਾ ਹੁੰਦਾ ਹੈ। ਉਨ੍ਹਾਂ ਦੇ ਇਸ ਇਕ ਫੈਸਲੇ 'ਤੇ ਉਨ੍ਹਾਂ ਦੀ ਆਉਣ ਵਾਲੀ ਸਾਰੀ ਜ਼ਿੰਦਗੀ ਟਿਕੀ ਹੁੰਦੀ ਹੈ। ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਲੜਕੀਆਂ ਦੇ ਮਨ 'ਚ ਕਈ ਸਵਾਲ ਹੁੰਦੇ ਹਨ। ਆਪਣੇ ਮਨ 'ਚ ਆ ਰਹੇ ਸਵਾਲਾਂ ਨੂੰ ਲੈ ਕੇ ਉਹ ਆਪਣੇ ਵਿਆਹੁਤਾ ਦੋਸਤਾਂ ਦੇ ਨਾਲ ਗੱਲ ਕਰਦੀਆਂ ਹਨ ਤਾਂ ਕਦੇ ਆਪਣੀ ਹੀ ਕਿਸੇ ਉਧੇੜ-ਬੁਣ 'ਚ ਗੁਮ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਉਹ ਆਪਣੇ ਵਿਆਹ ਜਾਂ ਹਨੀਮੂਨ ਬਾਰੇ ਸੋਚਦੀਆਂ ਹਨ ਤਾਂ ਇਹ ਗਲਤ ਹੈ। ਆਓ ਜਾਣਦੇ ਹਾਂ ਕਿ ਕੁੜੀਆਂ ਦੇ ਦਿਲਾਂ 'ਚ ਵਿਆਹ ਤੋਂ ਇਕ ਰਾਤ ਪਹਿਲਾਂ ਕਿਹੜੇ ਸਵਾਲ ਚੱਲ ਰਹੇ ਹੁੰਦੇ ਹਨ।

ਵਿਆਹ ਨੂੰ ਲੈ ਕੇ ਜਲਦਬਾਜ਼ੀ
ਹਰ ਲੜਕੀ ਦੇ ਮਨ 'ਚ ਵਿਆਹ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸਵਾਲ ਹੁੰਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਲੜਕੀਆਂ ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਸਿਰਫ ਆਪਣੇ ਪਾਰਟਨਰ ਤੇ ਹਨੀਮੂਨ ਡੈਸਟੀਨੇਸ਼ਨ ਨੂੰ ਲੈ ਕੇ ਹੀ ਸੋਚਦੀਆਂ ਰਹਿੰਦੀਆਂ ਹੋਣਗੀਆਂ ਪਰ ਅਜਿਹਾ ਬਿਲਕੁਲ ਨਹੀਂ ਹੈ। ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਹਰ ਲੜਕੀ ਨੂੰ ਸਭ ਤੋਂ ਜ਼ਿਆਦਾ ਡਰ ਇਸ ਗੱਲ ਦਾ ਹੁੰਦਾ ਹੈ ਕਿ ਕਿਤੇ ਉਹ ਆਪਣੇ ਵਿਆਹ ਨੂੰ ਲੈ ਕੇ ਜਲਦਬਾਜ਼ੀ ਤਾਂ ਨਹੀਂ ਕਰ ਰਹੀ। ਉਸ ਦੇ ਮਨ 'ਚ ਇਹ ਸਵਾਲ ਆ ਰਹੇ ਹੁੰਦੇ ਹਨ ਕਿ ਕੀ ਉਹ ਵਿਆਹ ਵਰਗੀ ਵੱਡੀ ਜ਼ਿੰਮੇਦਾਰੀ ਦੇ ਲਾਇਕ ਹੋ ਗਈ ਹੈ। ਕੀ ਉਸ ਨੂੰ ਵਿਆਹ ਲਈ ਹੋਰ ਸਮਾਂ ਮੰਗ ਲੈਣਾ ਚਾਹੀਦਾ ਹੈ।

ਸਹੁਰੇ ਦਿਲੋਂ ਅਪਣਾਉਣਗੇ ਜਾਂ ਨਹੀਂ
ਲੜਕੀਆਂ ਦੇ ਦਿਮਾਗ 'ਚ ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਇਹ ਵੀ ਚੱਲ ਰਿਹਾ ਹੁੰਦਾ ਹੈ ਕਿ ਕੀ ਮੇਰੇ ਸਹੁਰੇ ਮੈਨੂੰ ਮੇਰੇ ਮਾਪਿਆਂ ਵਾਂਗ ਪਿਆਰ ਨਾਲ ਰੱਖਣਗੇ ਜਾਂ ਨਹੀਂ। ਕੀ ਉਹ ਸੱਚੀ ਮੈਨੂੰ ਦਿਲੋਂ ਅਪਣਾਉਣਗੇ। ਸਭ ਤੋਂ ਜ਼ਿਆਦਾ ਪਰੇਸ਼ਨ ਲੜਕੀਆਂ ਆਪਣੀ ਹੋਣ ਵਾਲੀ ਸੱਸ ਦੇ ਸੁਭਾਅ ਨੂੰ ਲੈ ਕੇ ਰਹਿੰਦੀਆਂ ਹਨ ਕਿ ਕੀ ਉਹ ਉਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੇਗੀ ਜਾਂ ਨਹੀਂ।

ਜੀਵਨ ਸਾਥੀ
ਲੜਕੀਆਂ ਆਪਣੇ ਵਿਆਹ ਤੋਂ ਇਕ ਰਾਤ ਪਹਿਲਾਂ ਇਸ ਬਾਰੇ 'ਚ ਵੀ ਜ਼ਰੂਰ ਸੋਚਦੀਆਂ ਹਨ ਕਿ ਕੀ ਉਸ ਦਾ ਹੋਣ ਵਾਲਾ ਜੀਵਨ ਸਾਥੀ ਉਸ ਦਾ ਸਾਥ ਜ਼ਿੰਦਗੀ ਭਰ ਨਿਭਾਏਗਾ ਜਾਂ ਨਹੀਂ। ਕੀ ਮੇਰੀ ਚੋਣ ਮੇਰੀ ਜ਼ਿੰਦਗੀ ਲਈ ਸਹੀ ਰਹੇਗੀ।

ਸੈਕਸ
ਲੜਕੀਆਂ ਨੂੰ ਵਿਆਹ ਦੀ ਇਕ ਰਾਤ ਪਹਿਲੇ ਇਸ ਗੱਲ ਦੀ ਟੈਨਸ਼ਨ ਰਹਿੰਦੀ ਹੈ ਕਿ ਜੇਕਰ ਉਹ ਪਹਿਲੇ ਹੀ ਦਿਨ ਪਤੀ ਨੂੰ ਕਹੇਗੀ ਕਿ ਉਹ ਸੈਕਸ ਕਰਨ 'ਚ ਅਜੇ ਸਹਿਜ ਮਹਿਸੂਸ ਨਹੀਂ ਕਰ ਰਹੀ ਤਾਂ ਕਿਤੇ ਉਸ ਦੇ ਪਤੀ ਨੂੰ ਇਹ ਨਾ ਲੱਗੇ ਕਿ ਉਹ ਉਸ ਨਾਲ ਪਿਆਰ ਨਹੀਂ ਕਰਦੀ।

ਵਿਆਹ ਤੋਂ ਬਾਅਦ ਦੇ ਖਰਚੇ
ਘਰ 'ਚ ਹੋ ਰਹੇ ਖਰਚੇ ਨੂੰ ਦੇਖ ਬਹੁਤ ਸਾਰੀਆਂ ਲੜਕੀਆਂ ਪਰੇਸ਼ਾਨ ਰਹਿੰਦੀਆਂ ਹਨ। ਉਨ੍ਹਾਂ ਦੇ ਮਨ 'ਚ ਇਹ ਵੀ ਚੱਲਦਾ ਰਹਿੰਦਾ ਹੈ ਕਿ ਕਿਤੇ ਮੇਰਾ ਵਿਆਹ ਮੇਰੇ ਪਾਪਾ 'ਤੇ ਬੋਝ ਤਾਂ ਨਹੀਂ ਬਣ ਰਿਹਾ। ਕਿਤੇ ਮੈਂ ਆਪਣੇ ਵਿਆਹ 'ਤੇ ਲੋੜ ਤੋਂ ਜ਼ਿਆਦਾ ਖਰਚਾ ਤਾਂ ਨਹੀਂ ਕਰ ਦਿੱਤਾ।


Baljit Singh

Content Editor

Related News