ਭਿੰਡੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਹੀ ਤੀਰਕਾ

Friday, Mar 20, 2026 - 04:03 PM (IST)

ਭਿੰਡੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਹੀ ਤੀਰਕਾ

ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਭਿੰਡੀ ਦੀ ਸਬਜ਼ੀ ਸਭ ਦੀ ਪਸੰਦ ਹੁੰਦੀ ਹੈ ਪਰ ਬਹੁਤ ਸਾਰੇ ਲੋਕਾਂ ਲਈ ਭਿੰਡੀ ਨੂੰ ਬਿਨਾਂ ਲੇਸ ਦੇ ਬਣਾਉਣਾ ਇਕ ਵੱਡੀ ਚੁਣੌਤੀ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸਹੀ ਤਰੀਕਾ ਅਤੇ ਕੁਝ ਖ਼ਾਸ ਟਿਪਸ, ਜਿਸ ਨਾਲ ਤੁਹਾਡੀ ਭਿੰਡੀ ਦੀ ਸਬਜ਼ੀ ਨਾ ਸਿਰਫ਼ ਕਰਾਰੀ ਬਣੇਗੀ, ਬਲਕਿ ਉਸਦਾ ਰੰਗ ਵੀ ਬਰਕਰਾਰ ਰਹੇਗਾ।

ਸਮੱਗਰੀ :-

ਤਾਜ਼ੀ ਭਿੰਡੀ : 500 ਗ੍ਰਾਮ
ਪਿਆਜ਼ : 2-3 (ਲੰਬੇ ਕੱਟੇ ਹੋਏ)
ਹਰੀਆਂ ਮਿਰਚਾਂ : 3-4
ਤੇਲ : ਸਰ੍ਹੋਂ ਦਾ ਤੇਲ (ਸਭ ਤੋਂ ਵਧੀਆ)
ਮਸਾਲੇ : ਜੀਰਾ, ਹਲਦੀ, ਨਮਕ, ਲਾਲ ਮਿਰਚ, ਧਨੀਆ ਪਾਊਡਰ ਅਤੇ ਅੰਮਚੂਰ।

ਬਣਾਉਣ ਦਾ ਸਹੀ ਤਰੀਕਾ :- 

- ਭਿੰਡੀ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਇਸ ਨੂੰ ਕਿਸੇ ਸਾਫ਼ ਕੱਪੜੇ ਨਾਲ ਚੰਗੀ ਤਰ੍ਹਾਂ ਸੁਕਾਓ। ਯਾਦ ਰੱਖੋ, ਜੇਕਰ ਭਿੰਡੀ 'ਚ ਪਾਣੀ ਰਹਿ ਗਿਆ, ਤਾਂ ਸਬਜ਼ੀ ਲੇਸਦਾਰ ਬਣੇਗੀ।
-  ਭਿੰਡੀ ਦੇ ਅਗਲੇ ਅਤੇ ਪਿਛਲੇ ਹਿੱਸੇ ਨੂੰ ਕੱਟ ਕੇ ਇਸ ਨੂੰ ਮਨਚਾਹੇ ਆਕਾਰ 'ਚ ਕੱਟ ਲਓ।
- ਕੜਾਹੀ 'ਚ ਤੇਲ ਗਰਮ ਕਰੋ। ਜਦੋਂ ਤੇਲ 'ਚੋਂ ਧੂੰਆਂ ਨਿਕਲਣ ਲੱਗੇ ਤਾਂ ਜੀਰਾ ਅਤੇ ਹਰੀਆਂ ਮਿਰਚਾਂ ਪਾਓ।
- ਪਿਆਜ਼ ਨੂੰ ਹਲਕਾ ਗੁਲਾਬੀ ਹੋਣ ਤੱਕ ਭੁੰਨੋ। ਭਿੰਡੀ 'ਚ ਪਿਆਜ਼ ਦੀ ਮਾਤਰਾ ਥੋੜ੍ਹੀ ਜ਼ਿਆਦਾ ਰੱਖਣ ਨਾਲ ਸਵਾਦ ਵੱਧ ਜਾਂਦਾ ਹੈ।
- ਹੁਣ ਕੱਟੀ ਹੋਈ ਭਿੰਡੀ ਪਾਓ। ਇੱਥੇ ਇੱਕ ਗੱਲ ਦਾ ਖ਼ਾਸ ਧਿਆਨ ਰੱਖੋ- ਸ਼ੁਰੂਆਤ 'ਚ ਨਮਕ ਨਾ ਪਾਓ। ਨਮਕ ਪਾਉਣ ਨਾਲ ਭਿੰਡੀ ਪਾਣੀ ਛੱਡਦੀ ਹੈ।
- ਭਿੰਡੀ ਨੂੰ ਕਦੇ ਵੀ ਢੱਕ ਕੇ ਨਾ ਪਕਾਓ। ਖੁੱਲ੍ਹੀ ਕੜਾਹੀ 'ਚ ਪਕਾਉਣ ਨਾਲ ਭਿੰਡੀ ਕਰਾਰੀ ਬਣਦੀ ਹੈ।

ਖ਼ਾਸ ਟਿਪਸ

- ਜਦੋਂ ਭਿੰਡੀ ਅੱਧੀ ਪੱਕ ਜਾਵੇ, ਤਾਂ ਉਸ 'ਚ ਥੋੜ੍ਹਾ ਜਿਹਾ ਅੰਮਚੂਰ ਪਾਊਡਰ ਜਾਂ ਨੀਂਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਦਿਓ। ਇਹ ਲੇਸ ਨੂੰ ਤੁਰੰਤ ਖ਼ਤਮ ਕਰ ਦਿੰਦਾ ਹੈ।
- ਨਮਕ ਹਮੇਸ਼ਾ ਸਬਜ਼ੀ ਬਣਨ ਤੋਂ 2-3 ਮਿੰਟ ਪਹਿਲਾਂ ਪਾਓ।
- ਜੇਕਰ ਤੁਸੀਂ ਰੈਸਟੋਰੈਂਟ ਵਰਗੀ ਭਿੰਡੀ ਚਾਹੁੰਦੇ ਹੋ, ਤਾਂ ਪਕਾਉਂਦੇ ਸਮੇਂ ਇਕ ਚਮਚ ਦਹੀਂ ਪਾ ਸਕਦੇ ਹੋ।
 


author

Sunaina

Content Editor

Related News