ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਚਿਹਰੇ ਦੇ ਦਾਗ-ਧੱਬਿਆਂ ਨੂੰ ਕਰੋ ਦੂਰ

10/31/2017 4:33:57 PM

ਨਵੀਂ ਦਿੱਲੀ— ਚਮੜੀ 'ਤੇ ਮੌਜੂਦ ਛੋਟਾ ਜਿਹਾ ਦਾਗ ਵੀ ਚਮੜੀ ਦੀ ਖੂਬਸੂਰਤੀ ਨੂੰ ਘੱਟ ਕਰ ਦਿੰਦਾ ਹੈ, ਜੇ ਦਾਗ ਚਿਹਰੇ 'ਤੇ ਹੋਣ ਤਾਂ ਉਹ ਦੇਖਣ ਵਿਚ ਵੀ ਬੂਰੇ ਲੱਗਦੇ ਹਨ। ਸੂਰਜ ਦੀਆਂ ਹਾਨੀਕਾਰਕ ਕਿਰਨਾਂ ਦੀ ਵਜ੍ਹਾ ਨਾਲ ਚਮੜੀ 'ਤੇ ਬ੍ਰਾਊਨ, ਗ੍ਰੇ ਅਤੇ ਬਲੈਕ ਰੰਗ ਦੇ ਨਿਸ਼ਾਨ ਹੋ ਜਾਂਦੇ ਹਨ। ਇਹ ਜ਼ਿਆਦਾਤਰ ਚਿਹਰੇ, ਮੋਢੇ ਅਤੇ ਹੱਥਾਂ 'ਤੇ ਹੁੰਦੇ ਹਨ। ਇਨ੍ਹਾਂ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਕ੍ਰੀਮਸ ਦੀ ਵਰਤੋਂ ਕਰਦੇ ਹਨ। ਤੁਸੀਂ ਕੁਦਰਤੀ ਤਰੀਕੇ ਨਾਲ ਵੀ ਇਨ੍ਹਾਂ ਦਾਗ ਧੱਬਿਆਂ ਤੋਂ ਛੁਟਕਾਰਾ ਪਾ ਸਕਦੇ ਹੋ। 
1. ਨਿੰਬੂ ਅਤੇ ਖੰਡ 
ਨਿੰਬੂ ਵਿਚ ਬਲੀਚਿੰਗ ਗੁਣ ਮੌਜੂਦ ਹੁੰਦੇ ਹਨ, ਜੋ ਦਾਗ-ਧੱਬਿਆ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। 2 ਚਮੱਚ ਖੰਡ ਵਿਚ ਇਕ ਚਮੱਚ ਨਿੰਬੂ ਦਾ ਰਸ ਮਿਲਾ ਕੇ ਦਾਗ-ਧੱਬਿਆਂ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਤੁਸੀਂ ਚਾਹੋ ਤਾਂ ਸਿਰਫ ਨਿੰਬੂ ਦਾ ਰਸ ਵੀ ਲਗਾ ਸਕਦੇ ਹੋ। 
2. ਹਲਦੀ
ਪੁਰਾਣੇ ਸਮੇਂ ਵਿਚ ਵੀ ਖੂਬਸੂਰਤੀ ਵਧਾਉਣ ਲਈ ਹਲਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੁੱਧ ਵਿਚ ਦੋ ਚਮੱਚ ਹਲਦੀ ਪਾਊਡਰ ਅਤੇ ਕੁਝ ਬੂੰਦਾ ਨਿੰਬੂ ਦੇ ਰਸ ਦੀਆਂ ਮਿਲਾ ਕੇ ਚਿਹਰੇ 'ਤੇ ਲਗਾਓ। ਬਾਅਦ ਵਿਚ ਕੋਸੇ ਪਾਣੀ ਨਾਲ ਚਿਹਰਾ ਧੋ ਲਓ। 
3. ਐਲੋਵੇਰਾ ਜੈੱਲ 
ਕਿਸੇ ਵੀ ਤਰ੍ਹਾਂ ਦੇ ਦਾਗ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਦਾਗ-ਧੱਬਿਆਂ 'ਤੇ ਐਲੋਵੇਰਾ ਜੈੱਲ ਲਗਾਓ ਅਤੇ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਓ। ਦਿਨ ਵਿਚ ਦੋ ਵਾਰ ਅਜਿਹਾ ਕਰੋ। 
ਕਿਸੇ ਵੀ ਨੁਸਖੇ ਨੂੰ ਅਪਣਾਉਣ ਤੋਂ ਪਹਿਲਾਂ ਇਕ ਵਾਰ ਟੈਸਟ ਜ਼ਰੂਰ ਕਰ ਲਓ। ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਹੀ ਨੁਸਖੇ ਨੂੰ ਅਪਣਾਓ। ਇਸ ਦੇ ਇਲਾਵਾ ਖੂਬ ਪਾਣੀ ਵੀ ਪੀਓ।


Related News