ਖਿੜਕੀ-ਦਰਵਾਜ਼ਿਆਂ ਦੇ ਸ਼ੀਸ਼ਿਆਂ ਨੂੰ ਚਮਕਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

11/04/2017 1:18:51 PM

ਨਵੀਂ ਦਿੱਲੀ— ਆਇਨਾ ਮਤਲਬ ਸ਼ੀਸ਼ਾ ਅਕਸਰ ਧੂਲ-ਮਿੱਟੀ ਪੈਣ ਕਾਰਨ ਇਨ੍ਹਾਂ 'ਤੇ ਦਾਗ ਧੱਬੇ ਪੈ ਜਾਂਦੇ ਹਨ। ਅਸੀਂ ਲੋਕ ਘੰਟਿਆਂ ਤੱਕ ਆਪਣੇ ਘਰ ਵਿਚ ਬਣੇ ਸ਼ੀਸ਼ਿਆਂ ਅਤੇ ਦਰਵਾਜ਼ਿਆਂ ਨੂੰ ਚਮਕਾਉਣ ਵਿਚ ਲੱਗੇ ਰਹਿੰਦੇ ਹਾਂ ਪਰ ਫਿਰ ਵੀ ਇਹ ਨਿਖਰਣ ਦਾ ਨਾਂ ਹੀ ਨਹੀਂ ਲੈਂਦੇ, ਜੇ ਤੁਸੀਂ ਅਕਸਰ ਘਰ ਦੇ ਸ਼ੀਸ਼ੇ ਅਤੇ ਦਰਵਾਜੇ ਚਮਕਾਉਂਦੇ ਚਮਕਾਉਂਦੇ ਥੱਕ ਗਏ ਹੋ ਤਾਂ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਹਾਡਾ ਸਮਾਂ ਵੀ ਬਚ ਜਾਵੇਗਾ ਅਤੇ ਘਰ ਵੀ ਚਮਕ ਜਾਵੇਗਾ। 
1. ਬੇਕਿੰਗ ਸੋਡਾ
ਥੋੜ੍ਹਾਂ ਜਿਹਾ ਬੇਕਿੰਗ ਸੋਡਾ ਮੁਲਾਇਮ ਕੱਪੜੇ 'ਤੇ ਲਗਾ ਕੇ ਕੱਚ 'ਤੇ ਰਗੜੋ। ਫਿਰ ਇਕ ਸਾਫ ਕੱਪੜੇ ਅਤੇ ਪਾਣੀ ਦੀ ਮਦਦ ਨਾਲ ਇਸ ਨੂੰ ਸਾਫ ਕਰੋ। ਇਸ ਨਾਲ ਤੁਹਾਡੇ ਘਰ ਦੇ ਸ਼ੀਸ਼ੇ ਚਮਕ ਜਾਂਦੇ ਹਨ। 
2. ਡਿਸਿਟਲਡ ਵਾਟਰ 
ਡਿਸਿਟਲਡ ਵਾਟਰ ਵਿਚ ਮਿਨਰਲਸ ਹੁੰਦੇ ਹਨ, ਜੋ ਕਿ ਕੱਚ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਰੈਗੂਲਰ ਕਲੀਨਰ ਪਤਲਾ ਕਰਕੇ ਵੀ ਵਰਤੋਂ ਕਰ ਸਕਦੇ ਹੋ। ਇਸ ਨਾਲ ਕੱਚ ਦੀ ਚਮਕ ਵਾਪਿਸ ਆ ਜਾਵੇਗੀ।
3. ਸਿਰਕਾ
ਸਫੇਦ ਸਿਰਕਾ ਕੱਚ 'ਤੇ ਲਗੀ ਗੰਦਗੀ ਹਟਾਉਣ ਵਿਚ ਕਾਫੀ ਕਾਰਗਾਰ ਹੈ। ਕਿਸੇ ਸਪ੍ਰੇ ਬੋਤਲ ਵਿਚ ਸਿਰਕਾ ਭਰ ਲਓ। ਫਿਰ ਇਸ ਨੂੰ ਕੱਚ 'ਤੇ ਸਪ੍ਰੇ ਕਰੋ। ਇਸ ਨਾਲ ਸ਼ੀਸ਼ੇ ਦੀ ਚਮਕ ਵਾਪਿਸ ਆ ਜਾਵੇਗੀ। 
4. ਸ਼ੇਵਿੰਗ ਕ੍ਰੀਮ 
ਕੱਚ ਚਮਕਾਉਣ ਵਿਚ ਸ਼ੇਵਿੰਗ ਕ੍ਰੀਮ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਅਕਸਰ ਕੱਚ 'ਤੇ ਧੁੰਧ ਜਿਹੀ ਝੱਗ ਆ ਜਾਂਦੀ ਹੈ, ਜਿਸ ਵਜ੍ਹਾ ਨਾਲ ਉਹ ਗੰਦਾ ਲੱਗਣ ਲੱਗਦਾ ਹੈ। ਜੇ ਅਜਿਹਾ ਹੈ ਤਾਂ ਕੱਚ 'ਤੇ ਪਤਲੀ ਜਿਹੀ ਲੇਅਰ ਸ਼ੇਵਿੰਗ ਫਾਮ ਲਗਾਓ ਅਤੇ ਮੁਲਾਇਮ ਕੱਪੜੇ ਨਾਲ ਸਾਫ ਕਰੋ। 
5. ਅਖਬਾਰ
ਅਖਬਾਰ ਦੇ ਟੁੱਕੜੇ ਦੀ ਗੇਂਦ ਬਣਾਓ ਅਤੇ ਪਾਣੀ ਵਿਚ ਡਿਪ ਕਰਕੇ ਹਲਕੇ ਹੱਥਾਂ ਨਾਲ ਗੋਲ-ਗੋਲ ਘੁੰਮਾਓ। ਇਸ ਨਾਲ ਕੱਚ ਆਸਾਨੀ ਨਾਲ ਸਾਫ ਹੋ ਜਾਵੇਗਾ। 
 


Related News