ਸਕਿਨ ਕੇਅਰ ''ਚ ਇੰਝ ਕਰੋ ਘਿਓ ਦਾ ਇਸਤੇਮਾਲ, ਚਿਹਰੇ ''ਤੇ ਆਵੇਗਾ ਗਜ਼ਬ ਦਾ ਨੂਰ
Wednesday, Sep 04, 2024 - 06:25 PM (IST)
ਨਵੀਂ ਦਿੱਲੀ- ਬੁਢਾਪੇ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਝੁਰੜੀਆਂ, ਫਾਈਨ ਲਾਈਨ ਤੇ ਪਿਗਮੈਂਟੇਸ਼ਨ ਨੂੰ ਰੋਕਣ ਲਈ ਚਿਹਰੇ ਦੀ ਸਹੀ ਦੇਖਭਾਲ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਲੋਕ ਰਸਾਇਣਾਂ ਨਾਲ ਭਰੇ ਮਹਿੰਗੇ ਸਕਿਨ ਕੇਅਰ ਉਤਪਾਦਾਂ ‘ਤੇ ਭਰੋਸਾ ਕਰਦੇ ਹਨ ਪਰ ਕਈ ਵਾਰ ਇਹ ਰਿਐਕਸ਼ਨ ਕਰ ਸਕਦੇ ਹਨ। ਇਸ ਦੀ ਬਜਾਏ, ਸਿਹਤਮੰਦ ਸਕਿਨ ਲਈ ਘਿਓ ਨੂੰ ਆਪਣੀ ਰੁਟੀਨ ਵਿਚ ਸ਼ਾਮਲ ਕਰਨ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਸਕਿਨ ਕੇਅਰ 'ਚ ਘਿਓ ਦੇ ਇਸਤੇਮਾਲ ਨਾਲ ਚਿਹਰੇ 'ਤੇ ਗਜ਼ਰ ਦਾ ਨੂਰ ਆਵੇਗਾ ਜਿਸ ਨੂੰ ਵੇਖ ਤੁਸੀਂ ਹੈਰਾਨ ਰਹਿ ਜਾਓਗੇ।
ਘਿਓ ਸਾਡੀ ਸਕਿਨ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੋ ਸਕਦਾ ਹੈ। ਘਿਓ ਤੁਹਾਡੀ ਸਕਿਨ ਨੂੰ ਕੁਦਰਤੀ ਤੌਰ ‘ਤੇ ਨਮੀ ਦੇਣ ਅਤੇ ਪੋਸ਼ਣ ਦੇਣ ਦੇ ਕਾਰਨ ਕਈ ਲਾਭ ਪ੍ਰਦਾਨ ਕਰਦਾ ਹੈ। ਆਓ ਜਾਣਦੇ ਹਾਂ ਸਕਿਨ ਕੇਅਰ ਘਿਓ ਦੇ ਹੋਰ ਉਪਾਅ ਬਾਰੇ…
ਘਿਓ ਅਤੇ ਬੇਸਨ: ਖੁਸ਼ਕ ਸਕਿਨ ਅਤੇ ਐਕਸਫੋਲੀਏਸ਼ਨ ਲਈ
-1 ਚਮਚ ਘਿਓ ਵਿਚ ਇਕ ਵੱਡਾ ਚਮਚ ਬੇਸਨ ਮਿਲਾ ਲਓ।
-ਮਿਸ਼ਰਣ ਨੂੰ ਆਪਣੇ ਚਿਹਰੇ ‘ਤੇ ਲਗਾਓ, ਇਸ ਨੂੰ 15 ਮਿੰਟਾਂ ਲਈ ਸੁੱਕਣ ਦਿਓ।
-ਹੌਲੀ-ਹੌਲੀ ਪਾਣੀ ਨਾਲ ਇਸ ਨੂੰ ਸਾਫ ਕਰੋ।
-ਇਹ ਪੈਕ ਨਮੀ ਦਿੰਦਾ ਹੈ, ਡੈੱਡ ਸਕਿਨ ਸੈੱਲਾਂ ਨੂੰ ਹਟਾਉਂਦਾ ਹੈ, ਅਤੇ ਝੁਰੜੀਆਂ ਨੂੰ ਆਉਣ ਤੋਂ ਰੋਕਦਾ ਹੈ।
ਘਿਓ ਅਤੇ ਸ਼ਹਿਦ: ਨਰਮ ਸਕਿਨ ਹਾਸਲ ਕਰਨ ਲਈ
-1 ਚਮਚ ਘਿਓ ਅਤੇ ਸ਼ਹਿਦ ਨੂੰ ਮਿਲਾ ਲਓ।
-ਮਿਸ਼ਰਣ ਨੂੰ ਆਪਣੇ ਚਿਹਰੇ ‘ਤੇ ਲਗਾਓ ਅਤੇ ਇਸ ਨੂੰ ਸੁੱਕਣ ਦਿਓ।
-ਆਪਣੇ ਚਿਹਰੇ ਨੂੰ ਪਾਣੀ ਨਾਲ ਧੋਵੋ।
-ਇਸ ਨਾਲ ਸਕਿਨ ਨਰਮ, ਹਾਈਡਰੇਟਿਡ ਹੋਵੇਗੀ, ਜੋ ਬੁਢਾਪੇ ਦੇ ਸ਼ੁਰੂਆਤੀ ਸੰਕੇਤਾਂ ਨੂੰ ਘੱਟ ਕਰਦੀ ਹੈ।
ਘਿਓ ਅਤੇ ਮੁਲਤਾਨੀ ਮਿੱਟੀ: ਚਮਕਦਾਰ ਸਕਿਨ ਪਾਉਣ ਲਈ
-ਮੁਲਤਾਨੀ ਮਿੱਟੀ ਦੇ ਇੱਕ ਵੱਡੇ ਚੱਮਚ ਦੇ ਨਾਲ ਇੱਕ ਛੋਟਾ ਚੱਮਚ ਘਿਓ ਮਿਲਾਓ।
-ਮਿਸ਼ਰਣ ਨੂੰ ਆਪਣੇ ਚਿਹਰੇ ‘ਤੇ ਲਗਾਓ ਅਤੇ ਇਸ ਨੂੰ ਲੱਗਾ ਰਹਿਣ ਦਿਓ।
-ਪਾਣੀ ਨਾਲ ਸਾਫ ਕਰਨ ਵੇਲੇ ਹੌਲੀ-ਹੌਲੀ ਚਿਹਰੇ ਦੀ ਮਸਾਜ ਕਰੋ।
-ਇਹ ਪੈਕ ਡੂੰਘਾਈ ਨਾਲ ਚਿਹਰੇ ਦੀ ਸਫਾਈ ਕਰਦਾ ਹੈ, ਤੁਹਾਡੀ ਸਕਿਨ ਨੂੰ ਜਵਾਨ ਰੱਖਦਾ ਹੈ, ਅਤੇ ਬਲੈਕਹੈੱਡਸ ਨੂੰ ਦੂਰ ਕਰਦਾ ਹੈ।