ਅਨੋਖੀ ਜੋੜੀ ਜਿਸ ਬਾਰੇ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
Wednesday, Feb 22, 2017 - 10:42 AM (IST)

ਮੁੰਬਈ— ਕਹਿੰਦੇ ਹਨ ਜੋੜੀਆਂ ਭਗਵਾਨ ਬਣਾਉਦੇ ਹਨ ਪਰ ਦੁਨੀਆ ''ਚ ਕਈ ਜੋੜੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜੋੜੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਲੋਕ ਡਰ ਜਾਂਦੇ ਹਨ। ਬੈਂਕਾਕ ''ਚ ਰਹਿਣ ਨਾਲੇ ਬਾਲ ਅਤੇ ਚੇਰੀ ਪਿਛਲੇ 10 ਸਾਲ ਨਾਲ ਇੱਕ-ਦੂਸਰੇ ਦੇ ਨਾਲ ਹੈ। ਚੇਰੀ ਮਿਸ਼ਨ ਹਸਪਤਾਲ ''ਚ ਨਰਸ ਹੈ। ਬਾਲ ਦਾ ਭਾਰ 120 ਕਿਲੋ ਹੈ ''ਤੇ ਚੇਰੀ ਦਾ ਭਾਰ 40 ਕਿਲੋ ਹੈ। ਚੇਰੀ ਦਾ ਮੰਨਣਾ ਹੈ ਕਿ ਬਾਲ ਚੰਗਾ ''ਤੇ ਸਮਝਦਾਰ ਇੰਨਸਾਨ ਹੈ। ਉਹ ਕਹਿੰਦੀ ਹੈ ਕਿ ਬਾਲ ਨੂੰ ਛੋਟੇ ਵਾਲਾਂ ਵਾਲੀਆਂ ਕੁੜੀਆਂ ਪਸੰਦ ਨਹੀਂ ਹਨ ''ਤੇ ਮੇਰੇ ਵੀ ਵਾਲ ਛੋਟੇ ਹੀ ਹਨ, ਪਰ ਉਹ ਫਿਰ ਵੀ ਉਸਦੀ ਤਾਰੀਫ ਕਰਦਾ ਹੈ।
ਚੇਰੀ ਕਹਿੰਦੀ ਹੈ ਕਿ ਕਈ ਲੋਕ ਮੈਨੂੰ ਕਹਿੰਦੇ ਹਨ ਕਿ ਬਾਲ ਤੇਰੇ ਕਾਬਿਲ ਨਹੀਂ ਹੈ, ਪਰ ਉਹ ਇਨ੍ਹਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ। ਉਸਦਾ ਮੰਨਣਾ ਹੈ ਕਿ ਉਸਨੂੰ ਸੱਚਾ ਸਾਥੀ ਚਾਹੀਦਾ ਸੀ ਅਤੇ ਬਾਲ ਉਸਦੇ ਲਈ ਪ੍ਰਫੈਕਟ ਹੈ। ਬਾਲ ''ਚ ਚੰਗਾ ਸਾਥੀ ਬੰਨਣ ਦੇ ਸਾਰੇ ਗੁਣ ਹੈ। ਬਾਲ ''ਤੇ ਚੇਰੀ ਛੇਤੀ ਹੀ ਵਿਆਹ ਕਰਨ ਵਾਲੇ ਹਨ ''ਤੇ ਉਹ ਦੋਵੇ ਆਪਣੇ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹਨ। ਇਸ ਜੋੜੇ ਨੂੰ ਦੇਖ ਕੇ ਇਕ ਗੱਲ ਤਾਂ ਸਾਬਿਤ ਹੁੰਦੀ ਹੈ ਕਿ ਅੱਜ ਵੀ ਕਈ ਲੋਕ ਪਹਿਰਾਵੇ ਤੋਂ ਨਹੀਂ ਬਲਕਿ ਉਨ੍ਹਾਂ ਦੇ ਗੁਣਾ ਨਾਲ ਪਿਆਰ ਕਰਦੇ ਹਨ।