‘ਹਾਈ-ਵੇਸਟ ਪੈਂਟ’ ਨਾਲ ਮਿਲੇ ਟ੍ਰੈਂਡੀ ਲੁੱਕ

Thursday, Aug 29, 2024 - 04:19 PM (IST)

‘ਹਾਈ-ਵੇਸਟ ਪੈਂਟ’ ਨਾਲ ਮਿਲੇ ਟ੍ਰੈਂਡੀ ਲੁੱਕ

ਜਲੰਧਰ- ਹਾਈ-ਵੇਸਟ ਪੈਂਟ ਨੇ ਫੈਸ਼ਨ ਦੀ ਦੁਨੀਆ ’ਚ ਜ਼ੋਰਦਾਰ ਵਾਪਸੀ ਕੀਤੀ ਹੈ ਅਤੇ ਅੱਜਕੱਲ੍ਹ  ਇਹ ਟ੍ਰੈਂਡ ’ਚ ਹੈ। ਉਂਝ ਤਾਂ ਇਹ ਹਰ ਤਰ੍ਹਾਂ ਦੀ ਬਾਡੀ ਟਾਈਪਸ  ’ਤੇ ਸੂਟ ਕਰਦੀ ਹੈ ਪਰ ਪਲੱਸ ਸਾਈਜ਼ ਔਰਤਾਂ ਇਸ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ। ਹਾਈ ਵੇਸਟ ਪੈਂਟ ਦੀ ਖਾਸੀਅਤ  ਹੈ ਕਿ ਇਸ ’ਚ ਬੈਲੀ ਫੈਟ ਆਸਾਨੀ ਨਾਲ ਕਵਰ ਹੋ ਜਾਂਦਾ ਹੈ। ਇਸ ਨੂੰ ਸਹੀ ਤਰੀਕੇ ਨਾਲ ਸਟਾਈਲ ਕਰ ਕੇ ਤੁਸੀਂ ਆਪਣੀ ਲੁੱਕ  ਨੂੰ ਸ਼ਾਨਦਾਰ ਬਣਾ ਸਕਦੇ ਹੋ। ਚੱਲੋ ਜਾਣਦੇ ਹਾਂ ਕਿ  ਹਾਈ-ਵੇਸਟ ਪੈਂਟ ਨਾਲ ਤੁਸੀਂ ਕਿਸ ਤਰ੍ਹਾਂ ਸਟਾਈਲਿਸ਼, ਕੰਫਰਟੇਬਲ ਅਤੇ ਟ੍ਰੈਂਡੀ ਲੁੱਕ ਪਾ ਸਕਦੇ ਹੋ।

ਟਕ-ਇਨ ਕਰੋ ਸ਼ਰਟ
ਫਾਰਮਲ ਲੁੱਕ ਲਈ, ਤੁਸੀਂ ਹਾਈ ਵੇਸਟ ਪੈਂਟ ਨਾਲ ਸ਼ਰਟ ਪਾ ਕੇ ਇਸ ਨੂੰ ਟਕ-ਇਨ ਕਰ ਸਕਦੇ ਹੋ। ਇਸ ਨੂੰ ਬੈਲਟ ਨਾਲ ਪੇਅਰ ਕਰੋ ਤਾਂ ਕਿ  ਤੁਹਾਡੀ ਵੇਸਟ ਲਾਈਨ ਹੋਰ ਵੀ ਜ਼ਿਆਦਾ ਹਾਈਲਾਈਟ ਹੋ ਸਕੇ।

ਮੋਨੋਕ੍ਰੋਮ ਲੁੱਕ ਕਰੋ ਟ੍ਰਾਈ
ਹਾਈ ਵੇਸਟ ਪੈਂਟਸ ਨੂੰ ਮੋਨੋਕ੍ਰੋਮ ਲੁੱਕ ਨਾਲ ਪੇਅਰ ਕਰਨਾ ਇਕ ਬਹੁਤ ਹੀ ਟ੍ਰੈਂਡੀ ਅਤੇ ਐਲੀਗੇਂਟ ਆਪਸ਼ਨ ਹੈ। ਇਕ ਹੀ ਕਲਰ  ਦੀ ਟੌਪ ਅਤੇ ਪੈਂਟ ਪਾਓ, ਇਸ ਨਾਲ ਤੁਹਾਡੀ ਹਾਈਟ ਵੀ ਲੰਬੀ ਲੱਗੇਗੀ।

ਬਲੇਜ਼ਰ ਨਾਲ ਪੇਅਰ ਕਰੋ
ਹਾਈ ਵੇਸਟ ਪੈਂਟਸ ਤੇ  ਬਲੇਜ਼ਰ ਨਾਲ  ਤੁਸੀਂ  ਪ੍ਰੋਫੈਸ਼ਨਲ ਲੁੱਕ ਪਾ ਸਕਦੇ ਹੋ। ਇਹ ਆਫਿਸ  ਜਾਂ ਮੀਟਿੰਗ ਲਈ  ਇਕ ਸ਼ਾਨਦਾਰ  ਬਦਲ  ਹੋ ਸਕਦਾ ਹੈ।

ਹੇਮਲਾਈਨਸ ’ਤੇ ਧਿਆਨ ਦਿਓ
ਹਾਈ ਵੇਸਟ ਪੈਂਟਸ ਦੀ ਸਹੀ ਹੇਮਲਾਈਨ ਚੁਣੋ, ਜੋ ਤੁਹਾਡੇ ਪੈਰਾਂ ਨੂੰ ਲੰਬਾ ਅਤੇ ਪਤਲਾ ਦਿਖਾਵੇ। ਐਂਕਲ ਲੈਂਥ ਜਾਂ ਫਲੇਅਰਡ ਸਟਾਈਲ ਪੈਂਟਸ ਨਾਲ ਹੀਲ ਪਾਉਣ ਨਾਲ ਤੁਹਾਡੀ ਲੁੱਕ ’ਚ ਵਧੀਆ ਨਿਖਾਰ ਆ ਸਕਦਾ ਹੈ।

ਕ੍ਰਾਪ ਟੌਪ ਨਾਲ ਕਰੋ ਪੇਅਰ
ਹਾਈ ਵੇਸਟ ਪੈਂਟਸ ਨਾਲ ਕ੍ਰਾਪ ਟੌਪ ਪਾਉਣ ਨਾਲ ਤੁਹਾਡੀ ਲੁੱਕ ’ਚ ਇਕ ਅਜਿਹਾ ਬੈਲੰਸ ਬਣਦਾ ਹੈ। ਇਸ ਨਾਲ ਤੁਹਾਡੀ ਵੇਸਟ ਲਾਈਨ ਨੂੰ ਹਾਈਲਾਈਟ ਕੀਤਾ ਜਾ ਸਕਦਾ ਹੈ ਅਤੇ ਇਹ ਇਕ ਟ੍ਰੈਂਡੀ ਅਤੇ ਸਟਾਈਲਿਸ਼ ਲੁੱਕ ਦਿੰਦਾ ਹੈ। ਹਾਲਾਂਕਿ ਜੇਕਰ ਤਹਾਡੀ ਬੈਲੀ ਨਿਕਲੀ ਹੋਈ ਹੈ ਤਾਂ ਇਸ ਨਾਲ  ਲਾਂਗ ਟੌਪ ਪਾ ਸਕਦੇ ਹੋ। ਬਾਡੀ ਸੂਟ ਨਾਲ ਪਹਿਨੋ ਬਾਡੀ ਸੂਟ ਹਾਈ ਵੇਸਟ ਪੈਂਟਸ ਨਾਲ ਇਕ ਚੰਗਾ ਬਦਲ ਹੈ। ਇਹ ਪੈਂਟ ਅੰਦਰ ਟਕ ਕੀਤੇ ਹੋਏ ਦਿਖਦੇ ਹਨ ਅਤੇ ਇਕ ਕਲੀਨ ਅਤੇ ਸਲੀਕ ਲੁੱਕ  ਦਿੰਦੇ ਹਨ।

ਕੂਲ ਅਕਸੈੱਸਰੀਜ਼  ਦਾ ਕਰੋ ਇਸਤੇਮਾਲ
ਤੁਸੀਂ ਹਾਈ  ਵੇਸਟ ਪੈਂਟ  ਨਾਲ  ਬੈਲਟ, ਹੂਪ  ਏਅਰਰਿੰਗਸ  ਅਤੇ ਲੇਅਰਡ ਨੈੱਕਲਸ ਵਰਗੀ ਅਕਸੈੱਸਰੀਜ਼ ਦਾ ਇਸਤੇਮਾਲ ਕਰੋ । ਇਹ ਤੁਹਾਡੀ ਲੁੱਕ ਨੂੰ  ਹੋਰ ਵੀ ਜ਼ਿਆਦਾ  ਗਲੈਮਰਸ ਬਣਾ ਸਕਦੀ ਹੈ।

ਫੁਟਵੀਅਰ ਦੀ ਚੋਣ ਕਰੋ
ਹਾਈ ਵੇਸਟ  ਪੈਂਟਸ ਨਾਲ ਫੁਟਵੇਅਰ  ਵੀ ਜ਼ਰੂਰੀ ਹੁੰਦਾ ਹੈ। ਹੀਲਸ , ਸਨੀਕਰਸ ਜਾਂ ਮਿਊਲਸ ਕਿਸੇ ਵੀ ਤਰ੍ਹਾਂ  ਦੇ ਫੁਟਵੀਅਰ ਦੀ ਚੋਣ  ਕਰ ਸਕਦੇ ਹੋ, ਜੋ ਤੁਹਾਡੀ ਲੁੱਕ ਨੂੰ ਕੰਪਲੀਟ ਕਰੇ।

ਇਨ੍ਹਾਂ ਤਰੀਕਿਆਂ ਨਾਲ ਤੁਸੀ ਹਾਈ ਵੇਸਟ ਪੈਂਟਸ ਨੂੰ  ਆਪਣੇ ਫੈਸ਼ਨ ਦਾ ਹਿੱਸਾ ਬਣਾ ਸਕਦੇ ਹੋ ਅਤੇ ਇਕ ਸਟਾਈਲਿਸ਼ , ਕੰਫਰਟੇਬਲ, ਅਤੇ ਟ੍ਰੈਂਡੀ ਲੁੱਕ ਪਾ ਸਕਦੇ ਹੋ।
 


author

Tarsem Singh

Content Editor

Related News