ਮਹਿੰਗੀ ਕ੍ਰੀਮ ਨਹੀਂ, ਟਮਾਟਰ ਅਤੇ ਮੁਲਤਾਨੀ ਮਿੱਟੀ ਨਾਲ ਪਾਓ ਚਮਕਦਾਰ ਚਮੜੀ
Friday, Sep 19, 2025 - 04:35 PM (IST)

ਵੈੱਬ ਡੈਸਕ- ਅੱਜਕੱਲ੍ਹ ਚਮਕਦਾਰ ਅਤੇ ਬੇਦਾਗ ਚਮੜੀ ਪਾਉਣ ਲਈ ਲੋਕ ਮਹਿੰਗੇ-ਮਹਿੰਗੇ ਸਕਿਨ ਕੇਅਰ ਪ੍ਰੋਡਕਟਸ ’ਤੇ ਹਜ਼ਾਰਾਂ ਰੁਪਏ ਖਰਚ ਕਰ ਲੈਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕੰਮ ਤੁਸੀਂ ਘਰ ’ਚ ਪਈਆਂ ਸਿਰਫ ਦੋ ਚੀਜ਼ਾਂ ਦੀ ਮਦਦ ਨਾਲ ਕਰ ਸਕਦੇ ਹੋ-ਟਮਾਟਰ ਅਤੇ ਮੁਲਤਾਨੀ ਮਿੱਟੀ ਅਤੇ ਉਹ ਵੀ ਸਿਰਫ 15 ਮਿੰਟ ’ਚ।
ਮਹਿੰਗੀ ਕ੍ਰੀਮ ਨਹੀਂ, ਕੰਮ ਆਵੇਗਾ ਕਿਚਨ
ਜਦੋਂ ਵੀ ਸਕਿਨ ਕੇਅਰ ਦੀ ਗੱਲ ਆਉਂਦੀ ਹੈ ਤਾਂ ਸਾਡੇ ਦਿਮਾਗ ’ਚ ਲੰਬੇ ਰੂਟੀਨ ਅਤੇ ਮਹਿੰਗੇ ਪ੍ਰੋਡਕਟਸ ਦੀ ਲਿਸਟ ਦੌੜਨ ਲੱਗਦੀ ਹੈ। ਪਰ ਹਰ ਕਿਸੇ ਦੇ ਕੋਲ ਨਾਂ ਤਾਂ ਇੰਨਾ ਸਮਾਂ ਹੁੰਦਾ ਹੈ ਅਤੇ ਨਾ ਹੀ ਬਜਟ। ਖਾਸ ਕਰਕੇ ਮਿਡਲ ਕਲਾਸ ਲੋਕ ਸੋਚਦੇ ਹਨ ਕਿ ਕੇਅਰ ਛੱਡ ਫਲ-ਸਬਜ਼ੀ ਖਾ ਲਓ, ਉਹੀਂ ਚੰਗਾ ਹੈ। ਅਜਿਹੇ ’ਚ ਇਹ ਘਰੇਲੂ ਨੁਸਖਾ ਉਨ੍ਹਾਂ ਦੇ ਲਈ ਇਕਦਮ ਪਰਫੈਕਟ ਹੈ-ਸਸਤਾ, ਅਸਰਦਾਰ ਅਤੇ ਨੈਚੂਰਲ।
ਚਾਹੀਦੀਆਂ ਹਨ ਸਿਰਫ਼ ਇਹ 2 ਚੀਜ਼ਾਂ
ਅੱਧਾ ਟਮਾਟਰ, ਮੁਲਤਾਨੀ ਮਿੱਟੀ ਪਾਊਡਰ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਬਸ 15 ਮਿੰਟ ’ਚ ਤੁਸੀਂ ਪਾ ਸਕਦੇ ਹੋ ਚਮਕਦੀ ਹੋਈ, ਸਾਫ-ਸੁਥਰੀ ਚਮੜੀ।
ਇੰਝ ਕਰੋ ਇਸਤੇਮਾਲ
ਫਰਿੱਜ 'ਚੋਂ ਟਮਾਟਰ ਕੱਢੋ ਅਤੇ ਉਸ ਨੂੰ ਕੱਟ ਲਓ। ਹੁਣ ਅੱਧੇ ਟਮਾਟਰ ਦੇ ਕਟੇ ਹੋਏ ਹਿੱਸੇ ’ਤੇ ਥੋੜਾ ਜਿਹਾ ਮੁਲਤਾਨੀ ਮਿੱਟੀ ਪਾਊਡਰ ਪਾਓ। ਇਸ ਟਮਾਟਰ ਨੂੰ ਆਪਣੇ ਸਾਫ ਚਿਹਰੇ ’ਤੇ ਹਲਕੇ ਹੱਥਾਂ ਨਾਲ ਰਗੜੋ। ਰਗੜਦੇ ਸਮੇਂ ਟਮਾਟਰ ਨੂੰ ਹਲਕਾ-ਹਲਕਾ ਦਬਾਉਂਦੇ ਰਹੋ, ਜਿਸ ਨਾਲ ਉਸ ਦਾ ਰਸ ਅਤੇ ਮੁਲਤਾਨੀ ਮਿੱਟੀ ਮਿਲ ਕੇ ਸਕਿਨ ਦੇ ਅੰਦਰ ਤਕ ਜਾ ਸਕੇ। 10-15 ਮਿੰਟ ਬਾਅਦ ਚਿਹਰਾ ਸਾਧਾਰਨ ਪਾਣੀ ਨਾਲ ਧੋ ਲਓ।
ਟਮਾਟਰ ਦੇ ਫਾਇਦੇ
- ਟਮਾਟਰ ’ਚ ਹੁੰਦਾ ਹੈ ਲਾਈਕੋਪੀਨ, ਵਿਟਾਮਿਨ ਅਤੇ ਐਂਟੀਆਕਸੀਡੈਂਟ
- ਚਮੜੀ ਦੀ ਰੰਗਤ ਸੁਧਾਰਦਾ ਹੈ
- ਦਾਗ ਧੱਬਿਆਂ ਨੂੰ ਹਲਕਾ ਕਰਦਾ ਹੈ
- ਚਮੜੀ ਨੂੰ ਬਣਾਉਂਦਾ ਹੈ ਗਲੋਇੰਗ ਅਤੇ ਫ੍ਰੈਸ਼
ਮੁਲਤਾਨੀ ਮਿੱਟੀ ਦੇ ਫਾਇਦੇ
- ਸਕਿਨ ਤੋਂ ਜ਼ਿਆਦਾ ਤੇਲ ਨੂੰ ਸੋਖਦੀ ਹੈ।
- ਮੁਹਾਸੇ ਅਤੇ ਬਲੈਕਹੈੱਡਸ ਨੂੰ ਘੱਟ ਕਰਦੀ ਹੈ
- ਚਮੜੀ ਨੂੰ ਨਰਮ ਅਤੇ ਸਾਫ਼ ਬਣਾਉਂਦੀ ਹੈ।
- ਪਿਗਮੈਂਟੇਸ਼ਨ ਅਤੇ ਟੈਨਿੰਗ 'ਚ ਵੀ ਲਾਭਦਾਇਕ ਹੈ।
ਕਿਉਂ ਅਪਣਾਈਏ ਇਹ ਨੁਸਖੇ
100 ਫੀਸਦੀ ਕੁਦਰਤੀ - ਕੋਈ ਰਸਾਇਣ ਨਹੀਂ। ਮਾੜੇ ਪ੍ਰਭਾਵਾਂ ਦਾ ਕੋਈ ਖ਼ਤਰਾ ਨਹੀਂ। ਸਸਤਾ ਅਤੇ ਘਰ 'ਚ ਉਪਲਬਧ। ਚਮੜੀ ਨੂੰ ਲੰਬੇ ਸਮੇਂ ਲਈ ਚਮਕਦਾਰ ਬਣਾਉਂਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8