ਚਿਹਰੇ ਦੇ ਖੁੱਲ੍ਹੇ ਮੁਸਾਮਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

03/24/2017 11:51:42 AM

ਜਲੰਧਰ— ਚਿਹਰੇ ''ਤੇ ਦਾਗ-ਧੱਬੇ ਜਾਂ ਫਿਰ ਖੁੱਲ੍ਹੇ ਹੋਏ ਮੁਸਾਮ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰਦੇ ਹਨ। ਖੁੱਲੇ ਮੁਸਾਮਾਂ ਦੀ ਸਮੱਸਿਆ ਅਕਸਰ ਉਨ੍ਹਾਂ ਨੂੰ ਹੁੰਦੀ ਹੈ ਜਿਨ੍ਹਾਂ ਦੀ ਚਮੜੀ ਤੇਲ ਵਾਲੀ ਹੋਵੇ। ਮੁਸਾਮ ਖੁੱਲਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। 
1. ਅੰਡੇ ਦਾ ਸਫੈਦ ਭਾਗ
ਅੰਡੇ ਦੇ ਸਫੈਦ ਭਾਗ ਨੂੰ ਕਿਸੇ ਬਰਤਨ ''ਚ ਨਿਕਾਲ ਲਓ ਅਤੇ ਚਿਹਰੇ ''ਤੇ ਲਗਾ ਲਓ। 20 ਮਿੰਟਾਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਮੁਸਾਮ ਬੰਦ ਹੋ ਜਾਣਗੇ। 
2. ਟਮਾਟਰ
ਟਮਾਟਰ ਨਾਲ ਵੀ ਮੁਸਾਮ ਆਸਾਨੀ ਨਾਲ ਬੰਦ ਹੋ ਜਾਂਦੇ ਹਨ। ਟਮਾਟਰ ਦਾ ਰਸ ਚਿਹਰੇ ''ਤੇ ਲਗਾਓ ਅਤੇ ਹੋਲੀ-ਹੋਲੀ ਮਸਾਜ ਕਰੋ। ਬਾਅਦ ''ਚ ਪਾਣੀ ਨਾਲ ਚਿਹਰੇ ਨੂੰ ਧੋ ਲਓ। ਧਿਆਨ ਰੱਖੋ ਕਿ ਚਿਹਰੇ ਨੂੰ ਧੋਣ ਲਈ ਠੰਢੇ ਪਾਣੀ ਦਾ ਹੀ ਇਸਤੇਮਾਲ ਕਰੋ। 
3. ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਚਿਹਰੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਖੁੱਲ੍ਹੇ ਮੁਸਾਮਾਂ ਦੀ ਪਰੇਸ਼ਾਨੀ ਆਸਾਨੀ ਨਾਲ ਦੂਰ ਹੋ ਜਾਂਦੀ ਹੈ। ਮੁਲਤਾਨੀ ਮਿੱਟੀ ਦਾ ਪੇਸਟ ਬਣਾ ਕੇ ਚਿਹਰੇ ''ਤੇ ਲਗਾਓ ਅਤੇ ਸੁੱਕਣ ''ਤੇ ਚਿਹਰੇ ਨੂੰ ਧੋ ਲਓ। 
4. ਸ਼ਹਿਦ
ਸ਼ਹਿਦ ਨਾਲ ਚਮੜੀ ਦੀ ਨਮੀ ਨੂੰ ਬਚਾਉਂਦਾ ਹੈ। ਸ਼ਹਿਦ ''ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ''ਤੇ ਲਗਾਓ। 15 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਦੁੱਧ ਨੂੰ ਸ਼ਹਿਦ ''ਚ ਮਿਕਸ ਕਰਕੇ ਵੀ ਲਗਾ ਸਕਦੇ ਹੋ। 
5. ਦਹੀਂ
ਦਹੀਂ ਮੁਸਾਮਾਂ ''ਚ ਪੈਦਾ ਹੋਈ ਗੰਦਗੀ ਨੂੰ ਕੱਢਦਾ ਹੈ। ਇਕ ਚਮਚ ਦਹੀਂ ਨੂੰ ਆਪਣੇ ਚਿਹਰੇ ''ਤੇ ਲਗਾਓ। ਬਾਅਦ ''ਚ ਪਾਣੀ ਨਾਲ ਚਿਹਰੇ ਨੂੰ ਧੋ ਲਓ। ਦਹੀਂ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਵੀ ਘੱਟ ਹੁੰਦੀਆਂ ਹਨ।   


Related News