ਇਹ ਹੈ ਦੁਨੀਆ ਦਾ ਅਨੋਖਾ ਆਈਲੈਂਡ
Thursday, Jan 12, 2017 - 12:51 PM (IST)

ਮੁੰਬਈ—ਦੁਨੀਆ ''ਚ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ। ਇਨ੍ਹਾਂ ਥਾਵਾਂ ''ਤੇ ਕੁਝ ਅਜੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ''ਤੇ ਯਕੀਨ ਕਰਨਾ ਬਹੁਤ ਔਖਾ ਹੁੰਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੁਨੀਆ ''ਚ ਮੌਜੂਦ ਸੋਕੋਤਰਾ ਦੀਪ ਦੀ । ਇਹ ਦੀਪ ਦੁਨੀਆ ''ਚ ਮਸ਼ਹੂਰ ਥਾਵਾਂ ਚੋਂ ਇੱਕ ਹੈ। ਇੱਥੇ ਇੱਕ ਵਾਰ ਘੁੰਮਣ ''ਤੇ ਅਜਿਹਾ ਲੱਗਦਾ ਹੈ ਕਿ ਜਿਵੇ ਅਸੀਂ ਦੂਸਰੀ ਦੁਨੀਆ ''ਚ ਆ ਗਏ ਹਾ।
ਅਫਰੀਕਾ ਤੋਂ ਬਹੁਤ ਦੂਰ ਵੱਸਿਆ ਇਹ ''ਲਾਸਟ ਆਈਲੈਂਡ'' ਦੇਖਣ ''ਚ ਬਹੁਤ ਹੀ ਅਨੋਖਾ ਹੈ। ਕੁਝ ਸਮੇਂ ਪਹਿਲਾਂ ਅਸੀ ਇਸ ਦੇ ਬਾਰੇ ''ਚ ਜਾਣਦੇ ਤੱਕ ਨਹੀਂ ਸੀ, ਪਰ ਅੱਜ ਇਹ ਜਗ੍ਹਾ ਸੈਲਾਨੀਆਂÎ ਦੀ ਖਾਸ ਜਗ੍ਹਾ ਬਣੀ ਹੋਈ ਹੈ। ਗੈਲਗੋਪਾਸ ਦੀਪ ਦੀ ਤਰ੍ਹਾਂ ਦਿਖਣ ਵਾਲੇ ਇਸ ਦੀਪ ''ਚ ਲੱਗਭਗ 800 ਪ੍ਰਜਾਤੀਆਂ ਪਾਈਆ ਜਾਂਦੀਆਂ ਹਨ। ਇੱਥੇ ਕਈ ਪ੍ਰਜਾਤੀਆਂ ਹੋਣ ਦੇ ਨਾਲ-ਨਾਲ ਦੁਨੀਆ ਦੇ ਸਾਰੇ ਰੰਗ ਜਿਵੇ ਰੇਗਿਸਤਾਨ ਧਰਤੀ, ਸਮੁੰਦਰ ਦੀਆਂ ਲਹਿਰਾ, ਹਰੀ-ਭਰੀ ਜ਼ਮੀਨ ਸਾਰਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ। ਇਸ ਦੀਪ ਨੂੰ ਧਰਤੀ ਦੀ ਸਭ ਤੋਂ ਜ਼ਿਆਦਾ ਗਿਹਰੀ ਦਿਖਾਈ ਦੇਣ ਵਾਲੀ ਜਗ੍ਹਾ ਮੰਨਿਆ ਜਾਂਦਾ ਹੈ।
ਇਸ ਆਈਲੈਂਡ ''ਚ ਕਰੀਬ 44 ਹਜ਼ਾਰ ਲੋਕਾਂ ਦੀ ਆਬਾਦੀ ਵੱਸ ਦੀ ਹੈ। ਇੱਥੇ ਰਹਿਣ ਵਾਲ ਜ਼ਿਆਦਾਤਰ ਲੋਕ ਭੂਤ-ਪਰੇਤ ''ਚ ਵਿਸ਼ਵਾਸ ਕਰਦੇ ਹਨ। ਇਸ ਦੀਪ ਦੀ ਅਜਬ-ਗਜਬ ਅਤੇ ਅਨੋਖੀ ਬਣਾਵਟ ਦੇ ਕਾਰਨ ਯੂਨੈਸਕੋ ਨੇ ਇਸ ਨੂੰ ਵਰਲਡ ਹੇਰੀਟੇਜ ਘੋਸ਼ਿਤ ਕਰ ਦਿੱਤਾ ਹੈ। ਇੱਥੇ ਤੁਹਾਨੂੰ ਅਜੀਬ-ਗਰੀਬ ਆਕਾਰ ਦੇ ਦਰੱਖਤ ਦਿਖਾਈ ਦੇਣਗੇ ਪਰ ਇਸ ਗੱਲ ਦਾ ਜਵਾਬ ਕਿਸੇ ਕੋਲ ਨਹੀਂ ਹੈ ਕਿ ਇਹ ਥਾਂ ਧਰਤੀ ਦੀਆਂ ਬਾਕੀਆਂ ਥਾਵਾਂ ਦੇ ਨਾਲੋ ਅੱਲਗ ਅਤੇ ਅਜੀਬ ਕਿਉਂ ਹੈ।