ਇਹ ਹੈ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਰੁੱਖ
Wednesday, Apr 12, 2017 - 01:31 PM (IST)
ਨਵੀਂ ਦਿੱਲੀ— ਭਾਰਤ ਦੇ ਨਾਲ-ਨਾਲ ਦੱਖਣ-ਪੂਰਵੀ ਏਸ਼ੀਆ ਦੇ ਕੁਝ ਦੇਸ਼ਾਂ ''ਚ ਪਾਇਆ ਜਾਣ ਵਾਲਾ ਸਰਬੇਰਾ ਓਡੋਲਮ ਰੁੱਖ ਇੰਨ੍ਹਾਂ ਜ਼ਹਿਰੀਲਾ ਹੈ ਕਿ ਕਈ ਵਾਰੀ ਇਸ ਦੀ ਵਰਤੋਂ ਜਾਨ ਲੈਣ ਲਈ ਕੀਤੀ ਜਾ ਚੁੱਕੀ ਹੈ। ਇਹ ਰੁੱਖ ਜਿੰਨ੍ਹਾਂ ਸੁੰਦਰ ਅਤੇ ਆਕਰਸ਼ਕ ਹੈ, ਉਨ੍ਹਾਂ ਹੀ ਖਤਰਨਾਕ ਵੀ ਹੈ।
ਖੋਜਕਰਤਾਵਾਂ ਮੁਤਾਬਕ ਦੁਨੀਆ ''ਚ ਪਾਏ ਜਾਣ ਵਾਲੇ ਹੋਰ ਦੂਜੇ ਜ਼ਹਿਰੀਲੇ ਰੁੱਖਾਂ ਦੇ ਮੁਕਾਬਲੇ ਸਰਬੇਰਾ ਓਡੋਲਮ ਸਭ ਤੋਂ ਜਿਆਦਾ ਜ਼ਹਿਰੀਲਾ ਹੈ। ਇਸ ਦੇ ਬੀਜ ''ਚ ਸਰਬੇਰੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਜ਼ਹਿਰੀਲਾ ਹੁੰਦਾ ਹੈ। ਇਸ ਦੀ ਥੋੜ੍ਹੀ ਮਾਤਰਾ ਵੀ ਸਰੀਰ ਦੇ ਅੰਦਰ ਚਲੀ ਜਾਵੇ ਤਾਂ ਕੁਝ ਹੀ ਮਿੰਟਾਂ ''ਚ ਪੇਟ ਅਤੇ ਸਿਰ ਦਰਦ, ਉਲਟੀਆਂ, ਅਨਿਯਮਿਤ ਧੜਕਨ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਰੁੱਖ ਇੰਨਾਂ ਖਤਰਨਾਕ ਹੈ ਕਿ ਕੋਬਰਾ ਅਤੇ ਹੋਰ ਜ਼ਹਿਰੀਲੇ ਸੱਪ ਵੀ ਇਸ ਦੇ ਸਾਹਮਣੇ ਛੋਟੇ ਹਨ।
ਅਸਲ ''ਚ ਇਸ ਰੁੱਖ ਦੇ ਫਲ ਬਾਰੇ ਲੋਕਾਂ ਦਾ ਮੰਨਣਾ ਹੈ ਕਿ ਜੇ ਕੋਈ ਇਸ ਫਲ ਨੂੰ ਖਾ ਲੈਂਦਾ ਹੈ ਤਾਂ ਖੋਜਕਰਤਾ ਲਈ ਇਹ ਪਤਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਸ ਵਿਅਕਤੀ ਦੀ ਮੌਤ ਕਿਵੇਂ ਹੋਈ? ਕੁਝ ਲੋਕ ਗਲਤੀ ਕਾਰਨ ਇਸ ਦਾ ਫਲ ਖਾ ਲੈਂਦੇ ਹਨ ਤਾਂ ਕੁਝ ਲੋਕ ਇਸ ਨੂੰ ਹਥਿਆਰ ਵਜੋਂ ਵਰਤਦੇ ਹਨ। ਭਾਰਤ ''ਚ ਇਸ ਰੁੱਖ ਨੂੰ ''ਸੁਸਾਈਡ ਪੇੜ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ।
