ਹਿੱਪ ਦੀ ਫੈਟ ਨੂੰ ਬਹੁਤ ਜਲਦੀ ਘੱਟ ਕਰਦੀਆਂ ਹਨ ਇਹ ਚੀਜ਼ਾਂ

09/18/2017 1:00:08 PM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਅਤੇ ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਮੋਟਾਪਾ ਪੇਟ 'ਤੇ ਹੀ ਦੇਖਿਆ ਜਾਂਦਾ ਹੈ। ਹਿੱਪ 'ਤੇ ਜਮਾ ਚਰਬੀ ਦੀ ਵਜ੍ਹਾ ਨਾਲ ਪਰਸਨੈਲਿਟੀ ਖਰਾਬ ਹੋ ਜਾਂਦੀ ਹੈ ਅਤੇ ਕੱਪੜਿਆਂ ਦੀ ਫਿਟਿੰਗ ਵੀ ਸਹੀ ਨਹੀਂ ਆਉਂਦੀ। ਹਿੱਪ ਦੀ ਚਰਬੀ ਨੂੰ ਘੱਟ ਕਰਨ ਲਈ ਲੋਕ ਸੈਰ ਕਰਦੇ ਹਨ ਅਤੇ ਜਿੰਮ ਵਿਚ ਜਾ ਕੇ ਪਸੀਨਾ ਵਹਾਉਂਦੇ ਹਨ। ਅਜਿਹੇ ਵਿਚ ਮਾਰਕਿਟ ਦੇ ਨਾਲ-ਨਾਲ ਡਾਈਟ ਵਿਚ ਵੀ ਕੁਝ ਚੀਜ਼ਾਂ ਸ਼ਾਮਲ ਕਰੋ ਜਿਸ ਨਾਲ ਚਰਬੀ ਬਹੁਤ ਘੱਟਦੀ ਹੈ ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ ਖਾਣ ਨਾਲ ਹਿੱਪਸ ਦੇ ਫੈਟ ਨੂੰ ਘੱਟ ਕੀਤਾ ਜਾ ਸਕਦਾ ਹੈ। 
1. ਖੀਰਾ
ਖੀਰੇ ਵਿਚ ਕਾਫੀ ਮਾਤਰਾ ਵਿਚ ਫਾਈਬਰ ਹੁੰਦੇ ਹਨ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ, ਜੋ ਹਿੱਪਸ ਦੇ ਫੈਟ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਅਜਿਹੇ ਵਿਚ ਵਰਕਆਊਟ ਦੇ ਨਾਲ-ਨਾਲ ਰੋਜ਼ਾਨਾ ਦਿਨ ਵਿਚ 1 ਵਾਰ ਖੀਰਾ ਖਾਣਾ ਫਾਇਦੇਮੰਦ ਰਹਿੰਦਾ ਹੈ। 

PunjabKesari
2. ਪਾਲਕ 
ਇਸ ਵਿਚ ਮੌਜੂਦ ਫਾਈਬਰ ਸਰੀਰ ਵਿਚ ਫੈਟ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਵਰਤੋ ਨਾਲ ਸਿਰਫ ਹਿੱਪ ਦੀ ਹੀ ਨਹੀਂ ਬਲਕਿ ਪੱਟ ਅਤੇ ਪੇਟ ਦੀ ਵੀ ਚਰਬੀ ਘੱਟ ਹੋ ਜਾਂਦੀ ਹੈ।
3. ਸੁੱਕੇ ਮੇਵੇ
ਸੁੱਕੇ ਮੇਵਿਆਂ ਵਿਚ ਕਾਫੀ ਮਾਤਰਾ ਵਿਚ ਓਮੇਗਾ 3 ਫੈਟੀ ਐਸਿਡ ਹੁੰਦੇ ਹਨ ਜੋ ਹਿੱਪ ਅਤੇ ਪੇਟ ਦੀ ਫੈਟ ਬਹੁਤ ਜਲਦੀ ਘੱਟ ਕਰਦੇ ਹਨ। 

PunjabKesari
4. ਨਿੰਬੂ ਪਾਣੀ
ਇਸ ਵਿਚ ਮੌਜੂਦ ਵਿਟਾਮਿਨ ਸੀ ਹਿੱਪਸ ਦੇ ਫੈਟ ਨੂੰ ਸਾੜਣ ਵਿਚ ਬਹੁਤ ਮਦਦ ਕਰਦੇ ਹਨ। ਰੋਜ਼ਾਨਾ ਦਿਨ ਵਿਚ 1-2 ਵਾਰ ਨਿੰਬੂ ਪਾਣੀ ਦੀ ਵਰਤੋਂ ਨਾਲ ਬਹੁਤ ਫਾਇਦਾ ਹੁੰਦਾ ਹੈ। 

PunjabKesari
5. ਮੱਛੀ
ਮੱਛੀ ਖਾਣ ਨਾਲ ਵੀ ਹਿੱਪਸ ਦੀ ਫੈਟ ਘੱਟ ਹੋ ਜਾਂਦੀ ਹੈ। ਇਸ ਵਿਚ ਮੌਜੂਦ ਓਮੇਗਾ 3 ਫੈਟੀ ਐਸਿਡ ਚਰਬੀ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।


Related News