Shahnaz Husain: ਰਸੋਈ ''ਚ ਵਰਤੋਂ ਹੋਣ ਵਾਲੀਆਂ ਹਲਦੀ ਸਣੇ ਇਹ ਚੀਜ਼ਾਂ ਲਿਆਉਣਗੀਆਂ ਚਿਹਰੇ ''ਤੇ ਨਿਖਾਰ

08/12/2022 4:55:13 PM

ਨਵੀਂ ਦਿੱਲੀ-ਭਾਰਤੀ ਰਸੋਈ 'ਚ ਬਹੁਤ ਸਾਰੇ ਮਸਾਲਿਆਂ ਦਾ ਇਸਤੇਮਾਲ ਹੁੰਦਾ ਹੈ। ਰਸੋਈ ਘਰ 'ਚ ਮਸਾਲਿਆਂ ਦੇ ਨਾਲ ਅਸੀਂ ਕੁਝ ਹੋਰ ਵੀ ਸਮੱਗਰੀ ਵਰਤੋਂ 'ਚ ਲਿਆਂਦੇ ਹਾਂ ਜਿਨ੍ਹਾਂ ਨੂੰ ਖਾਣੇ ਦੇ ਨਾਲ-ਨਾਲ ਸਕਿਨ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। 
ਹਲਦੀ
ਹਲਦੀ ਰੋਗ ਨਾਸ਼ਕ ਗੁਣਾਂ ਦੇ ਕਾਰਨ ਪ੍ਰਚੀਨ ਕਾਲ ਤੋਂ ਔਸ਼ਦੀ ਅਤੇ ਸੌਂਦਰਯ ਪ੍ਰਾਡੈਕਟਸ ਲਈ ਇਕ ਮਹੱਤਵਪੂਰਨ ਸਮੱਗਰੀ ਬਣੀ ਹੋਈ ਹੈ। ਹਲਦੀ ਸਕਿਨ 'ਚ ਸੋਜ ਅਤੇ ਜਲਨ ਨੂੰ ਘੱਟ ਕਰਦੀ ਹੈ। ਨਾਲ ਹੀ ਸਕਿਨ ਨੂੰ ਮੁਲਾਇਮ ਵੀ ਬਣਾਉਂਦੀ ਹੈ। ਇੰਨਾ ਹੀ ਨਹੀਂ, ਹਲਦੀ 'ਚ ਬਲੀਚਿੰਗ ਗੁਣ ਵੀ ਮੌਜੂਦ ਹੁੰਦੇ ਹਨ ਜੋ ਕਿ ਸਕਿਨ ਦੀ ਰੰਗਤ ਨੂੰ ਨਿਖਾਰਦੇ ਹਨ ਅਤੇ ਆਕਰਸ਼ਕ ਬਣਾਉਂਦੀ ਹੈ। 

PunjabKesari
ਸਨਬਰਨ ਲਈ ਇਸਤੇਮਾਲ ਕਰੋ ਹਲਦੀ 
ਤੁਸੀਂ ਵੱਖ-ਵੱਖ ਤਰ੍ਹਾਂ ਨਾਲ ਹਲਦੀ ਦਾ ਸਕਿਨ 'ਤੇ ਇਸਤੇਮਾਲ ਕਰ ਸਕਦੇ ਹੋ। ਸਕਿਨ 'ਤੇ ਸੂਰਜ ਦੀਆਂ ਕਿਰਨਾਂ ਨਾਲ ਕਾਲਾਪਣ ਅਤੇ ਸਨਬਰਨ ਲਈ ਦਹੀਂ 'ਚ ਇਕ ਚੁਟਕੀ ਹਲਦੀ ਮਿਲਾਓ ਅਤੇ ਰੋਜ਼ਾਨਾ ਚਿਹਰੇ 'ਤੇ ਲਗਾਓ, 20 ਮਿੰਟ ਬਾਅਦ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਸਕਿਨ 'ਚ ਨਿਖਾਰ ਆ ਜਾਵੇਗਾ। 
ਘਰੇਲੂ ਬਾਡੀ ਪੈਕ
ਵੇਸਣ 'ਚ ਦਹੀਂ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਪੇਸਟ ਬਣਾ ਲਓ। ਹਫਤੇ 'ਚ ਤਿੰਨ ਵਾਰ ਪੈਰਾਂ 'ਤੇ ਲਗਾਓ। ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਇਹ ਇਕ ਚੰਗਾ ਘਰੇਲੂ ਬਾਡੀ ਪੈਕ ਹੈ। 

PunjabKesari
ਚਿਹਰੇ ਦੇ ਵਾਲ ਘੱਟ ਕਰਨ ਲਈ ਫੇਸਪੈਕ 
ਚਿਹਰੇ ਦੇ ਵਾਲਾਂ ਨੂੰ ਘੱਟ ਕਰਨ ਲਈ ਤੁਸੀਂ ਦਹੀਂ ਪਾਊਡਰ ਅਤੇ ਦੁੱਧ ਦਾ ਪੇਸਟ ਤਿਆਰ ਕਰੋ ਅਤੇ ਇਸ ਨੂੰ ਸਕਿਨ 'ਤੇ ਗੋਲਾਕਾਰ ਗਤੀ 'ਚ ਰਗੜੋ। ਇਹ ਸਮੇਂ ਦੇ ਨਾਲ ਚਿਹਰੇ ਦੇ ਵਾਲਾਂ ਨੂੰ ਹਟਾਉਂਦੇ ਹਨ। ਪਰ ਇਹ ਨੁਸਖ਼ਾ ਤੁਹਾਡੀ ਸਕਿਨ 'ਤੇ ਹਲਕਾ ਪੀਲਾ ਰੰਗ ਛੱਡ ਸਕਦਾ ਹੈ। ਸਕਿਨ 'ਤੇ ਖਿਚਾਅ ਜਾਂ ਧੱਬਿਆਂ ਦੇ ਨਿਸ਼ਾਨ ਨੂੰ ਘੱਟ ਕਰਨ ਲਈ ਸਭ ਤੋਂ ਪਹਿਲਾਂ ਜੈਤੂਨ ਦਾ ਤੇਲ ਲਗਾਓ ਅਤੇ ਮਾਲਿਸ਼ ਕਰੋ। ਫਿਰ ਵੇਸਣ, ਦਹੀਂ ਅਤੇ ਹਲਦੀ ਨੂੰ ਮਿਲਾ ਕੇ ਉਸ ਥਾਂ 'ਤੇ ਲਗਾਓ। 
ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਕੁਝ ਹੀ ਦਿਨਾਂ 'ਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। 
ਵੇਸਣ
ਵੇਸਣ ਦੀ ਵਰਤੋਂ ਵੀ ਰਿਵਾਇਤੀ ਰੂਪ ਨਾਲ ਸੌਂਦਰਯ ਦੇਖਭਾਲ 'ਚ ਕੀਤੀ ਜਾ ਰਹੀ ਹੈ। ਮੁੱਖ ਰੂਪ ਨਾਲ ਸਕਿਨ ਨੂੰ ਡੂੰਘਾਈ ਤੋਂ ਸਾਫ਼ ਕਰਨ ਲਈ ਵੇਸਣ ਨਾਲ ਚੰਗਾ ਕੁਦਰਤੀ ਸਕਰੱਬ ਕੋਈ ਨਹੀਂ ਹੁੰਦਾ ਹੈ। ਦਰਅਸਲ ਵੇਸਣ  'ਚ ਬਹੁਤ ਚੰਗੇ ਐਕਸਫੋਲੀਏਟਿੰਗ ਗੁਣ ਹੁੰਦੇ ਹਨ। ਤੁਸੀਂ ਉਬਟਨ ਦੇ ਬਾਰੇ 'ਚ ਸੁਣਿਆ ਹੋਵੇਗਾ। ਵੇਸਣ ਨਾਲ ਜਿੰਨਾ ਚੰਗਾ ਉਬਟਨ ਬਣ ਸਕਦਾ ਹੈ। ਓਨਾ ਹੋਰ ਕਿਸੇ ਸਮੱਗਰੀ ਨਾਲ ਨਹੀਂ ਬਣ ਸਕਦਾ ਹੈ। ਤੁਸੀਂ ਵੇਸਣ ਦਾ ਇਸਤੇਮਾਲ ਵੱਖ-ਵੱਖ ਤਰ੍ਹਾਂ ਨਾਲ ਕਰ ਸਕਦੇ ਹੋ।

PunjabKesari
ਕਿੰਝ ਕਰੀਏ ਇਸਤੇਮਾਲ?
ਉਬਟਨ ਬਣਾਉਣ ਲਈ ਵੇਸਣ, ਚੌਲਾਂ ਦਾ ਆਟਾ, ਪਿਸੇ ਹੋਏ ਬਦਾਮ, ਦਹੀਂ ਅਤੇ ਹਲਦੀ ਨੂੰ ਇਕ ਕੌਲੀ 'ਚ ਮਿਲਾਓ। ਸਭ ਤੋਂ ਪਹਿਲਾਂ ਤਿਲਾਂ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰੋ। ਫਿਰ ਇਸ ਉਬਟਨ ਨੂੰ ਲਗਾਓ। ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਇਸ ਨੂੰ ਸਾਫ ਕਰ ਲਓ। ਇਸ ਨਾਲ ਸਕਿਨ ਦੀਆਂ ਮ੍ਰਿਤਕ ਕੋਸ਼ਿਕਾਵਾਂ ਹਟ ਜਾਂਦੀਆਂ ਹਨ ਅਤੇ ਸਕਿਨ 'ਚ ਨਿਖਾਰ ਆ ਜਾਂਦਾ ਹੈ, ਸਕਿਨ ਚਮਕਣ ਲੱਗਦੀ ਹੈ।
ਸਕਿਨ 'ਚ ਕਸਾਅ ਲਿਆਉਣ ਲਈ ਫੇਸਪੈਕ 
ਸਕਿਨ 'ਤੋਂ ਕਾਲਾਪਣ ਹਟਾਉਣ, ਸਕਿਨ ਨੂੰ ਸਾਫ਼ ਕਰਨ ਅਤੇ ਕਸਾਅ ਲਿਆਉਣ ਲਈ ਵੇਸਣ ਨੂੰ ਫੇਸਪੈਕ ਦੀ ਤਰ੍ਹਾਂ ਇਸਤੇਮਾਲ ਕਰੋ। ਵੇਸਣ 'ਚ ਦਹੀਂ, ਨਿੰਬੂ ਦਾ ਰਸ ਅਤੇ ਇਕ ਚੁਟਕੀ ਹਲਦੀ ਮਿਲਾਓ। ਇਸ ਨੂੰ ਸਕਿਨ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਧੋ ਲਓ। ਪਿਸੇ ਹੋਏ ਬਦਾਮ ਨੂੰ ਵੇਸਣ, ਦੁੱਧ ਅਤੇ ਨਿੰਬੂ ਦੇ ਰਸ 'ਚ ਮਿਲਾ ਲਓ ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਤੋਂ 30 ਮਿੰਟ ਬਾਅਦ ਧੋ ਲਓ। ਇਹ ਟੈਨ ਹਟਾਉਣ ਅਤੇ ਸਕਿਨ ਦੇ ਰੰਗ ਨੂੰ ਹਲਕਾ ਕਰਨ 'ਚ ਮਦਦ ਕਰਦਾ ਹੈ। ਵੇਸਣ ਦਾ ਪੈਕ ਸਕਿਨ ਦੇ ਵਾਧੂ ਤੇਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਦੁੱਧ ਜਾਂ ਦਹੀਂ ਦੇ ਨਾਲ ਮਿਲਾ ਕੇ 20 ਮਿੰਟ ਲਈ ਚਿਹਰੇ 'ਤੇ ਲਗਾਓ ਅਤੇ ਫਿਰ ਪਾਣੀ ਨਾਲ ਸਾਫ ਕਰ ਲਓ। ਮੁਹਾਸੇ ਵਾਲੀ ਸਕਿਨ ਲਈ ਵੇਸਣ 'ਚ ਚੰਦਨ, ਹਲਦੀ ਅਤੇ ਦੁੱਧ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਲਓ। 

PunjabKesari
ਗੁਲਾਬ ਜਲ
ਗੁਲਾਬ ਜਲ 'ਚ ਵਿਟਾਮਿਨ ਏ,ਸੀ,ਡੀ,ਈ ਅਤੇ ਬੀ 3 ਹੁੰਦਾ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਸੰਵੇਦਨਸ਼ੀਲ ਸਕਿਨ ਅਤੇ ਮੁਹਾਸੇ ਵਾਲੀ ਸਕਿਨ ਲਈ ਵੀ ਉਪਯੁਕਤ ਹੈ। ਗੁਲਾਬ ਜਲ ਰੁਖੀ ਸਕਿਨ ਲਈ ਬਹੁਤ ਹੀ ਚੰਗਾ ਹੁੰਦਾ ਹੈ ਕਿਉਂਕ ਇਹ ਇਕ ਤਰ੍ਹਾਂ ਦਾ ਕੁਦਰਤੀ ਮਾਇਸਚੁਰਾਈਜ਼ਰ ਹੁੰਦਾ ਹੈ। ਇਸ ਨੂੰ ਸ਼ਕਤੀਸ਼ਾਲੀ ਕੁਦਰਤੀ ਸਕਿਨ ਟੋਨਰ ਵੀ ਕਿਹਾ ਜਾਂਦਾ ਹੈ। 

PunjabKesari
 


Aarti dhillon

Content Editor

Related News