ਇਹ ਗਲਤੀਆਂ ਅਕਸਰ ਕਰਦੀਆਂ ਹਨ ਨਵੀਆਂ ਬਣੀਆਂ ਮਾਂਵਾਂ
Friday, May 12, 2017 - 12:10 PM (IST)

ਨਵੀਂ ਦਿੱਲੀ— ਮਾਂ ਬਨਣਾ ਕੋਈ ਸੋਖਾ ਕੰਮ ਨਹੀਂ ਹੈ ਪਰ ਅਜਿਹੀਆਂ ਕਈ ਗਲਤੀਆਂ ਹਨ ਜੋ ਲਗਭਗ ਹਰ ਨਵੀਂ ਬਣੀ ਮਾਂ ਕਰਦੀ ਹੈ। ਇਸ ਲਈ ਜੇ ਤੁਸੀਂ ਮਾਂ ਬਨਣ ਵਾਲੇ ਹੋ ਜਾਂ ਬਣ ਚੁੱਕੇ ਹੋ ਤਾਂ ਤੁਸੀਂ ਇਹ ਗਲਤੀਆਂ ਨਾ ਕਰੋ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਗਲਤੀਆਂ ਬਾਰੇ ਦੱਸਾਂਗੇ ਜੋ ਨਵੀਂ ਬਣੀਆਂ ਮਾਂਵਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ।
1. ਆਰਾਮ ਕਰੋ
ਸਭ ਤੋਂ ਵੱਡੀ ਗਲਤੀ ਜੋ ਹਰ ਨਵੀਂ ਬਣੀ ਮਾਂ ਕਰਦੀ ਹੈ ਉਹ ਹੈ ਬੱਚੇ ਦੇ ਜਨਮ ਪਿਛੋਂ ਜਲਦੀ ਠੀਕ ਹੋਣ ਦੀ ਕੋਸ਼ਿਸ਼। ਗਰਭ ਅਵਸਥਾ ਪਿਛੋਂ ਸਰੀਰ ਨੂੰ ਆਰਾਮ ਚਾਹੀਦਾ ਹੁੰਦਾ ਹੈ ਇਸ ਲਈ ਜਲਦੀ ਉੱਠਣ ਦੀ ਕੋਸ਼ਿਸ਼ ਨਾ ਕਰੋ। ਕੁਝ ਔਰਤਾਂ ਡਿਲੀਵਰੀ ਹੋਣ ਪਿਛੋਂ ਜਲਦੀ ਹੀ ਘਰ ਦੇ ਦੂਜੇ ਕੰਮਾਂ ''ਚ ਲੱਗ ਜਾਂਦੀਆਂ ਹਨ, ਜੋ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੈ। ਜੇ ਤੁਸੀਂ ਹੁਣੇ-ਹੁਣੇ ਮਾਂ ਬਣੇ ਹੋ ਤਾਂ ਆਪਣੇ ਸਰੀਰ ਨੂੰ ਸਿਹਤਮੰਦ ਹੋਣ ਲਈ ਪੂਰਾ ਸਮਾਂ ਦਿਓ।
2. ਜਾਗਦੇ ਬੱਚੇ ਦੇ ਨਹੂੰ ਨਾ ਕੱਟੋ
ਕਈ ਔਰਤਾਂ ਚਾਰ-ਪੰਜ ਮਹੀਨੇ ਦੇ ਬੱਚੇ ਦੇ ਨਹੂੰ ਉਨਾਂ ਦੀ ਜਾਗਦੀ ਅਵਸਥਾ ''ਚ ਕੱਟਦੀਆਂ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਜਦੋਂ ਬੱਚਾ ਸੋ ਰਿਹਾ ਹੋਵੇ ਤਾਂ ਉਸ ਦੇ ਨਹੂੰ ਕੱਟਣਾ ਸੋਖਾ ਹੁੰਦਾ ਹੈ।
3. ਖੁਦ ਨੂੰ ਘੱਟ ਮਹੱਤਤਾ ਦੇਣਾ
ਨਵੀਂਆਂ ਮਾਂਵਾਂ ਬੱਚੇ ਨੂੰ ਸੰਭਾਲਣ ''ਚ ਇਨ੍ਹਾਂ ਬਿਜ਼ੀ ਹੋ ਜਾਂਦੀਆਂ ਹਨ ਕਿ ਖੁਦ ਨੂੰ ਘੱਟ ਮਹੱਤਵ ਦਿੰਦੀਆਂ ਹਨ। ਮਾਂ ਤਦ ਹੀ ਬੱਚੇ ਦਾ ਚੰਗੀ ਤਰ੍ਹਾਂ ਧਿਆਨ ਰੱਖ ਪਾਵੇਗੀ ਜਦੋਂ ਉਹ ਖੁਦ ਸਿਹਤਮੰਦ ਹੋਵੇਗੀ । ਇਸ ਲਈ ਬੱਚੇ ਦੇ ਨਾਲ-ਨਾਲ ਖੁਦ ਦਾ ਵੀ ਧਿਆਨ ਰੱਖੋ।
4. ਆਪਣੇ ਬੱਚੇ ਨੂੰ ਸ਼ਾਂਤ ਕਰਨ ਦਾ ਇਕ ਤਰੀਕਾ ਚੁਨਣਾ
ਨਵੀਆਂ ਮਾਂਵਾਂ ਆਪਣੇ ਬੱਚੇ ਨੂੰ ਸ਼ਾਂਤ ਕਰਨਾ ਦਾ ਸਿਰਫ ਇਕ ਹੀ ਤਰੀਕਾ ਚੁਣਦੀਆਂ ਹਨ। ਉਨ੍ਹਾਂ ਨੂੰ ਹਰ ਹਫਤੇ ਇਸ ਤਰੀਕੇ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਧਿਆਨ ਰੱਖੋ ਕਿ ਬੱਚੇ ਨੂੰ ਚੁੱਪ ਕਰਾਉਣ ਲਈ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਮਦਦ ਲਓ ਕਿਉਂਕਿ ਬੱਚਾ ਸਿਰਫ ਤੁਹਾਡੇ ''ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।
5. ਸਵਾਲ ਪੁੱਛੋ
ਅਕਸਰ ਨਵੀਆਂ ਮਾਂਵਾਂ ਸਵਾਲ ਨਹੀਂ ਪੁੱਛਦੀਆਂ ਜਦਕਿ ਉਨ੍ਹਾਂ ਕੋਲ ਪੁੱਛਣ ਲਈ ਬਹੁਤ ਸਾਰੇ ਸਵਾਲ ਹੁੰਦੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲਈ ਡਾਕਟਰ ਹੁੰਦੇ ਹਨ। ਉਨ੍ਹਾਂ ਕੋਲੋਂ ਸਵਾਲ ਪੁੱਛੋ।
6. ਦੁੱਧ ਪਿਲਾਉਣ ਤੋਂ ਸ਼ਰਮਾਓ ਨਹੀਂ
ਬੱਚੇ ਨੂੰ ਦੁੱਧ ਪਿਲਾਉਣਾ ਹਰ ਮਾਂ ਦਾ ਫਰਜ਼ ਹੁੰਦਾ ਹੈ। ਜੇ ਦੁੱਧ ਪਿਲਾਉਣ ਲੱਗਿਆਂ ਤੁਹਾਨੂੰ ਕੋਈ ਮੁਸ਼ਕਲ ਹੁੰਦੀ ਹੈ ਤਾਂ ਤੁਸੀਂ ਘਰ ਦੀਆਂ ਵੱਡੀਆਂ ਔਰਤਾਂ ਦੀ ਮਦਦ ਲੈ ਸਕਦੇ ਹੋ। ਇਸ ''ਚ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ।