ਇਹ ਜੂਸ ਪੀਣ ਨਾਲ ਸਕਿਨ ''ਚ ਆਉਂਦਾ ਹੈ ਨਿਖਾਰ

04/21/2017 1:28:45 PM

ਨਵੀਂ ਦਿੱਲੀ— ਹਰ ਕੋਈ ਖੂਬਸੂਰਤ ਸਕਿਨ ਚਾਹੁੰਦਾ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਕੁਝ ਲੋਕ ਬਾਜ਼ਾਰੀ ਸੁੰਦਰਤਾ ਉਤਪਾਦਾਂ ਦੀ ਵਰਤੋਂ ਵੀ ਕਰਦੇ ਹਨ ਪਰ ਸਾਨੂੰ ਆਪਣੀ ਸਕਿਨ ''ਤੇ ਕੈਮੀਕਲ ਉਤਪਾਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੁਸੀਂ ਆਪਣੀ ਸਕਿਨ ਨੂੰ ਸੁੰਦਰ ਬਨਾਉਣ ਲਈ ਘਰੇਲੂ ਤਰੀਕੇ ਵੀ ਅਪਣਾ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਜੂਸ ਦੱਸ ਰਹੇ ਹਾਂ, ਜਿਨ੍ਹਾਂ ਨੂੰ ਪੀਣ ਨਾਲ ਸੁੰਦਰਤਾ ''ਚ ਵਾਧਾ ਹੁੰਦਾ ਹੈ।
1. ਐਲੋਵੇਰਾ ਜੂਸ
ਐਲੋਵੇਰਾ ਜੂਸ ਸਰੀਰ ''ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ। ਇਸ ਜੂਸ ਨੂੰ ਬਨਾਉਣ ਲਈ ਤੁਹਾਨੂੰ ਇਕ ਖੀਰਾ, ਇਕ ਸੇਬ ਅਤੇ ਇਕ ਚਮਚ ਨਿੰਬੂ ਦੇ ਰਸ ਦੀ ਲੋੜ ਹੈ। ਇਸ ਦੇ ਨਾਲ ਹੀ ਚਾਰ ਚਮਚ ਗਿਆਰਪਾਠੇ ਦੀ ਜੈੱਲ ਦੀ ਲੋੜ ਹੈ। ਇਸ ਲਈ ਮੱਧਮ ਆਕਾਰ ਦਾ ਖੀਰਾ ਲਓ। ਇਸ ਖੀਰੇ ਨੂੰ ਕੱਟ ਕੇ ਮਿਕਸੀ ''ਚ ਪਾਓ ਨਾਲ ਹੀ ਇਕ ਸੇਬ ਕੱਟ ਕੇ ਪਾ ਦਿਓ। ਇਸ ਨੂੰ ਬਲੈਂਡ ਕਰ ਇਸ ਦਾ ਜੂਸ ਬਣਾ ਲਓ। ਹੁਣ ਇਸ ''ਚ ਬਾਕੀ ਦੀ ਸਮੱਗਰੀ ਨਿੰਬੂ ਅਤੇ ਗਵਾਰਪਾਠੇ ਦਾ ਜੂਸ ਮਿਲਾ ਲਓ ਅਤੇ ਠੰਡਾ ਕਰਕੇ ਇਸ ਨੂੰ ਪੀਓ।
2. ਗਾਜਰ ਅਤੇ ਸੰਤਰੇ ਦਾ ਜੂਸ
ਗਾਜਰ ਅਤੇ ਸੰਤਰੇ ਦਾ ਜੂਸ ਤੁਹਾਨੂੰ ਯੂ. ਵੀ. ਕਿਰਨਾਂ ਤੋਂ ਬਚਾਉਂਦਾ ਹੈ। ਗਾਜਰ ''ਚ ਮੌਜੂਦ ਬੀਟਾ-ਕੈਰੋਟੀਨ ਤੁਹਾਡੀ ਚਮੜੀ ਨੂੰ ਸਿਹਤਮੰਦ, ਜਵਾਨ ਅਤੇ ਚਮਕਦਾਰ ਬਣਾਉਂਦਾ ਹੈ। ਇਸ ਜੂਸ ''ਚ ਚਮੜੀ ਦੀ ਖੂਬਸੂਰਤੀ ਨੂੰ ਵਧਾਉਣ ਅਤੇ ਜਿਗਰ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਜੇ ਤੁਸੀਂ ਨਰਮ ਅਤੇ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਪੰਜ ਗਾਜਰਾਂ, ਪੰਜ ਸੰਤਰੇ, ਇਕ ਇੰਚ ਅਦਰਕ ਅਤੇ ਇਕ ਨਿੰਬੂ ਦੇ ਰਸ ਨੂੰ ਮਿਲਾ ਲਓ। ਇਹ ਜੂਸ ਚਮੜੀ ਲਈ ਵਧੀਆ ਹੈ। ਇਸ ਜੂਸ ''ਚ ਐਂਟੀ ਆਕਸੀਡੈਂਟ, ਵਿਟਾਮਿਨ ਅਤੇ ਖਣਿਜ ਹੁੰਦੇ ਹਨ।
3. ਅਨਾਨਾਸ ਦਾ ਜੂਸ

ਇਹ ਜੂਸ ਤੁਹਾਡੀ ਚਮੜੀ ਨੂੰ ਸਾਫ ਕਰਨ ਦੇ ਨਾਲ-ਨਾਲ ਪੋਸ਼ਣ ਵੀ ਦਿੰਦਾ ਹੈ। ਅਨਾਨਾਸ ''ਚ ਬਰੋਮੇਲੈਨ ਹੁੰਦਾ ਹੈ ਜੋ ਕਿ ਚਮੜੀ ਨੂੰ ਸਾਫ ਕਰਦਾ ਹੈ। ਮੁਹਾਸਿਆਂ ਨੂੰ ਦੂਰ ਕਰਨ ਵਾਲੇ ਇਸ ਜੂਸ ਨੂੰ ਬਨਾਉਣ ਲਈ ਅੱਧੇ ਅਨਾਨਾਸ ਨੂੰ ਇਕ ਸੇਬ ਨਾਲ ਮਿਲਾ ਲਓ। ਇਸ ''ਚ ਅੱਧਾ ਕੱਪ ਰਾਸਪਬੇਰੀ ਮਿਲਾਓ। ਇਸ ਜੂਸ ਨੂੰ ਪੀਣ ਨਾਲ ਤੁਹਾਨੂੰ ਵਿਟਾਮਿਨ ਸੀ ਭਰਪੂਰ ਮਾਤਰਾ ''ਚ ਮਿਲੇਗਾ। ਇਹ ਫਲ ਤੁਹਾਨੂੰ ਵਿਟਾਮਿਨ ਏ ਵੀ ਦਿੰਦੇ ਹਨ, ਜਿਸ ਨਾਲ ਸੋਜ ਘੱਟਦੀ ਹੈ। ਰਾਸਪਬੇਰੀ ਨੂੰ ਅਨਾਨਾਸ ਅਤੇ ਸੇਬ ''ਚ ਮਿਲਾ ਕੇ ਪੀਣ ਨਾਲ ਮੁਹਾਸੇ ਦੂਰ ਹੁੰਦੇ ਹਨ।  


Related News