ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਖਤਮ ਕਰਨਗੇ ਇਹ ਘਰੇਲੂ ਨੁਸਖੇ

10/03/2020 3:22:50 PM

ਜਲੰਧਰ—ਹਰ ਇਕ ਲੜਕੀ ਦੀ ਪਸੰਦ ਉਸ ਦੇ ਵਾਲ ਹੁੰਦੇ ਹਨ। ਉਹ ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ ਹਨ। ਮਹਿੰਗੇ-ਮਹਿੰਗੇ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ ਪਰ ਫਿਰ ਵੀ ਉਨ੍ਹਾਂ ਦੇ ਵਾਲਾਂ ਦੀਆਂ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ। ਅੱਜ ਅਸੀਂ ਤੁਹਾਨੂੰ ਵਾਲਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਕੁਝ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਕਿ ਹੇਠ ਲਿਖੇ ਹਨ।  
1. ਸੁੱਕੇ ਔਲਿਆਂ ਦੇ ਚੂਰਨ ਦਾ ਪਾਣੀ ਨਾਲ ਪੇਸਟ ਬਣਾ ਲਓ ਅਤੇ ਸਿਰ 'ਤੇ ਲੇਪ ਕਰੋ, 15 ਮਿੰਟਾਂ ਪਿੱਛੋਂ ਵਾਲ ਸਾਫ ਪਾਣੀ ਨਾਲ ਧੋ ਲਵੋ। ਵਾਲ ਝੜਨੇ ਅਤੇ ਚਿੱਟੇ ਹੋਣੇ ਬੰਦ ਹੋ ਜਾਣਗੇ।
2. ਇੱਕ ਚਮਚ ਔਲੇ ਦਾ ਚੂਰਨ ਕੋਸੇ ਪਾਣੀ ਨਾਲ ਸੌਣ ਸਮੇਂ ਲਵੋ, ਵਾਲ ਚਿੱਟੇ ਹੋਣੋਂ ਬੰਦ ਹੋ ਜਾਣਗੇ, ਚਿਹਰੇ ਦੀ ਚਮਕ ਲਈ ਵੀ ਇਹ ਲਾਭਦਾਇਕ ਹੈ।
3. ਕਾਲੀ ਮਹਿੰਦੀ ਪਾਣੀ 'ਚ ਘੋਲ ਕੇ ਰਾਤ ਦੇ ਸਮੇਂ ਲਗਾਓ, ਸਵੇਰੇ ਸਿਰ ਧੋ ਲਓ, ਇਸ ਨਾਲ ਸਾਰੇ ਵਾਲ ਜੜ੍ਹ ਤੱਕ ਕਾਲੇ ਹੋ ਜਾਣਗੇ।
4. ਵਾਲਾਂ ਨੂੰ ਝੜਨ ਜਾਂ ਟੁੱਟਣ ਤੋਂ ਬਚਾਉਣ ਲਈ ਨਿੰਬੂ ਦੇ ਰਸ 'ਚ ਦੋ ਗੁਣਾਂ ਨਾਰੀਅਲ ਦਾ ਤੇਲ ਰਲਾ ਕੇ ਉਂਗਲੀਆਂ ਨਾਲ ਸਿਰ 'ਚ ਮਾਲਿਸ਼ ਕਰੋ।
5. ਰੀਠੇ ਦਾ ਸ਼ੈਂਪੂ ਸਿਕਰੀ ਦੂਰ ਕਰਨ ਲਈ ਫਾਇਦੇਮੰਦ ਹੈ, ਵਾਲ ਟੁੱਟਦੇ ਹੋਣ ਤਾਂ ਸਾਬਣ ਨਾ ਵਰਤੋਂ, ਰੀਠਿਆਂ ਨਾਲ ਧੋਵੋ, ਜੇ ਵਾਲ ਫਿਰ ਵੀ ਟੁੱਟਣ ਤਾਂ ਹਰ ਚੌਥੇ ਦਿਨ ਵਾਲ ਧੋਵੋ।
6. ਨਾਰੀਅਲ ਦਾ ਤੇਲ ਅਤੇ ਕਪੂਰ ਦੋਵੇਂ ਰਲਾ ਕੇ ਸ਼ੀਸ਼ੀ 'ਚ ਰੱਖ ਲਓ, ਸਿਰ ਧੋਣ ਪਿੱਛੋਂ ਜਦ ਵਾਲ ਸੁੱਕ ਜਾਣ ਅਤੇ ਰਾਤੀਂ ਸੌਣ ਤੋਂ ਪਹਿਲਾਂ ਸਿਰ 'ਤੇ ਖੂਬ ਮਾਲਿਸ਼ ਕਰੋ।
7. ਵਾਲ ਧੋਣ ਤੋਂ ਪਹਿਲਾਂ ਇਕ ਨਿੰਬੂ ਕੱਟ ਕੇ ਲਗਾਉਣ ਨਾਲ ਸਿਰ ਹਲਕੇ ਗਰਮ ਪਾਣੀ ਨਾਲ ਧੋਣ ਨਾਲ ਸਿਕਰੀ ਖ਼ਤਮ ਹੋ ਜਾਂਦੀ ਹੈ।

PunjabKesari
8. ਜੂੰਆਂ ਮਾਰਨ ਲਈ ਪਿਆਜ਼ ਦਾ ਰਸ ਵਾਲਾਂ 'ਤੇ ਤਿੰਨ-ਚਾਰ ਘੰਟੇ ਲੱਗਿਆ ਰਹਿਣ ਦਿਓ। ਫਿਰ ਸਾਬਣ ਨਾਲ ਧੋਵੋ। ਤਿੰਨ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਨਾਲ ਜੂੰਆਂ ਮਰ ਜਾਂਦੀਆਂ ਹਨ।
9. ਨਾਰੀਅਲ ਦੇ ਤੇਲ 'ਚ ਕਪੂਰ ਦਾ ਚੂਰਨ ਮਿਲਾ ਕੇ ਰਾਤ ਨੂੰ ਵਾਲਾਂ 'ਚ ਲਗਾਓ, ਸਵੇਰੇ ਵਾਲ ਕਿਸੇ ਚੰਗੇ ਸ਼ੈਂਪੂ ਨਾਲ ਧੋ ਲਵੋ।
10. ਜੂੰਆਂ ਅਤੇ ਲੀਕਾਂ ਮਾਰਨ ਲਈ ਲਸਣ ਦੇ ਰਸ 'ਚ ਨਿੰਬੂ ਦਾ ਰਸ ਮਿਲਾ ਕੇ ਇਸ ਨਾਲ ਸਿਰ ਅਤੇ ਵਾਲਾਂ ਦੀ ਮਸਾਜ਼ ਕਰੋ ਅਤੇ ਕਪੜਾ ਬੰਨ੍ਹ ਦਿਓ। ਜੂੰਆਂ, ਲੀਕਾਂ ਨਹੀਂ ਲੱਭਣਗੀਆ। ਫਿਰ ਬਾਅਦ 'ਚ ਬੇਸਨ, ਦਹੀਂ, ਸਾਬਣ ਨਾਲ ਵਾਲ ਧੋ ਲਵੋ।
11. ਬਾਥੂ ਦਾ ਰਸ ਵਾਲਾਂ 'ਚ ਲਗਾਉਣ ਨਾਲ ਵੀ ਜੂੰਆਂ ਅਤੇ ਲੀਕਾਂ ਖਤਮ ਹੋ ਜਾਂਦੀਆਂ ਹਨ।
12. ਫੁੱਲਗੋਭੀ ਅਤੇ ਪੱਤਾਗੋਭੀ ਦੀ ਸਬਜ਼ੀ ਖਾਂਦੇ ਰਹਿਣ ਨਾਲ ਵਾਲ ਟੁੱਟਣੋਂ ਹਟ ਜਾਂਦੇ ਹਨ।

PunjabKesari
13. ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਕਰਨ ਲਈ ਕੌੜੇ ਪਰਮਲ ਦੇ ਪੱਤੇ ਪੀਸ ਕੇ ਲੇਪ ਬਣਾਓ ਅਤੇ ਵਾਲਾਂ ਦੀਆਂ ਜੜ੍ਹਾਂ 'ਚ ਮਾਲਿਸ਼ ਕਰੋ। ਵਾਲਾਂ ਦੀ ਟੁੱਟ ਭੱਜ ਅਤੇ ਗੰਜਾਪਨ ਦੂਰ ਹੋ ਜਾਵੇਗਾ।
14. ਟਮਾਟਰ ਦੇ ਨਾਲ ਵਾਲ ਧੋਂਦੇ ਰਹਿਣ ਨਾਲ ਵਾਲ ਚਮਕਦਾਰ ਅਤੇ ਮਜ਼ਬੂਤ ਹੁੰਦੇ ਹਨ।
15. ਮੇਥੀ ਨੂੰ ਪਾਣੀ 'ਚ ਘੋਟ ਕੇ ਵਾਲਾਂ 'ਚ ਲਗਾਉਣ ਨਾਲ ਵਾਲ ਨਹੀਂ ਝੜਦੇ, ਸਿਕਰੀ ਦੂਰ 
ਹੁੰਦੀ ਹੈ।
16. ਨਿੰਮ ਅਤੇ ਬੇਰ ਦੇ ਪੱਤਿਆਂ ਦਾ ਬਣਿਆਂ ਲੇਪ ਸਿਰ 'ਤੇ ਲਗਾਓ, ਬਾਰਾਂ ਘੰਟਿਆਂ ਪਿੱਛੋਂ ਸਿਰ ਧੋ ਲਵੋ। ਗੰਜਾਪਨ ਦੂਰ ਹੋ ਕੇ ਨਵੇਂ ਵਾਲ ਉੱਗ ਜਾਣਗੇ।
17. ਸੌਗੀ ਅਤੇ ਔਲੇ ਨੂੰ ਮਿਕਸੀ 'ਚ ਪੀਸ ਲਓ, ਇਸ 'ਚ ਪਾਣੀ ਮਿਲਾ ਕੇ ਲੇਪ ਬਣਾਓ ਅਤੇ ਝੜੇ ਹੋਏ ਵਾਲਾਂ ਵਾਲੀ ਥਾਂ 'ਤੇ ਲੇਪ ਕਰੋ। ਕੁਝ ਸਮਾਂ ਵਰਤਣ ਨਾਲ ਵਾਲ ਆਉਣ ਲੱਗਣਗੇ।


Aarti dhillon

Content Editor

Related News