ਆਚਾਰ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ ਇਹ ਆਸਾਨ ਤਰੀਕੇ

07/19/2017 1:25:34 PM

ਨਵੀਂ ਦਿੱਲੀ— ਲੋਕਾਂ ਨੂੰ ਆਚਾਰ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਨਾਲ ਖਾਣੇ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਪੰਜਾਈ ਲੋਕ ਆਚਾਰ ਜ਼ਿਆਦਾ ਸ਼ੌਂਕ ਨਾਲ ਖਾਂਦੇ ਹਨ ਅਤੇ ਹਰ ਮੌਸਮ ਵਿਚ ਘਰ ਵਿਚ ਵੱਖ-ਵੱਖ ਆਚਾਰ ਪਾਉਂਦੇ ਹਨ, ਜਿਵੇਂ ਕਿ ਗਰਮੀ ਦੇ ਦਿਨਾਂ ਵਿਚ ਕੱਚੀ ਅੰਬੀਆਂ ਦਾ ਆਚਾਰ ਲੋਕ ਕਾਫੀ ਪਸੰਦ ਕਰਦੇ ਹਨ ਪਰ ਲੋਕਾਂ ਦਾ ਆਚਾਰ ਖਰਾਬ ਹੋ ਜਾਂਦਾ ਹੈ ਅਤੇ ਉਸ ਵਿਚ ਫੰਗਲ ਲੱਗ ਜਾਂਦੀ ਹੈ, ਜਿਸ ਵਜ੍ਹਾ ਨਾਲ ਸਾਰੀ ਮਿਹਨਤ ਖਰਾਬ ਹੋ ਜਾਂਦੀ ਹੈ। ਅਜਿਹੇ ਵਿਚ ਆਚਾਰ ਪਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਆਚਾਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
1. ਆਚਾਰ ਨੂੰ ਪਾਉਣ ਲਈ ਕੱਚ ਜਾਂ ਮਿੱਟੀ ਦੇ ਕੰਟੇਨਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਐਲਯੂਮੀਨਿਯਮ ਜਾਂ ਕਿਸੇ ਦੂਜੀ ਧਾਤੂ ਵਿਚ ਆਚਾਰ ਜ਼ਿਆਦਾ ਦਿਨਾਂ ਤੱਕ ਟਿੱਕ ਨਹੀਂ ਪਾਉਂਦਾ ਅਤੇ ਖਰਾਬ ਹੋ ਜਾਂਦਾ ਹੈ।
2. ਕਈ ਲੋਕ ਨਿੰਬੂ ਅਤੇ ਮਿਰਚ ਦਾ ਆਚਾਰ ਪਾਉਂਦੇ ਹਨ ਅਤੇ ਕਈ ਪਲਾਸਟਿਕ ਦੇ ਡਿੱਬੇ ਵਿਚ ਪਾ ਕੇ ਰੱਖਦੇ ਹਨ। ਇਸ ਕੰਟੇਨਰ ਵਿਚ ਆਚਾਰ ਠੀਕ ਤਾਂ ਰਹਿੰਦਾ ਹੈ ਪਰ ਪਲਾਸਟਿਕ ਦੇ ਭਾਂਡਿਆਂ ਵਿਚ ਆਚਾਰ ਰੱਖਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ।
3. ਕੰਟੇਨਰ ਵਿਚ ਆਚਾਰ ਪਾਉਣ ਨਾਲ ਉਸ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ ਅਤੇ ਪੂਰੀ ਤਰ੍ਹਾਂ ਨਾਲ ਸੁੱਕਣ ਦੇ ਬਾਅਦ ਇਸ ਦੀ ਵਰਤੋਂ ਕਰੋ।
4. ਕੰਟੇਨਰ ਨੂੰ ਚੰਗੀ ਤਰ੍ਹਾਂ ਸਾਫ ਕਰਨ ਦੇ ਬਾਅਦ ਇਕ ਕੋਲੀ ਵਿਚ ਥੋੜ੍ਹੀ ਜਿਹੀ ਹਿੰਗ ਪਾ ਕੇ ਜਲਾਓ ਅਤੇ ਇਸ 'ਤੇ ਕੰਟੇਨਰ ਨੂੰ ਉਲਟਾ ਕਰ ਕੇ ਰੱਖ ਦਿਓ, ਜਿਸ ਨਾਲ ਇਸ ਦਾ ਧੂੰਆ ਇਸ ਵਿਚ ਭਰ ਜਾਵੇਗਾ। 10 ਮਿੰਟ ਇਸ ਕੰਟੇਨਰ ਨੂੰ ਰੱਖਣ ਤੋਂ ਬਾਅਦ ਹੀ ਉਸ ਵਿਚ ਆਚਾਰ ਪਾਓ। ਇਸ ਨਾਲ ਆਚਾਰ ਜਲਦੀ ਖਰਾਬ ਨਹੀਂ ਹੋਵੇਗਾ।
5. ਆਚਾਰ ਨੂੰ ਕੱਢਣ ਲਈ ਕਦੀਂ ਵੀ ਚਮਚ ਜਾਂ ਕੜਸ਼ੀ ਦੀ ਵਰਤੋਂ ਨਾ ਕਰੋ ਬਲਕਿ ਸਾਫ ਅਤੇ ਸੁੱਕੀ ਕੜਸ਼ੀ ਨਾਲ ਹੀ ਇਸ ਨੂੰ ਕੱਢੋ।


Related News