ਜੇਕਰ ਖਾਣਾ ਹੈ ਕੁਝ ਖਾਸ ਤਾਂ ਬਣਾਓ ਮੈਗੀ ਦੇ ਸਵਾਦਿਸ਼ਟ ਪਕੌੜੇ

Tuesday, Jul 23, 2024 - 01:21 PM (IST)

ਜੇਕਰ ਖਾਣਾ ਹੈ ਕੁਝ ਖਾਸ ਤਾਂ ਬਣਾਓ ਮੈਗੀ ਦੇ ਸਵਾਦਿਸ਼ਟ ਪਕੌੜੇ

ਜਲੰਧਰ (ਬਿਊਰੋ)- ਪਕੌੜੇ ਖਾਣ ਦਾ ਸ਼ੌਕ ਸਾਰਿਆਂ ਨੂੰ ਹੁੰਦਾ ਹੈ, ਚਾਹੇ ਉਹ ਕਿਸੇ ਵੀ ਚੀਜ਼ ਦੇ ਬਣੇ ਹੋਏ ਹੋਣ। ਬੱਚਿਆਂ ਤੋਂ ਲੈ ਕੇ ਵੱਡੇ ਲੋਕਾਂ ਤੱਕ ਸਾਰੇ ਮੈਗੀ ਖਾਣ ਦਾ ਸ਼ੌਕ ਰੱਖਦੇ ਹਨ। ਕਈ ਵਾਰ ਤੁਸੀਂ ਮੈਗੀ ਵੱਖ-ਵੱਖ ਤਰੀਕੇ ਨਾਲ ਬਣਾ ਕੇ ਖਾਦੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਚੀਜੀ ਮੈਗੀ ਪਕੌੜੇ ਬਣਾਉਣ ਦੀ ਵਿਧੀ ਦੇ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਖਾਣ ਨਾਲ ਤੁਹਾਡੀ ਮੈਗੀ ਦਾ ਸੁਆਦ ਹੋਰ ਜ਼ਿਆਦਾ ਵੱਧ ਜਾਵੇਗਾ। ਇਸੇ ਲਈ ਜਾਣੋ ਇਸ ਨੂੰ ਬਣਾਉਣ ਦੀ ਵਿਧੀ...

ਸਮੱਗਰੀ  
ਮੈਗੀ ਜਾਂ ਨਿਊਡਲਸ - 150 ਗ੍ਰਾਮ
ਨਮਕ- 1/2 ਟੀਸਪੂਨ
ਮਿਰਚ ਪਾਊਡਰ - 2 ਟੀਸਪੂਨ
ਮੱਕੀ ਦਾ ਆਟਾ - 2 ਟਸਪੂਨ
ਚੀਜ ਕਊਬਸ - 1/2 ਕੱਪ
ਸ਼ਿਮਲਾ ਮਿਰਚ - 1/2 ਟੀਸਪੂਨ
ਰਿਫਾਇੰਡ ਆਇਲ - 2 ਕੱਪ
ਪਾਣੀ

ਵਿਧੀ 
ਸਭ ਤੋਂ ਪਹਿਲਾਂ ਸ਼ਿਮਲਾ ਮਿਰਚ ਨੂੰ ਧੌ ਕੇ ਚੰਗੀ ਤਰ੍ਹਾਂ ਕੱਟ ਲਓ। ਪੈਨ 'ਚ ਪਾਣੀ ਗਰਮ ਕਰਕੇ ਮੈਗੀ ਜਾਂ ਨਿਊਡਲਸ ਨੂੰ ਉਬਾਲੋ, ਜਦੋਂ ਮੈਗੀ ਬਣ ਜਾਵੇ ਤਾਂ ਇਸ ਨੂੰ ਕਟੋਰੀ 'ਚ ਕੱਢ ਲਓ। ਦੂਜੀ ਕਟੋਰੀ 'ਚ ਸ਼ਿਮਲਾ ਮਿਰਚ, ਚੀਜ ਕਊਬਸ, ਨਮਕ ਅਤੇ ਮਿਰਚ ਪਾਊਡਰ, ਆਟਾ ਮਿਕਸ ਕਰੋ, ਫਿਰ ਇਸ 'ਚ ਬਣੀ ਹੋਈ ਮੈਗੀ ਮਿਲਾ ਲਓ। ਕੜਾਹੀ 'ਚ ਤੇਲ ਗਰਮ ਕਰੋ। ਮੈਗੀ ਬੈਟਰ ਨੂੰ ਪਕੌੜੇ ਦੀ ਸ਼ੇਪ ਦੇ ਕੇ ਗੋਲਡਨ ਬ੍ਰਾਊਨ ਹੋਣ ਤੱਕ ਡੀਪ ਫ੍ਰਾਈ ਕਰੋ। ਪਕੌੜੇ ਬਣਨ ਤੋਂ ਬਾਅਦ ਉਸ ਨੂੰ ਐਲੂਮੀਨੀਅਮ ਫਾਇਲ ਪੇਪਰ 'ਤੇ ਕੱਢ ਲਓ, ਤਾਂ ਕਿ ਐਕਸਟ੍ਰਾ ਆਇਲ ਨਿੱਕਲ ਜਾਵੇ। ਹੁਣ ਤੁਹਾਡੇ ਪਕੌੜੇ ਬਣ ਕੇ ਤਿਆਰ ਹਨ। ਹੁਣ ਤੁਸੀਂ ਇਸ ਨੂੰ ਸਾਸ ਅਤੇ ਚਾਹ ਨਾਲ ਗਰਮਾ-ਗਰਮ ਸਰਵ ਕਰੋ।


author

Tarsem Singh

Content Editor

Related News