ਦੁਨੀਆ ਦਾ ਅਨੋਖਾ ਪੁੱਲ ਜਿਸ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ
Thursday, Mar 16, 2017 - 04:51 PM (IST)

ਜਲੰਧਰ— ਦੁਨੀਆ ''ਚ ਬਹੁਤ ਸਾਰੇ ਅਜਿਹੇ ਪੁਲ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਕਿਸੇ ਜਗ੍ਹਾ ''ਤੇ ਲੱਕੜ ਦਾ ਪੁਲ ਹੁੰਦਾ ਹੈ ਅਤੇ ਕਿਸੇ ਜਗ੍ਹਾ ''ਤੇ ਕੱਚ ਦਾ ਪੁਲ। ਅੱਜ ਅਸੀਂ ਜਿਸ ਪੁਲ ਦੀ ਗੱਲ ਕਰ ਰਹੇ ਹਾਂ, ਉਸ ''ਤੇ ਕਾਰਾਂ ਨਹੀਂ ਸਗੋਂ ਨਦੀ ਬਹਿੰਦੀ ਹੈ। ਇਸ ਤੋਂ ਇਲਾਵਾ ਇਸ ਨਦੀ ''ਤੇ ਜਹਾਜ਼ ਵੀ ਚਲਦੇ ਹਨ।
ਇਹ ਪੁਲ ਜਰਮਨੀ ਦੇ ਮੈਗਡੇਨ ਸ਼ਹਿਰ ''ਚ ਹੈ। ਇਸਨੂੰ ''ਮੈਗਡੇਨ ਵਾਟਰ ਬ੍ਰਿਜ'' ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਅਤੇ ਇਹ ਨਦੀ ਐਲਬੇ ਨਦੀ ''ਚ ਜਾ ਕੇ ਮਿਲਦੀ ਹੈ। ਇਸ ਦੀ ਖੂਬਸੂਰਤੀ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇਸ ਪੁਲ ਨੂੰ ਬਣਾਉਣ ਦਾ ਕੰਮ 1930 ''ਚ ਸ਼ੁਰੂ ਹੋ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਅੱਧ ''ਚ ਹੀ ਬੰਦ ਕਰ ਦਿੱਤਾ ਗਿਆ ਸੀ। ਫਿਰ ਤੋਂ ਇਸ ਦਾ ਕੰਮ 1997 ''ਚ ਸ਼ੁਰੂ ਹੋਇਆ ਅਤੇ 2003 ''ਚ ਇਹ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਗਿਆ।
ਜਰਮਨੀ ਦਾ ਇਹ ਪੁਲ ਦੁਨੀਆ ਦਾ ਸਭ ਤੋਂ ਵੱਡਾ ਜਲ-ਮਾਰਗ ਹੈ। ਇਸ ਮਾਰਗ ਤੋਂ ਦੋ ਨਦੀਆਂ ਹੈਵਲ ਅਤੇ ਮਿਟੇਲੈਂਡ ਵੱਖ-ਵੱਖ ਦਿਸ਼ਾਵਾਂ ''ਚੋਂ ਬਹਿੰਦੀਆਂ ਸੀ। ਇਸ ਲਈ ਇਸ ਨੂੰ ਇਕੱਠਾ ਕਰਕੇ ਨਦੀ ਦੇ ਉੱਪਰ ਪੁਲ ਬਣਾਇਆ ਗਿਆ ਹੈ। ਇਸ ਮੈਗਡੇਨ ਵਾਟਰ ਬ੍ਰਿਜ ਦਾ ਪਾਣੀ ਸ਼ਹਿਰ ਤੋਂ ਕਾਫੀ ਦੂਰ ਐਲਬੇ ਨਦੀ ''ਚ ਮਿਲਾ ਦਿੱਤਾ ਜਾਂਦਾ ਹੈ।