ਚਮੜੀ ਰਹੇਗੀ ਹਰ ਵੇਲੇ ਚਮਕਦਾਰ, ਅਪਣਾਓ ਇਹ ਘਰੇਲੂ ਨੁਸਖੇ
Monday, Apr 03, 2017 - 03:36 PM (IST)

ਨਵੀਂ ਦਿੱਲੀ— ਗਰਮੀ ਦਾ ਮੌਸਮ ਆ ਗਿਆ ਹੈ ਅਤੇ ਇਨ੍ਹਾਂ ਦਿਨਾਂ ''ਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀ ਦੇ ਦਿਨਾਂ ''ਚ ਧੁੱਪ ਨਾਲ ਚਮੜੀ ਖਰਾਬ ਹੋ ਜਾਂਦੀ ਹੈ। ਅਜਿਹੀ ਹਾਲਤ ''ਚ ਬਹੁਤ ਕਈ ਲੜਕੀਆਂ ਬਹੁਤ ਸਾਰੇ ਬਿਊਟੀ ਟਿਪਸ ਜਾਂ ਫਿਰ ਸਨਸਕਰੀਨ ਕਰੀਮਾਂ ਦੀ ਵਰਤੋਂ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੁੱਝ ਜ਼ਿਆਦਾ ਫਾਇਦਾ ਨਹੀਂ ਦਿੰਦੀਆਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਕੁੱਝ ਘਰੇਲੂ ਨੁਸਖੇ ਲੈ ਕੇ ਆਏ ਹਾਂ। ਜਿਸ ਨੂੰ ਆਪਣਾ ਕੇ ਤੁਸੀਂ ਆਪਣੀ ਚਮੜੀ ਦਾ ਪੂਰਾ ਖਿਆਲ ਰੱਖ ਸਕਦੇ ਹੋ।
1. ਐਂਟੀ-ਟੈਕਿੰਗ ਸਕਰਬ
ਸਭ ਤੋਂ ਪਹਿਲਾਂ ਇਕ ਕਟੋਰੀ ''ਚ ਦੁੱਧ, 2 ਚਮਚ ਦਲੀਆ, 2 ਚਮਚ ਟਮਾਟਰ ਦਾ ਰਸ ਅਤੇ 1 ਚੁੱਟਕੀ ਖਸਖਸ ਪਾਓ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫੇਸ ਪੈਕ ਬਣਾ ਲਓ। ਜਦੋਂ ਪੈਕ ਤਿਆਰ ਹੋ ਜਾਵੇ ਤਾਂ ਚਿਹਰੇ ਉਪਰ ਲਗਾ ਲਓ ਅਤੇ ਸੁੱਕਣ ਤੋਂ ਬਾਅਦ ਥੋੜ੍ਹਾ ਪਾਣੀ ਲਗਾ ਕੇ ਮਸਾਜ ਕਰੋ।
2. ਖਰਾਬ ਚਮੜੀ
ਜੇਕਰ ਤੁਸੀਂ ਖਰਾਬ ਚਮੜੀ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਦੁੱਧ ਅਤੇ ਗਲਿਸਰੀਨ ਮਿਲਾ ਕੇ ਲਗਾ ਲਓ। 15 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਓ।
3. ਨਿੰਮ
ਨਿੰਮ ਚਿਹਰੇ ਦੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਕੱਪ ਨਿੰਮ ਦੀਆਂ ਪੱਤੀਆਂ ਨੂੰ ਭਿਓ ਦਿਓ। ਸਵੇਰੇ ਪੱਤੀਆਂ ਦਾ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਚਿਹਰੇ ''ਤੇ ਲਗਾ ਲਓ। 15 ਮਿੰਟਾਂ ਬਾਅਦ ਚਿਹਰੇ ਨੂੰ ਧੋਂ ਲਓ।
4. ਦਹੀਂ
ਦਹੀਂ ਨਾਲ ਵੀ ਚਮੜੀ ਚਮਕਦਾਰ ਹੁੰਦੀ ਹੈ। ਥੋੜ੍ਹਾ ਜਿਹਾ ਦਹੀ ਲੈ ਕੇ ਚਿਹਰੇ ''ਤੇ ਚੰਗੀ ਤਰ੍ਹਾਂ ਮਸਾਜ ਕਰੋ। ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਹੋ ਜਾਵੇਗਾ।
5. ਤਰਬੂਜ਼ ਦਾ ਰਸ
ਤਰਬੂਜ਼ ਦਾ ਰਸ ਚਿਹਰੇ ''ਤੇ ਇਕ ਟੋਨਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸਦਾ ਰਸ ਤੁਹਾਡੀ ਚਮੜੀ ਕਾਫੀ ਤਾਜ਼ਾ ਰੱਖੇਗਾ।
6. ਪਪੀਤੇ ਦਾ ਮਾਸਕ
ਸਭ ਤੋਂ ਪਹਿਲਾਂ ਪਪੀਤੇ ਦਾ ਗੁੱਦਾ ਕੱਢ ਲਓ। ਫਿਰ ਇਸ ਨੂੰ ਆਪਣੇ ਚਿਹਰੇ ''ਤ ਲਗਾ ਲਓ। 20 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਓ।