ਕੱਦ ਲੰਬਾ ਕਰਨ ਲਈ ਕਰੋਂ ਇਹ ਆਸਣ

02/08/2017 5:25:56 PM

ਮੁੰਬਈ—ਆਮ ਤੌਰ ''ਤੇ ਅਸੀਂ ਦੇਖਦੇ ਹਾਂ ਕਿ ਕਈ ਵਿਅਕਤੀਆਂ ਦਾ ਕੱਦ ਬਹੁਤ ਛੋਟਾ ਹੁੰਦਾ ਹੈ। ਜਿਸ ਕਾਰਨ ਉਹ ਹਮੇਸ਼ਾ ਪਰੇਸ਼ਾਨ ਰਹਿੰਦੇ ਹਨ। ਉਹ ਕੱਦ ਵਧਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਕਸਰਤਾਂ ਕਰਦੇ ਹਨ ਅਤੇ ਦਵਾਈਆਂ ਆਦਿ ਦੀ ਵੀ ਵਰਤੋਂ ਕਰਦੇ ਹਨ । ਪਰ ਫੇਰ ਵੀ ਉਨ੍ਹਾਂ ਦਾ ਕੱਦ ਲੰਬਾ ਨਹੀਂ ਹੁੰਦਾ। ਇਸ ਕਾਰਨ ਉਹ ਵਿਅਕਤੀ ਤਣਾਅ ਵਿਚ ਵੀ ਆ ਜਾਂਦੇ ਹਨ । ਪਰ ਉਨ੍ਹਾਂ ਵਿਅਕਤੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਯੋਗ ਵਿਚ ਉਹ ਵਿਅਕਤੀ ਤਾੜਾਸਨ ਦਾ ਅਭਿਆਸ ਕਰਕੇ ਆਪਣੇ ਕੱਦ ਨੂੰ ਲੰਬਾ ਕਰ ਸਕਦੇ ਹਨ। ਤਾੜਾਸਨ ਯੋਗ ਆਸਨਾ ਵਿਚੋਂ ਇਕ ਅਜਿਹਾ ਆਸਨ ਹੈ ਜੋ ਵਿਅਕਤੀ ਦੇ ਕੱਦ ਨੂੰ ਲੰਬਾ ਕਰਨ ਵਿਚ ਮਦਦ ਕਰਦਾ ਹੈ। ਜ਼ਰੂਰੀ ਸਮੱਗਰੀ- ਇੱਕ ਚਾਦਰ ਜਾਂ ਦਰੀ, ਸ਼ੁੱਧ ਅਤੇ ਸ਼ਾਂਤ ਵਾਤਾਵਰਨ। ਵਿਧੀ- ਸਿੱਧੇ ਖੜ੍ਹੇ ਹੋ ਕੇ ਅਤੇ ਸਾਹ ਭਰਦੇ ਹੋਏ ਹੱਥਾਂ ਨੂੰ ਆਕਾਸ਼ ਵੱਲ ਖਿੱਚੋ ਨਾਲ ਹੀ ਪੈਰਾਂ ਦੀਆਂ ਅੱਡੀਆਂ ਉੱਤੇ ਚੁੱਕ ਲਵੋ, ਪੈਰਾਂ ਦੇ ਪੰਜਿਆਂ ਨੂੰ ਧਰਤੀ ''ਤੇ ਲਗਾ ਲਵੋ । ਫਿਰ ਥੋੜ੍ਹੀ ਦੇਰ ਬਾਅਦ ਸਾਹ ਨੂੰ ਬਾਹਰ ਛੱਡਦੇ ਹੋਏ ਹੱਥਾਂ ਨੂੰ ਥੱਲੇ ਲੈ ਆਓ ਅਤੇ ਅੱਡੀਆਂ ਨੂੰ ਵੀ ਥੱਲੇ ਲਗਾ ਲਵੋ । ਫਿਰ ਤੋਂ ਇਸ ਆਸਨ ਦਾ ਅਭਿਆਸ ਕਰੋ। ਇਸ ਆਸਨ ਨੂੰ ਇੱਕ ਤੋਂ ਛੇ ਵਾਰ ਕੀਤਾ ਜਾ ਸਕਦਾ ਹੈ । 
-ਆਸਣ ਕਰਨ ਦਾ ਸਮਾਂ
ਇਸ ਆਸਨ ਨੂੰ ਖਾਲੀ ਪੇਟ ਕਰੋ ਜਾਂ ਖਾਣਾ ਖਾਣ ਤੋਂ ਤਿੰਨ ਚਾਰ ਘੰਟੇ ਬਾਅਦ ਕਰੋ।
- ਸਾਵਧਾਨੀਆਂ
ਮਨ ਤਣਾਅ ਰਹਿਤ ਰਹੇ, ਪੈਰ ਆਪਸ ਵਿਚ ਜੁੜੇ ਹੋਏ ਹੋਣ। ਘੱਟ ਬਲੱਡ ਪ੍ਰੈਸ਼ਰ ਵਾਲੇ ਇਸ ਨੂੰ ਨਾ ਕਰਨ, ਜਿਨ੍ਹਾਂ ਨੂੰ ਸਿਰਦਰਦ ਰਹਿੰਦਾ ਹੋਵੇ ਉਹ ਵੀ ਇਸ ਆਸਨ ਨੂੰ ਨਾ ਕਰਨ, 
-ਲਾਭ
ਇਸ ਨਾਲ ਕੱਦ ਲੰਬਾ ਹੁੰਦਾ ਹੈ, ਪਿਠ ਦਰਦ ਠੀਕ ਹੁੰਦਾ ਹੈ, ਲੱਕ ਅਤੇ ਪੈਰਾਂ ਦੀਆਂ ਮਾਸ਼ਪੇਸ਼ੀਆ ਵਿਚ ਤਾਕਤ ਆਉਂਦੀ ਹੈ, ਲੱਕ ਦਰਦ ਠੀਕ ਹੋ ਜਾਂਦਾ ਹੈ।


Related News