ਇਸ ਹੋਟਲ ''ਚ ਜੰਗਲੀ ਜਾਨਵਰਾਂ ਦੇ ਨਾਲ ਖਾਇਆ ਜਾਂਦਾ ਹੈ ਖਾਣਾ

Monday, Jan 02, 2017 - 11:01 AM (IST)

ਇਸ ਹੋਟਲ ''ਚ ਜੰਗਲੀ ਜਾਨਵਰਾਂ ਦੇ ਨਾਲ ਖਾਇਆ ਜਾਂਦਾ ਹੈ ਖਾਣਾ

ਮੰਬਈ— ਕਈ ਲੋਕਾਂ ਨੂੰ ਜਾਨਵਰਾਂ ਨਾਲ ਬਹੁਤ ਪਿਆਰ ਹੁੰਦਾ ਹੈ ਅਤੇ ਉਹ ਘਰ ''ਚ ਬਿਲੀਆਂ ਜਾਂ ਕੁੱਤੇ ਪਾਲਦੇ ਹਨ ਅਤੇ ਜੇਕਰ ਅਚਾਨਕ ਸਾਡੇ ਸਾਹਮਣੇ ਕੋਈ ਜੰਗਲੀ ਜਾਨਵਰ ਆ ਜਾਵੇ ਤਾਂ ਸਾਡੇ ਸਾਹ ਫੁੱਲਣ ਲੱਗਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਜਗ੍ਹਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਜੰਗਲੀ ਜਾਨਵਰਾਂ ਦੇ ਨਾਲ ਰਹਿੰਦੇ ਹਨ। ਦਰਅਸਲ, ਆਸਟਰੇਲੀਆ ''ਚ ਇੱਕ ਲਾਜ (ਸਰਾਂ) ਬਣਿਆ ਹੈ, ਜਿੱਥੇ ਰੁਕਣ ਵਾਲੇ ਸੈਲਾਨੀਆਂ ਨੂੰ ਕੁਝ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਆਸਟਰੇਲੀਆ ਦੇ ਕੈਨਵੇਰਾ ਦੇ ਨੈਸ਼ਨਲ ਯੂ ਐਡ ਐਕਵੇਰੀਅਮ ''ਚ ਸਥਿਤ ਜਮਾਲਾ ਵਾਇਲਡ ਲਾਈਫ ਇੱਕ ਅਜਿਹੀ ਜਗ੍ਹਾਂ ਹੈ ਜਿੱਥੇ ਠਹਿਰਣ ਵਾਲੇ ਸੈਲਾਨੀ ਜਨਵਰਾਂ ਦੇ ਨਾਲ ਖੂਬ ਮਸਤੀ ਕਰਦੇ ਹਨ। ਇਸ ਲਾਜ ''ਚ ਸੈਲਾਨੀਆਂ ਦੀ ਸਰੱਖਿਆ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਇਸ ਲਾਜ ''ਚ 18 ਕਮਰੇ ਬਣੇ ਹੋਏ ਹਨ। ਸਾਰੇ ਕਮਰਿਆਂ ''ਚ ਕੱਚ ਦੇ ਮੋਟੇ ਪੈਨਲ ਲੱਗੇ ਹੋਏ ਹਨ। ਇਸ ਪੈਨਲ ਦੇ ਇੱਕ ਪਾਸੇ ਸੈਲਾਨੀ ਹੁੰਦੇ ਹਨ ਅਤੇ ਦੂਜੇ ਪਾਸੇ ਜੰਗਲੀ ਜਾਨਵਰ ਘੁੰਮਦੇ ਰਹਿੰਦੇ ਹਨ। ਇਨ੍ਹਾਂ ਦਿਨਾਂ ''ਚ ਇਸ ਲਾਜ ਦੀ ਖੂਬ ਚਰਚਾ ਹੋ ਰਹੀ ਹੈ। ਤੁਸੀਂ ਤਸਵੀਰਾਂ ''ਚ ਵੀ ਦੇਖ ਸਕਦੇ ਹੋ ਕਿ ਕਿਵੇ ਸੈਲਾਨੀ ਜੰਗਲੀ ਜਾਨਵਰਾਂ ਦੇ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। 


Related News