ਇਸ ਗਰਮੀ ਵਿਚ ਲਓ Watermelon Mocktail ਡ੍ਰਿੰਕ ਦਾ ਮਜ਼ਾ

07/11/2017 4:59:03 PM

ਨਵੀਂ ਦਿੱਲੀ— ਗਰਮੀ ਦੇ ਮੌਸਮ ਵਿਚ ਕੁਝ ਠੰਡਾ ਪੀਣ ਦਾ ਮਨ ਕਰਦਾ ਹੈ। ਅਜਿਹੇ ਵਿਚ ਲੋਕ ਨਿੰਬੂ ਪਾਣੀ ਜਾਂ ਕਿਸੇ ਵੀ ਸ਼ਰਬਤ ਦੀ ਵਰਤੋਂ ਕਰਦੇ ਹਨ ਪਰ ਇਕ ਹੀ ਤਰ੍ਹਾਂ ਦੇ ਡ੍ਰਿੰਕ ਪੀ ਕੇ ਲੋਕ ਬੋਰ ਹੋ ਜਾਂਦੇ ਹਨ ਅਜਿਹੇ ਵਿਚ ਤੁਸੀਂ ਕੁਝ ਵੱਖ ਤਰ੍ਹਾਂ ਦਾ ਡ੍ਰਿੰਕ ਟਰਾਈ ਕਰ ਸਕਦੇ ਹੋ। ਅੱਜ ਅਸੀਂ ਤੁਹਾਡੇ ਲਈ ਅਜਿਹੀ ਡ੍ਰਿੰਕ ਲਿਆਏ ਹਾਂ ਜੋ ਤੁਹਾਨੂੰ ਗਰਮੀ ਤੋਂ ਰਾਹਤ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 3/4 ਕੱਪ ਖੰਡ
- 1/2 ਕੱਪ ਪਾਣੀ 
- 1/4 ਕੱਪ ਅਦਰਕ 
- 1 ਤਰਬੂਜ਼ 
- 3/4 ਨਿੰਬੂ ਦੇ ਰਸ
- 4 ਕੱਪ ਠੰਡਾ ਸੋਡਾ
- ਬਰਫ
- ਪੁਦੀਨੇ ਦੇ ਪੱਤੇ( ਸਜਾਵਟ ਦੇ ਲਈ)
ਬਣਾਉਣ ਦੀ ਵਿਧੀ
1. ਪੈਨ ਵਿਚ ਚੀਨੀ, ਨਿੰਬੂ ਦਾ ਰਸ ਅਤੇ ਅਦਰਕ ਦਾ ਰਸ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ
2. ਫਿਰ ਬਲੈਂਡਕ ਵਿਚ ਤਰਬੂਜ਼ ਨੂੰ ਬਲੈਂਡ ਕਰੋ ਅਤੇ ਫਿਰ ਇਸ ਵਿਚ ਆਈਸ ਪਾਓ।
3. ਇਸ ਨੂੰ ਪੁਦੀਨਾ ਦੀਆਂ ਦੀ ਪੱਤੀਆਂ ਨਾਲ ਗਾਰਨਿਸ਼ ਕਰੋ। ਠੰਡਾ ਵਾਟਰ ਮੈਲਨ ਸੋਡਾ ਡ੍ਰਿੰਕ ਤਿਆਰ ਹੈ ਇਸ ਨੂੰ ਠੰਡਾ-ਠੰਡਾ ਸਰਵ ਕਰੋ।
 


Related News