Cooking Tips: ਰੱਖੜੀ ਦੇ ਤਿਉਹਾਰ ''ਤੇ ''ਬਰੈੱਡ ਨਾਲ ਬਣੀ ਬਰਫੀ'' ਨਾਲ ਕਰੋ ਭਰਾ ਦਾ ਮੂੰਹ ਮਿੱਠਾ

08/20/2021 10:10:41 AM

ਮੁੰਬਈ- ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਇਸ ਦਿਨ ਭੈਣ ਭਰਾ ਨੂੰ ਰੱਖੜੀ ਬੰਨਦੀ ਹੈ ਅਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਉਂਦੀ ਹੈ। ਇਸ ਤੋਂ ਬਾਅਦ ਭਰਾ ਆਪਣੀ ਭੈਣ ਨੂੰ ਤੋਹਫਾ ਦਿੰਦਾ ਹੈ। ਬਜ਼ਾਰਾਂ ਵਿੱਚ ਰੱਖੜੀ ਨੂੰ ਲੈ ਕੇ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਮਠਿਆਈ ਦੀਆਂ ਦੁਕਾਨਾਂ ‘ਤੇ ਵੀ ਭੀੜ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਹਲਾਤਾਂ ਵਿੱਚ ਭੀੜ ਭਾੜ ਵਾਲੇ ਇਲਾਕੇ ਵਿੱਚ ਜਾਣਾ ਖਤਰੇ ਤੋਂ ਘੱਟ ਨਹੀਂ। ਅਜਿਹੇ ਹਲਾਤਾਂ ਵਿੱਚ ਅਸੀਂ ਘਰ ਵਿੱਚ ਹੀ ਮਠਿਆਈ ਬਣਾ ਸਕਦੇ ਹਾਂ। ਅੱਜ ਤੁਹਾਨੂੰ ਅਸੀਂ ਬਰੈੱਡ ਨਾਲ ਬਰਫੀ ਬਣਾਉਣਾ ਸਿਖਾ ਰਹੇ ਹਾਂ। ਆਓ ਜਾਣਦੇ ਹਾਂ ਬਰੈੱਡ ਨਾਲ ਬਰਫੀ ਕਿਸ ਤਰ੍ਹਾਂ ਬਣਦੀ ਹੈ। 
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
ਬਰੈੱਡ- 5 ਪੀਸ
ਦੁੱਧ- ਦੋ ਕੱਪ
ਨਾਰੀਅਲ ਪਾਊਡਰ- 2 ਚਮਚੇ
ਘਿਓ- ਇੱਕ ਵੱਡਾ ਚਮਚਾ
ਇਲਾਇਚੀ ਪਾਊਡਰ- ਦੋ ਤੋਂ ਤਿੰਨ ਚੁਟਕੀਆਂ
ਚੀਨੀ ਸਵਾਦ ਅਨੁਸਾਰ
ਕਾਜੂ- 10 ਤੋਂ 20 ਬਰੀਕ ਕੱਟੇ ਹੋਏ 
ਪਿਸਤਾ- ਬਦਾਮ-10 ਬਰੀਕ ਕੱਟੇ ਹੋਏ 
ਜਾਣੋ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਗੈਸ 'ਤੇ ਕੜਾਹੀ ਚੜਾਓ। ਇਸ ਵਿੱਚ ਦੋ ਕੱਪ ਦੁੱਧ ਉਬਾਲੋ। ਇਸ ਦੁੱਧ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਗਾੜ੍ਹਾ ਨਾ ਹੋ ਜਾਵੇ। ਬਰੈੱਡ ਨੂੰ ਮਿਕਸਰ ਵਿੱਚ ਪਾ ਕੇ ਪਾਊਡਰ ਬਣਾ ਲਵੋ। ਦੁੱਧ ਗਾੜ੍ਹਾ ਹੋਣ 'ਤੇ ਇਸ ਨੂੰ ਵੀ ਮਿਕਸਰ ਵਿੱਚ ਪਾ ਲਓ। ਜਦੋਂ ਦੁੱਧ ਅਤੇ ਬਰੈੱਡ ਪਾਊਡਰ ਮਿਕਸ ਹੋ ਜਾਣ ਤਾਂ ਇਸ ਨੂੰ ਕੜਾਹੀ ਵਿੱਚ ਪਾ ਕੇ ਗਰਮ ਕਰੋ। ਇਸ ਵਿੱਚ ਇਲਾਇਚੀ ਪਾਊਡਰ ਪਾਓ। ਇਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਦੁੱਧ ਅਤੇ ਬਰੈੱਡ ਇੱਕ ਦੂਜੇ 'ਤੇ ਵਿੱਚ ਸਮਾਅ ਨਾ ਜਾਣ। ਹੁਣ ਇਸ ਵਿੱਚ ਚੀਨੀ, ਨਾਰੀਅਲ ਪਾਊਡਰ, ਘਿਓ ਪਾਓ ਅਤੇ ਇਸ ਨੂੰ 5 ਤੋਂ 7 ਮਿੰਟ ਤੱਕ ਪਕਾਓ। ਹੁਣ ਇੱਕ ਪਲੇਟ ਵਿੱਚ ਘਿਓ ਲਗਾਓ। ਮਿਸ਼ਰਨ ਨੂੰ ਪਲੇਟ ਵਿੱਚ ਫੈਲਾ ਦਿਓ। ਇਸ ਦੇ ਉਪਰ ਕਾਜੂ ਪਿਸਤਾ ਅਤੇ ਬਦਾਮ ਪਾਓ। ਇਸ ਨੂੰ ਠੰਡਾ ਹੋਣ ਦਿਓ। ਕੁਝ ਚਿਰ ਬਾਅਦ ਇਸ ਨੂੰ ਬਰਫੀ ਵਾਂਗ ਕੱਟ ਲਓ। ਰੱਖੜੀ ਦੇ ਤਿਉਹਾਰ ਲਈ ਬਰੈੱਡ ਬਰਫੀ ਬਣ ਕੇ ਤਿਆਰ ਹੈ ਇਸ ਨਾਲ ਕਰਵਾਓ ਆਪਣੇ ਭਰਾ ਦਾ ਮੂੰਹ ਮਿੱਠਾ।


Aarti dhillon

Content Editor

Related News