ਅਜੀਬੋ-ਗਰੀਬ ਬੀਮਾਰੀ ਦੀ ਵਜ੍ਹਾਂ ਨਾਲ ਹੋਇਆ ਬੱਚੇ ਦੇ ਸਿਰ ਦਾ ਇਹ ਹਾਲ

Wednesday, Jan 11, 2017 - 04:47 PM (IST)

ਅਜੀਬੋ-ਗਰੀਬ ਬੀਮਾਰੀ ਦੀ ਵਜ੍ਹਾਂ ਨਾਲ ਹੋਇਆ ਬੱਚੇ ਦੇ ਸਿਰ ਦਾ ਇਹ ਹਾਲ

ਮੁੰਬਈ— ਦੁਨੀਆ ਭਰ ''ਚ ਕਈ ਅਜਿਹੇ ਲੋਕ ਹਨ ਜੋ ਅਜੀਬੋ-ਗਰੀਬ ਬੀਮਾਰੀ ਦੇ ਨਾਲ ਪੀੜਤ ਹੁੰਦੇ ਹਨ। ਵੱਡਿਆ ਤੋਂ ਲੈ ਕੇ ਬੱਚਿਆਂ ਤੱਕ ਇਸ ਤਰ੍ਹਾਂ ਦੀਆਂ ਬੀਮਾਰੀਆਂ ਦੇਖਣ ਨੂੰ ਮਿਲਦੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੱਚੇ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਸਿਰ ਬੀਮਾਰੀ ਦੀ ਵਜ੍ਹਾਂ ਨਾਲ ਬਹੁਤ ਵੱਡਾ ਹੋ ਗਿਆ ਹੈ । ਦਰ ਅਸਲ ਇਸ 7 ਮਹੀਨੇ ਦੇ ਬੱਚੇ ਨੂੰ  ਹੈਡ੍ਰੋਸੇਫਾਲੂਸ ਨਾਮ ਦੀ  ਬੀਮਾਰੀ ਹੈ, ਜਿਸਦੀ ਵਜ੍ਹਾਂ ਨਾਲ ਉਸਦਾ ਸਿਰ ਬਹੁਤ ਹੀ ਵੱਡਾ ਹੋ ਗਿਆ ਹੈ। ਇਸ ਬੱਚੇ ਨੂੰ ਦੁਨੀਆ ਦਾ ਸਭ ਤੋਂ ਵੱਡੇ ਸਿਰ ਵਾਲਾ ਬੱਚਾ ਕਿਹਾ ਜਾਂਦਾ ਹੈ।
ਭਾਰਤ ਦੇ ਓਡੀਸ਼ਾ ''ਚ ਰਹਿਣ ਵਾਲੇ ਮਿਤਿਊਂਜਯ ਦਾਸ ਨਾਮ ਦੇ ਬੱਚੇ ਦੇ ਸਿਰ ''ਚ ਬੀਮਾਰੀ ਦੀ ਵਜ੍ਹਾਂ ਨਾਲ 5 ਲੀਟਰ ਤਰਲ ਪਦਾਰਥ  ਭਰ ਗਿਆ ਸੀ, ਜਿਸਦੇ ਕਾਰਨ ਉਸਦੇ ਸਿਰ ਦਾ ਆਕਾਰ ਬਹੁਤ ਵੱਡਾ ਹੋ ਗਿਆ ਹੈ। ਆਪਰੇਸ਼ਨ  ਦੇ ਬਾਆਦ ਉਸਦੇ ਸਿਰ ''ਚ ਕਰੀਬ 4 ਲੀਟਰ ਤਰਲ ਪਦਾਰਥ ਕੱਢਿਆ ਗਿਆ, ਜਿਸ ਦੀ ਵਜ੍ਹਾ ਨਾਲ ਉਸਦੇ ਸਿਰ ਦਾ ਆਕਾਰ 26 ਸੈਂਟੀਮੀਟਰ ਤੱਕ ਘੱਟ ਗਿਆ। ਇਸ ਮਾਸੂਮ ਨਾਲ ਜਿਹੇ ਬੱਚੇ ਨੂੰ ਇਸਦੇ ਲਈ 6 ਹਫਤੇ ਇਲਾਜ ਕਰਵਾਉਣਾ ਪਿਆ।
ਉਸਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਅਜੀਬੋ-ਗਰੀਬ ਸਿਰ ਹੋਣ ਦੇ ਕਾਰਨ ਲੋਕ ਉਨ੍ਹਾਂ ਦੇ ਬੱਚੇ ਨੂੰ ਬਹੁਤ ਬੁਰਾ ਭਲਾ ਕਹਿੰਦੇ ਸਨ ਅਤੇ ਕਈ ਉਸ ਨੂੰ ਭੂਤ ਕਹਿ ਕੇ ਵੀ ਬੁਲਾਉਦੇ ਸਨ। ਹੁਣ ਤੱਕ ਮਿਤਿਊਂਜਯ  ਦੇ ਸਿਰ ਦਾ ਆਕਾਰ ਸਹੀਂ ਨਹੀ ਹੋਇਆ। ਇਸੇ ਵਜ੍ਹਾ ਨਾਲ ਡਾਕਟਰ  ਕੁਝ ਹੋਰ ਸਰਜਰੀ ਕਰਨ ਦੇ ਬਾਰੇ ''ਚ ਸੋਚ ਰਹੇ ਹਨ। ਉਮਰ ਘੱਟ ਹੋਣ ਦੇ ਕਾਰਨ ਡਾਕਟਰ ਉਸਦੇ ਇਲਾਜ਼ ਹੌਲੀ-ਹੌਲੀ  ਕਰ ਰਹੇ ਹਨ।


Related News