ਔਰਤਾਂ ਦੀ ਪਹਿਲੀ ਪਸੰਦ ਬਣੀ ਬਾਰਡਰ ਵਾਲੀ ਸਾੜ੍ਹੀ

Sunday, Sep 08, 2024 - 10:59 AM (IST)

ਜਲੰਧਰ- ਉਂਝ ਤਾਂ ਔਰਤਾਂ ਨੂੰ ਭਾਰਤੀ ਅਤੇ ਪੱਛਮੀ ਦੋਵਾਂ ਪਹਿਰਾਵਿਆਂ ਵਿਚ ਦੇਖਿਆ ਜਾ ਸਕਦਾ ਹੈ। ਜਿਥੇ ਪੱਛਮੀ ਪਹਿਰਾਵੇ ਵਿਚ ਔਰਤਾਂ ਜੀਨਸ ਟਾਪ ਪਹਿਨਣਾ ਪਸੰਦ ਕਰਦੀਆਂ ਹਨ, ਉੱਥੇ ਭਾਰਤੀ ਪਹਿਰਾਵੇ ਵਿਚ ਹਰ ਔਰਤ ਸਾੜ੍ਹੀ ਲਾਉਣਾ ਪਸੰਦ ਕਰਦੀਆਂ ਹਨ।

ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਾੜ੍ਹੀਆਂ ’ਚ ਦੇਖਿਆ ਜਾ ਸਕਦਾ ਹੈ ਪਰ ਬਾਰਡਰ ਵਾਲੀਆਂ ਸਾੜ੍ਹੀਆਂ ਔਰਤਾਂ ਨੂੰ ਬਹੁਤ ਹੀ ਸਿੰਪਲ ਅਤੇ ਆਕਰਸ਼ਕ ਦਿੱਖ ਦਿੰਦੀਆਂ ਹਨ। ਇਹ ਸਾੜ੍ਹੀਆਂ ਹਮੇਸ਼ਾ ਟ੍ਰੇਂਡ ਵਿਚ ਰਹਿੰਦੀਆਂ ਹਨ। ਇਸ ਕਾਰਨ ਔਰਤਾਂ ਦਫ਼ਤਰ, ਸ਼ਾਪਿੰਗ, ਆਊਟਿੰਗ, ਪਾਰਟੀ, ਵਿਆਹ, ਪੂਜਾ ਅਤੇ ਹੋਰ ਮੌਕਿਆਂ ’ਤੇ ਬਾਰਡਰ ਵਾਲੀਆਂ ਸਾੜ੍ਹੀਆਂ ਲਾਉਂਦੀਆਂ ਹਨ।

ਬਾਰਡਰ ਵਾਲੀਆਂ ਸਾੜ੍ਹੀਆਂ ਵਿਚ ਜ਼ਿਆਦਾਤਰ ਔਰਤਾਂ ਨੂੰ ਲੈਸ, ਕਢਾਈ ਅਤੇ ਸਟੋਨ ਵਰਕ ਵਾਲੇ ਬਾਰਡਰ ਵਾਲੀਆਂ ਸਾੜ੍ਹੀਆਂ ਪਸੰਦ ਆ ਰਹੀਆਂ ਹਨ। ਔਰਤਾਂ ਨੂੰ ਪਾਰਟੀ ਅਤੇ ਵਿਆਹ ਦੌਰਾਨ ਸਟੋਨ ਜਾਂ ਮਿਰਰ ਵਰਕ ਵਾਲੇ ਬਾਰਡਰ ਦੀਆਂ ਸਾੜ੍ਹੀਆਂ ਵਿਚ ਦੇਖਿਆ ਜਾ ਸਕਦਾ ਹੈ।

ਦੂਜੇ ਪਾਸੇ ਦਫਤਰ, ਮੀਟਿੰਗ ਅਤੇ ਕੈਜੁਅਲੀ ਉਨ੍ਹਾਂ ਨੂੰ ਲੈਸ ਅਤੇ ਕਢਾਈ ਵਾਲੇ ਬਾਰਡਰ ਵਾਲੀਆਂ ਸਾੜ੍ਹੀਆਂ ਪਹਿਨੇ ਦੇਖਿਆ ਜਾ ਸਕਦਾ ਹੈ। ਬਾਰਡਰ ਵਾਲੀਆਂ ਸਾੜ੍ਹੀਆਂ ਜ਼ਿਆਦਾਤਰ ਪਲੇਨ ਡਿਜ਼ਾਈਨ ਵਿਚ ਆਉਂਦੀਆਂ ਹਨ, ਜਿਸ ’ਚ ਔਰਤਾਂ ਕਾਲੇ, ਗੁਲਾਬੀ, ਲਾਲ, ਮੈਰੂਨ, ਨੀਲੇ ਅਤੇ ਮੋਰਨੀ ਰੰਗ ਦੀਆਂ ਸਾੜ੍ਹੀਆਂ ਜ਼ਿਆਦਾ ਪਸੰਦ ਕਰਦੀਆਂ ਹਨ।

ਸਾੜ੍ਹੀ ਦੇ ਨਾਲ ਜ਼ਿਆਦਾਤਰ ਔਰਤਾਂ ਹੇਅਰ ਸਟਾਈਲ ਵਿਚ ਖੁੱਲ੍ਹੇ ਵਾਲ ਰੱਖਣਾ ਪਸੰਦ ਕਰਦੀਆਂ ਹਨ। ਦਫਤਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਸਾੜ੍ਹੀ ਨਾਲ ਖੁੱਲ੍ਹੇ ਵਾਲ ਜਾਂ ਪੋਨੀ ਕਰਨਾ ਪਸੰਦ ਕਰਦੀਆਂ ਹਨ।

ਫੁਟਵੀਅਰ ਵਿਚ ਔਰਤਾਂ ਸਾੜ੍ਹੀ ਨਾਲ ਜ਼ਿਆਦਾਤਰ ਹਾਈ ਹੀਲਸ, ਸਲੀਪਰ ਅਤੇ ਪਲੇਟਫਾਰਮ ਹੀਲਸ ਆਦਿ ਪਹਿਣਨਾ ਪਸੰਦ ਕਰਦੀਆਂ ਹਨ। 


Tarsem Singh

Content Editor

Related News